ਸਾਢੇ 3 ਘੰਟੇ ''ਚ 2.4 ਕਰੋੜ ਦੇ ਬਿਜਲੀ ਬਿੱਲਾਂ ਦੀ ਹੋਈ ਕਲੈਕਸ਼ਨ

05/16/2020 1:03:09 AM

ਜਲੰਧਰ, (ਪੁਨੀਤ)— ਸਵੇਰੇ 9 ਤੋਂ ਦੁਪਹਿਰ 12.30 ਵਜੇ ਤਕ ਖੁਲ੍ਹੇ ਕੈਸ਼ ਕਾਊਂਟਰਾਂ 'ਚ ਬਿਜਲੀ ਨਿਗਮ ਦੇ ਜਲੰਧਰ ਜ਼ੋਨ ਨੂੰ ਸਿਰਫ ਸਾਢੇ 3 ਘੰਟਿਆਂ 'ਚ 2.4 ਕਰੋੜ ਰੁਪਏ ਦੇ ਬਿੱਲਾਂ ਦੀ ਕਲੈਕਸ਼ਨ ਹੋਈ ਹੈ। ਪਿਛਲੇ 5 ਦਿਨਾਂ 'ਚ ਸ਼ੁੱਕਰਵਾਰ ਦੀ ਕਲੈਕਸ਼ਨ ਨੂੰ ਮਿਲਾਉਣ ਨਾਲ ਬਿਜਲੀ ਦਫਤਰਾਂ ਨੇ 9 ਕਰੋੜ ਰੁਪਏ ਦੇ ਮਾਲੀਆ ਅੰਕੜੇ ਨੂੰ ਪਾਰ ਕਰ ਲਿਆ ਹੈ, ਜਿਸ ਕਾਰਨ ਵਿਭਾਗ ਆਰਥਿਕ ਤੌਰ 'ਤੇ ਮਜ਼ਬੂਤ ਹੋਇਆ ਹੈ। ਪ੍ਰਸ਼ਾਸਨ ਵਲੋਂ ਜਿਸ ਤਰ੍ਹਾਂ ਦੁਕਾਨਾਂ ਖੋਲ੍ਹਣ ਦੇ ਸਮੇਂ 'ਚ ਤਬਦੀਲੀ ਕੀਤੀ ਗਈ, ਉਸ ਨੂੰ ਦੇਖਦੇ ਹੋਏ ਪਾਵਰ ਕਾਰਪੋਰੇਸ਼ਨ ਦੇ ਦਫਤਰ ਵੀ ਪੂਰੇ ਦਿਨ ਲਈ ਖੋਲ੍ਹ ਦਿੱਤੇ ਜਾਣਗੇ। ਦਫਤਰਾਂ ਨੂੰ ਸਵੇਰੇ 9 ਤੋਂ 5 ਵਜੇ ਤਕ ਖੋਲ੍ਹਿਆ ਜਾਵੇਗਾ ਤਾਂ ਜੋ ਬਿਜਲੀ ਖਪਤਕਾਰਾਂ ਨੂੰ ਆਪਣੇ ਬਿੱਲਾਂ ਜਮ੍ਹਾ ਕਰਵਾਉਣ ਲਈ ਹੋਰ ਸਮਾਂ ਦਿੱਤਾ ਜਾ ਸਕੇ। ਇਸ ਬਾਰੇ ਅਧਿਕਾਰੀਆਂ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਮੁੱਖ ਦਫ਼ਤਰ ਪਟਿਆਲਾ ਤੋਂ ਪਰਮੀਸ਼ਨ ਲਈ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ਹੁਣ ਆਮ ਵਾਂਗ ਹੋ ਗਈ ਹੈ, ਜਿਸ ਕਾਰਨ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਨਿਯਮਾਂ ਦੀ ਪਾਲਣਾ ਕਰਦਿਆਂ ਦਫ਼ਤਰਾਂ ਨੂੰ ਸ਼ਾਮ ਤਕ ਖੋਲ੍ਹਿਆ ਜਾਵੇਗਾ । ਹਰ ਤਰ੍ਹਾਂ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਈ ਜਾਵੇਗਾ ਤਾਂ ਕਿ ਦਫਤਰਾਂ 'ਚ ਆਉਣ ਵਾਲੇ ਸਟਾਫ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾ ਸਕੇ । ਇਸ ਲਈ ਦਫਤਰਾਂ 'ਚ ਮਾਸਕ ਪਹਿਨਣੇ ਅਤੇ ਸਮਾਜਕ ਦੂਰੀ ਬਣਾਈ ਰੱਖਣੀ ਜ਼ਰੂਰੀ ਹੋਵੇਗੀ ।

ਐਕਸੀਅਨਾਂ ਨੂੰ ਹਰ ਰੋਜ਼ ਰਿਪੋਰਟ ਕਰਨੀ ਹੋਵੇਗੀ ਜ਼ਰੂਰੀ
ਜਲੰਧਰ ਸਰਕਲ 'ਚ 5 ਡਵੀਜ਼ਨ ਹਨ, ਜਿਨ੍ਹਾਂ ਦੇ ਐਕਸੀਅਨਾਂ ਨਾਲ ਪਾਵਰ ਨਿਗਮ ਦੇ ਚੀਫ ਇੰਜੀਨੀਅਰ ਗੋਪਾਲ ਸ਼ਰਮਾ ਅਤੇ ਸੁਪਰਟੈਂਡੈਂਟ ਇੰਜੀਨੀਅਰ ਹਰਜਿੰਦਰ ਸਿੰਘ ਬਾਸਲ ਵੱਲੋਂ ਮੀਟਿੰਗ ਕਰ ਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ । ਹਰ ਐਕਸੀਅਨ ਨੂੰ ਰੋਜ਼ਾਨਾ ਆਪਣੇ ਡਵੀਜ਼ਨ ਦੇ ਦਫਤਰਾਂ 'ਚ ਜਾਣਾ ਪਵੇਗਾ ਅਤੇ ਇਸਦੀ ਰਿਪੋਰਟ ਵੀ ਦੇਣੀ ਪਵੇਗੀ ਤਾਂ ਜੋ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਵਾਈ ਜਾ ਸਕੇ ।
 


KamalJeet Singh

Content Editor

Related News