ਮਾਮਲਾ ਜਣੇਪੇ ਦੌਰਾਨ ਬੱਚਿਆਂ ਦੀ ਹੋਈ ਮੌਤ ਦਾ, ਸਿਵਲ ਸਰਜਨ ਨੇ ਕੀਤੀ ਬੈਠਕ

05/21/2019 6:35:51 PM

ਨਵਾਂਸ਼ਹਿਰ (ਤ੍ਰਿਪਾਠੀ)— ਸਿਵਲ ਹਸਪਤਾਲ 'ਚ ਹੋਈ ਜਣੇਪਾ ਦੇ ਦੌਰਾਨ ਹੋਈ ਨਵਜੰਮੇ ਬੱਚਿਆਂ ਦੀ ਮੌਤ 'ਤੇ ਅੱਜ ਸਿਵਲ ਸਰਜਨ ਡਾਂ. ਗੁਰਿੰਦਰ ਕੌਰ ਚਾਵਲਾ ਨੇ ਸੰਗਿਆਨ ਲੈਂਦੇ ਹੋਏ ਸੀਨੀਅਰ ਮੈਡੀਕਲ ਅਧਿਕਾਰੀ, ਗਾਇਨੀਕਾਲੋਜਿਸਟ ਡਾਕਟਰ ਅਤੇ ਹੋਰ ਸਬੰਧਿਤ ਸਟਾਫ ਦੇ ਨਾਲ ਮੀਟਿੰਗ ਕੀਤੀ। ਕਰੀਬ 3 ਘੰਟੇ ਚੱਲੀ ਇਸ ਬੈਠਕ 'ਚ ਸਿਵਲ ਸਰਜਨ ਨੇ ਸਮੁੱਚੀ ਜਾਣਕਾਰੀ ਹਾਂਸਲ ਕਰਨ ਦੇ ਬਾਅਦ ਸੀਨੀਅਰ ਮੈਡੀਕਲ ਅਧਿਕਾਰੀ ਅਤੇ ਡਾਕਟਰ ਨੂੰ ਉਚਿਤ ਨਿਰਦੇਸ਼ ਜਾਰੀ ਕੀਤੇ। ਇਸ ਸਬੰਧ 'ਚ ਸਿਵਲ ਸਰਜਨ ਨੇ ਦੱਸਿਆ ਕਿ ਸਿਵਲ ਹਸਪਤਾਲ 'ਚ ਗਾਇਨੀਕਾਲੋਜਿਸਟ ਦੇ 3 ਮਨਜੂਰ ਸ਼ੁਦਾ ਅਹੁਦੇ ਖਾਲੀ ਪਏ ਹਨ। 
ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਕਸਬਾ ਬੰਗਾ 'ਚ 1 ਅਤੇ ਬਲਾਚੌਰ 'ਚ 2 ਗਾਇਨੀਕਾਲੋਜਿਸਟ ਡਾਕਟਰ ਹਨ। ਜਿਸ 'ਚ ਬਲਾਚੌਰ ਦੇ 1 ਡਾਕਟਰ ਦੀ ਹਫਤੇ 'ਚ 3 ਦਿਨ ਦੇ ਲਈ ਆਰਜੀ ਡਿਊਟੀ ਨਵਾਂਸ਼ਹਿਰ 'ਚ ਲਗਾਈ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਨਵਾਂਸ਼ਹਿਰ 'ਚ ਖਾਲੀ ਪਏ ਗਾਇਨੀਕਾਲੋਜਿਸਟ ਡਾਕਟਰਾਂ ਦੀ ਕਮੀ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰਾਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਜਲਦ ਹੀ ਗਾਇਨੀਕਾਲੋਜਿਸਟ ਡਾਕਟਰਾਂ ਦੀ ਕਮੀ ਨੂੰ ਸਿਹਤ ਵਿਭਾਗ ਵੱਲੋਂ ਪੂਰਾ ਕਰ ਦਿੱਤਾ ਜਾਵੇਗਾ। ਸੀਨੀਅਰ ਮੈਡੀਕਲ ਅਧਿਕਾਰੀ ਅਤੇ ਗਾਇਨੀਕਾਲੋਜਿਸਟ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਜੰਮੇ ਬੱਚਿਆਂ ਦੀ ਮੌਤ ਦਾ ਕਾਰਨ ਜਣੇਪਾ ਦੌਰਾਨ ਪਾਣੀ ਵਾਲੀ ਥੈਲੀ ਦੇ ਫਟ ਜਾਣ ਨਾਲ ਨਾੜੂ ਦੇ ਪ੍ਰੈਸ ਹੋਣ ਨਾਲ ਨਵਜਾਤ ਬੱਚਿਆਂ ਦੀ ਧੜਕਨ ਬੰਦ ਹੋਣ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਡਾਕਟਰ ਦੀਆਂ ਕੋਸ਼ਿਸਾਂ ਤੋਂ ਕਈ ਵਾਰ ਬਾਹਰ ਹੋ ਜਾਂਦੇ ਹਨ ਜਿਸ 'ਚ ਨਵਜਾਤ ਦੇ ਜੀਵਨ ਦੇ ਲਈ ਖਤਰਾ ਬਣਦਾ ਹੈ। ਉਨ੍ਹਾਂ ਕਿਹਾ ਕਿ ਨਵਜਾਤਾਂ ਦੀ ਹੋਈ ਮੌਤ 'ਚ ਪਹਿਲੀ ਜਾਣਕਾਰੀ 'ਚ ਕਿਸੇ ਤਰ੍ਹਾਂ ਦੀ ਕੋਈ ਲਾਪਰਵਾਹੀ ਵਾਲੀ ਗੱਲ ਸਾਹਮਣੇ ਨਹੀਂ ਆਈ ਹੈ।


shivani attri

Content Editor

Related News