ਲੱਕਤੋੜਵੀਂ ਮਹਿੰਗਾਈ ਦਾ ਵਿਰੋਧ, ਕਾਂਗਰਸੀਆਂ ਨੇ ਕੇਂਦਰ ਖ਼ਿਲਾਫ਼ ਦਿੱਤਾ ਸ਼ਾਂਤਮਈ ‘ਸੱਤਿਆਗ੍ਰਹਿ’ ਧਰਨਾ

08/06/2022 11:10:22 AM

ਕਪੂਰਥਲਾ (ਮੱਲ੍ਹੀ)-ਲੱਕਤੋੜਵੀਂ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਕਾਂਗਰਸ ਪਾਰਟੀ ਵੱਲੋਂ ਸ਼ੁੱਕਰਵਾਰ ਨਵੀਂ ਕੋਰਟ ਕੰਪਲੈਕਸ, ਕਪੂਰਥਲਾ ਦੇ ਬਾਹਰ ਹਲਕਾ ਵਿਧਾਇਕ ਫਗਵਾੜਾ ਬਲਵਿੰਦਰ ਸਿੰਘ ਧਾਲੀਵਾਲ ਅਤੇ ਕਾਂਗਰਸ ਪਾਰਟੀ ਕਪੂਰਥਲਾ ਦੇ ਜ਼ਿਲਾ ਪ੍ਰਧਾਨ ਰਮੇਸ਼ ਡਡਵਿੰਡੀ ਦੀ ਅਗਵਾਈ ਹੇਠ ਸ਼ਾਂਤਮਈ ‘ਸੱਤਿਆਗ੍ਰਹਿ’ ਧਰਨਾ ਦਿੱਤਾ ਗਿਆ। ਰੋਸ ਧਰਨੇ ’ਚ ਨਵਤੇਜ ਸਿੰਘ ਚੀਮਾ ਸਾਬਕਾ ਹਲਕਾ ਵਿਧਾਇਕ ਸੁਲਤਾਨਪੁਰ ਲੋਧੀ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਹਮੀਰਾ, ਬਲਾਕ ਫਗਵਾੜਾ ਜਸਵੰਤ ਸਿੰਘ ਨੀਟਾ, ਮੁਨੀਸ਼ ਪ੍ਰਭਾਕਰ ਬਲਾਕ ਪ੍ਰਧਾਨ ਫਗਵਾਡ਼ਾ, ਬਲਾਕ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ ਕਪੂਰਥਲਾ, ਬਲਾਕ ਪ੍ਰਧਾਨ ਸਟੀਫ਼ਨ ਕਾਲਾ ਨਡਾਲਾ, ਸਾਬਕਾ ਬਲਾਕ ਪ੍ਰਧਾਨ ਗੁਰਦੀਪ ਸਿੰਘ ਬਿਸ਼ਨਪੁਰ, ਮੀਨਾਕਸ਼ੀ ਵਰਮਾ ਜਨਰਲ ਸਕੱਤਰ ਮਹਿਲਾ ਕਾਂਗਰਸ ਆਦਿ ਕਾਂਗਰਸ ਵਰਕਰਾਂ ਦੇ ਵੱਡੇ-ਵੱਡੇ ਜਥੇ ਲੈ ਕੇ ਰੋਸ ਪ੍ਰਦਰਸ਼ਨ ਵਿਚ ਪਹੁੰਚੇ।

