ਜਲੰਧਰ: ਲਾਡੋਵਾਲੀ ਰੋਡ ''ਤੇ ਪੈਟਰੋਲ ਪੰਪ ''ਚ ਲੱਗੀ ਅੱਗ, ਮਚੀ ਭਾਜੜ

Friday, Oct 30, 2026 - 09:01 PM (IST)

ਜਲੰਧਰ: ਲਾਡੋਵਾਲੀ ਰੋਡ ''ਤੇ ਪੈਟਰੋਲ ਪੰਪ ''ਚ ਲੱਗੀ ਅੱਗ, ਮਚੀ ਭਾਜੜ

ਜਲੰਧਰ (ਸੋਨੂੰ): ਜਲੰਧਰ ਦੇ ਲਾਡੋਵਾਲੀ ਰੋਡ 'ਤੇ ਸਥਿਤ ਇੱਕ ਪੈਟਰੋਲ ਪੰਪ ਵਿੱਚ ਅਚਾਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਕਾਰਨ ਪੰਪ ਕਰਮਚਾਰੀਆਂ ਵਿੱਚ ਭਾਜੜ ਮਚ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਪੈਟਰੋਲ ਪੰਪ ਦੇ ਅੰਦਰ ਬਣੇ ਇੱਕ ਕਮਰੇ ਵਿੱਚ ਲੱਗੀ ਸੀ।
ਘਟਨਾ ਤੋਂ ਤੁਰੰਤ ਬਾਅਦ ਪੰਪ ਕਰਮਚਾਰੀਆਂ ਨੇ ਇਸ ਦੀ ਸੂਚਨਾ ਦਮਕਲ ਵਿਭਾਗ ਨੂੰ ਦਿੱਤੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਵਿਭਾਗ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪਹੁੰਚੀਆਂ, ਜਿਨ੍ਹਾਂ ਨੇ ਸਮਾਂ ਰਹਿੰਦੇ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦਮਕਲ ਵਿਭਾਗ ਦੇ ਕਰਮਚਾਰੀ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਰਾਮਾ ਮੰਡੀ ਸਟੇਸ਼ਨ ਤੋਂ ਦੋ ਗੱਡੀਆਂ ਅਤੇ ਜੇਲ੍ਹ ਰੋਡ ਸਥਿਤ ਫਾਇਰ ਸਟੇਸ਼ਨ ਤੋਂ ਇੱਕ ਗੱਡੀ ਮੌਕੇ 'ਤੇ ਭੇਜੀ ਗਈ ਸੀ।
ਫਾਇਰ ਵਿਭਾਗ ਦੇ ਕਰਮਚਾਰੀ ਮੁਤਾਬਕ ਤਾਰਾਂ ਵਿੱਚ ਸਪਾਰਕਿੰਗ ਹੋਣ ਕਾਰਨ ਸ਼ਾਰਟ ਸਰਕਟ ਹੋ ਗਿਆ ਸੀ, ਜਿਸ ਵਜ੍ਹਾ ਨਾਲ ਇਹ ਅੱਗ ਲੱਗੀ। ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਅਤੇ ਵਕਤ ਸਿਰ ਅੱਗ 'ਤੇ ਕਾਬੂ ਪਾ ਲਿਆ ਗਿਆ।
 


author

Shubam Kumar

Content Editor

Related News