ਜਲੰਧਰ ਦੇ ਗੁਰੂ ਅਮਰਦਾਸ ਚੌਂਕ ''ਚ ਹੰਗਾਮਾ, ਟਰੈਫਿਕ ਪੁਲਸ ਖ਼ਿਲਾਫ਼ ਲੱਗਾ ਧਰਨਾ
Sunday, Feb 05, 2023 - 04:08 PM (IST)

ਜਲੰਧਰ (ਜਸਪ੍ਰੀਤ)- ਜਲੰਧਰ 'ਚ ਸਥਿਤ ਗੁਰੂ ਅਮਰਦਾਸ ਚੌਂਕ 'ਚ ਹੰਗਾਮਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਚਲਾਨ ਕੱਟਣ ਨੂੰ ਲੈ ਕੇ ਇਥੇ ਹੰਗਾਮਾ ਹੋ ਗਿਆ। ਇਸ ਤੋਂ ਬਾਅਦ ਉਥੇ ਰਵਿਦਾਸ ਸਮਾਜ ਦੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਦੱਸ ਦੇਈਏ ਕਿ ਇਕ ਵਿਅਕਤੀ ਵੱਲੋਂ ਦੋਸ਼ ਲਗਾਏ ਗਏ ਹਨ ਕਿ ਚਲਾਨ ਕੱਟਣ ਵਾਲੇ ਟਰੈਫਿਕ ਪੁਲਸ ਦੇ ਏ. ਐੱਸ. ਆਈ. ਹਰਦੀਪ ਸਿੰਘ ਵੱਲੋਂ ਉਸ ਦੇ ਪਰਿਵਾਰ ਖ਼ਿਲਾਫ਼ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ। ਇਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਮਨਾਇਆ ਗਿਆ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 646ਵਾਂ ਪ੍ਰਕਾਸ਼ ਪੁਰਬ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।