ਧਰਨੇ ਨੂੰ ਸੰਬੋਧਨ ਕਰਦਿਆਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਫਗਵਾੜਾ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਮੇਸ਼ ਡਡਵਿੰਡੀ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਹਮੀਰਾ, ਬਲਾਕ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ, ਬਲਾਕ ਪ੍ਰਧਾਨ ਸਟੀਫਨ ਕਾਲਾ, ਬਲਾਕ ਪ੍ਰਧਾਨ ਜਸਵੰਤ ਸਿੰਘ ਨੀਟਾ, ਮੁਨੀਸ਼ ਪ੍ਰਭਾਕਰ ਬਲਾਕ ਪ੍ਰਧਾਨ ਫਗਵਾਡ਼ਾ ਆਦਿ ਨੇ ਸਾਂਝੇ ਤੌਰ ’ਤੇ ਆਖਿਆ ਕਿ ਕੇਂਦਰ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਅੱਜ ਮਹਿੰਗਾਈ ਆਸਮਾਨ ’ਤੇ ਪਹੁੰਚ ਚੁੱਕੀ ਹੈ ਅਤੇ ਗਰੀਬ ਆਦਮੀ ਦੇ ਘਰ ਦੋ ਵਕਤ ਦਾ ਖਾਣਾ ਬਣਨਾ ਬਹੁਤ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਪੈਟਰੋਲ-ਡੀਜ਼ਲ ਅਤੇ ਖਾਣ-ਪੀਣ ਦੀਆਂ ਵਸਤੂਆਂ ਦੇ ਰੇਟ ਆਸਮਾਨੀ ਚਡ਼੍ਹ ਗਏ ਹਨ। ਇਸ ਦੌਰਾਨ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਪ੍ਰਦਰਸ਼ਨਕਾਰੀ ਕਾਂਗਰਸ ਆਗੂਆਂ ਵੱਲੋਂ ਏ. ਡੀ. ਸੀ. (ਜਨਰਲ) ਕਪੂਰਥਲਾ ਦੇ ਰੀਡਰ ਸਤਬੀਰ ਸਿੰਘ ਨੂੰ ਲਿਖਤੀ ਮੰਗ-ਪੱਤਰ ਸੌਂਪਿਆ ਗਿਆ।

ਇਹ ਵੀ ਪੜ੍ਹੋ: ਪੰਜਾਬ ’ਚ ‘ਲੰਪੀ ਸਕਿਨ’ ਬੀਮਾਰੀ ਦਾ ਕਹਿਰ, 12 ਹਜ਼ਾਰ ਪਸ਼ੂ ਆਏ ਲਪੇਟ ’ਚ, ਪਸ਼ੂ ਮੰਡੀਆਂ ਬੰਦ ਕਰਨ ਦੇ ਹੁਕਮ

‘ਕਾਰਪੋਰੇਟ ਘਰਾਣਿਆਂ ਨੂੰ ਆਰਥਿਕ ਲਾਭ ਪਹੁੰਚਾ ਰਹੀ ਮੋਦੀ ਸਰਕਾਰ’

ਧਰਨੇ ਦੌਰਾਨ ਗੁਰਦਿਆਲ ਸਿੰਘ ਚੇਅਰਮੈਨ ਬਲਾਕ ਸੰਮਤੀ ਫਗਵਾੜਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਸਿੰਘ ਜੈਨਪੁਰ, ਰਾਮ ਪਾਲ ਉਪਲ, ਅਮਰਜੀਤ ਕਿੱਕੀ, ਸਰਪੰਚ ਹਰਜੀਤ ਸਿੰਘ ਲਾਡੀ, ਸਰਪੰਚ ਦੇਸ ਰਾਜ ਝਮਟ, ਨਰਿੰਦਰ ਪੰਨੂ, ਹਰਜਿੰਦਰ ਸਿੰਘ ਜਿੰਦਾ, ਭਿੰਦਾ ਸਰਪੰਚ ਰਾਮਪੁਰ ਜਾਗੀਰ, ਸਰਪੰਚ ਯਾਦਵਿੰਦਰ ਸਿੰਘ ਯਾਦਾ, ਸਰਪੰਚ ਸਤਨਾਮ ਸਿੰਘ ਸੈਫਲਾਬਾਦ, ਉਪ ਚੇਅਰਮੈਨ ਬਲਾਕ ਸੰਮਤੀ ਕਪੂਰਥਲਾ ਬਲਵੀਰ ਸਿੰਘ ਬੱਲੀ, ਸਾਬਕਾ ਚੇਅਰਮੈਨ ਪਰਵਿੰਦਰ ਸਿੰਘ ਪੱਪਾ, ਬਲਦੇਵ ਸਿੰਘ ਰੰਗੀਲਪੁਰ, ਮਹਿਲਾ ਕਾਂਗਰਸ ਆਗੂ ਸਰਜੀਵਨ ਸ਼ਰਮਾ, ਹਰਭਜਨ ਸਿੰਘ ਭਲਾਈਪੁਰ, ਕਰਨ ਸਿੰਘ ਕਾਹਲਵਾਂ ਆਦਿ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਆਰਥਿਕ ਲਾਭ ਪਹੁੰਚਾਉਣ ਦੇ ਮਕਸਦ ਨਾਲ ਮਹਿੰਗਾਈ ਨੂੰ ਕੰਟਰੋਲ ਕਰਨ ਦੀ ਥਾਂ ਕਾਰਪੋਰੇਟ ਘਰਾਣਿਆਂ ਨੂੰ ਆਪਣੀਆਂ ਵਸਤੂਆਂ ਨੇ ਮਨ-ਮਰਜ਼ੀ ਨਾਲ ਰੇਟ ਵਸੂਲਣ ਲਈ ਉਤਸ਼ਾਹਿਤ ਕਰ ਰਹੀ ਹੈ, ਜਿਸ ਦਾ ਬੁਰਾ ਅਸਰ ਆਮ ਜਨਤਾ ਉੱਤੇ ਪੈ ਰਿਹਾ ਹੈ।

ਮਹਿੰਗਾਈ ਨੂੰ ਠੱਲ੍ਹ ਨਾ ਪਾਉਣ ’ਤੇ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਨ ਦੀ ਦਿੱਤੀ ਚਿਤਾਵਨੀ

ਇਸ ਦੌਰਾਨ ਟਰਾਂਸਪੋਰਟਰ ਅਵਤਾਰ ਸਿੰਘ ਸੋਢੀ, ਸਰਪੰਚ ਗੁਰਪ੍ਰੀਤ ਸਿੰਘ ਗੋਪੀ ਆਰੀਆਂਵਾਲ, ਸਰਪੰਚ ਦਲਜੀਤ ਸਿੰਘ ਬਡਿਆਲ, ਬੂਟਾ ਕਾਲਾ ਸੰਘਿਆਂ, ਸਰਪੰਚ ਮਨਿੰਦਰਪਾਲ ਸਿੰਘ ਮੰਨਾ, ਲਕਸ਼ਮਣ ਸਿੰਘ ਸਰਪੰਚ ਝੱਲ ਠੀਕਰੀਵਾਲ, ਅਮਰੀਕ ਸਿੰਘ ਨੂਰਪੁਰ ਰਾਜਪੂਤਾਂ, ਸੁਰਜੀਤ ਸਿੰਘ ਲੱਖਣ ਖੁਰਦ, ਆਦਿ ਕਾਂਗਰਸ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਕਤ ਆਗੂਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਮਹਿੰਗਾਈ ਨੂੰ ਠੱਲ੍ਹ ਨਾ ਪਈ ਤਾਂ ਹਰ ਵਰਗ ਨੂੰ ਨਾਲ ਲੈ ਕੇ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

ਇਹ ਵੀ ਪੜ੍ਹੋ: ਕਪੂਰਥਲਾ: ਇੰਸਟਾਗ੍ਰਾਮ ਦੀ ਦੋਸਤੀ ਕੁੜੀ ਨੂੰ ਪਈ ਮਹਿੰਗੀ, ਗੱਡੀ 'ਚ ਲਿਜਾ ਕੇ ਮੁੰਡੇ ਨੇ ਕੀਤਾ ਜਬਰ-ਜ਼ਿਨਾਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News