CIA ਸਟਾਫ਼ ਦੀ ਪੁਲਸ ਨੇ 1 ਕਿਲੋ 200 ਗ੍ਰਾਮ ਅਫ਼ੀਮ ਸਣੇ 1 ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

06/01/2023 5:18:13 PM

ਨਵਾਂਸ਼ਹਿਰ (ਤ੍ਰਿਪਾਠੀ, ਜ.ਬ.)-ਸੀ. ਆਈ. ਏ. ਸਟਾਫ਼ ਨਵਾਂਸ਼ਹਿਰ ਦੀ ਪੁਲਸ ਨੇ 1 ਕਿਲੋ 200 ਗ੍ਰਾਮ ਅਫ਼ੀਮ ਸਣੇ 1 ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਐੱਸ. ਆਈ. ਸੁਰਿੰਦਰ ਸਿੰਘ ਦੀ ਪੁਲਸ ਪਾਰਟੀ ਦੌਰਾਨੇ ਗਸ਼ਤ ਪਿੰਡ ਚੂਹੜਪੁਰ ਨੂੰ ਜਾ ਰਹੀ ਸੀ ਕਿ ਪਿੰਡ ਕੁਲਾਮ ਦੇ ਨਜ਼ਦੀਕ ਦੂਜੇ ਪਾਸ ਤੋਂ ਆ ਰਹੀ ਇਕ ਚਿੱਟੇ ਰੰਗ ਦੀ ਕਾਰ ਦੇ ਚਾਲਕ ਨੇ ਪੁਲਸ ਪਾਰਟੀ ਨੂੰ ਵੇਖ ਕੇ ਕਾਰ ਮੋੜਨ ਦਾ ਯਤਨ ਕੀਤਾ ਪਰ ਮੀਂਹ ਨਾਲ ਹੋਏ ਚਿੱਕੜ ਕਰਕੇ ਕਾਰ ਫਿਸਲ ਕੇ ਖੇਤਾਂ ਵਿਚ ਉਤਰ ਗਈ। 

ਕਾਰ ਚਾਲਕ ਦਰਵਾਜ਼ਾ ਖੋਲ੍ਹ ਕੇ ਭੱਜਣ ਲੱਗ ਪਿਆ ਅਤੇ ਹੱਥ ਵਿਚ ਫੜਿਆ ਵਜਨਦਾਰ ਲਿਫ਼ਾਫ਼ਾ ਧਰਤੀ ’ਤੇ ਸੁੱਟ ਦਿੱਤਾ। ਪੁਲਸ ਕਰਮਚਾਰੀਆਂ ਦੀ ਮਦਦ ਨਾਲ ਉਕਤ ਕਾਰ ਚਾਲਕ ਨੂੰ ਕਾਬੂ ਕਰਕੇ ਜਦੋਂ ਉਸ ਵੱਲੋਂ ਸੁੱਟੇ ਲਿਫ਼ਾਫ਼ੇ ਦੀ ਪੜ੍ਹਤਾਲ ਕੀਤੀ ਤਾਂ ਉਸ ’ਚੋਂ 1 ਕਿਲੋ 200 ਗ੍ਰਾਮ ਅਫ਼ੀਮ ਬਰਾਮਦ ਹੋਈ। ਗ੍ਰਿਫ਼ਤਾਰ ਚਾਲਕ ਦੀ ਪਛਾਣ ਵਿਜੇਂਦਰ ਪੁੱਤਰ ਚੰਦਰਪਾਲ ਵਾਸੀ ਤਿੰਗਾਈ, ਅਲੀਗੰਜ ਜ਼ਿਲ੍ਹਾ ਬਰੇਲੀ (ਯੂ. ਪੀ.) ਦੇ ਤੌਰ ’ਤੇ ਹੋਈ ਹੈ।

ਇਹ ਵੀ ਪੜ੍ਹੋ- ਅਮਰੀਕਾ ਦੇ ਸੁਫ਼ਨੇ ਵਿਖਾ ਕੀਤੀ 31 ਲੱਖ ਦੀ ਠੱਗੀ, ਖੁੱਲ੍ਹੇ ਭੇਤ ਨੇ ਪਰਿਵਾਰ ਦੇ ਪੈਰਾਂ ਹੇਠੋਂ ਖਿਸਕਾਈ ਜ਼ਮੀਨ

ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਗ੍ਰਿਫਤਾਰ ਦੋਸ਼ੀ ਪਹਿਲਾ ਬਲਾਚੌਰ ਵਿਖੇ ਭਠੂਰੇ ਛੋਲੇ ਵੇਚਣ ਦੀ ਰੇਹੜੀ ਲਗਾਉਂਦਾ ਸੀ। ਇਸ ਤੋਂ ਪਹਿਲਾਂ ਵੀ ਉਹ 2020 ਵਿਚ ਅਫ਼ੀਮ ਸਣੇ ਗ੍ਰਿਫ਼ਤਾਰ ਹੋਇਆ ਸੀ। ਦਰਜ ਐੱਨ. ਡੀ. ਪੀ. ਐੱਸ. ਮਾਮਲੇ ’ਚ ਉਹ ਅੰਡਰ ਟ੍ਰਾਇਲ ਹੈ। ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ਝਾਰਖੰਡ ਤੋਂ ਅਫ਼ੀਮ ਦੀ ਖੇਪ ਮੰਗਵਾ ਕੇ ਪ੍ਰਚੂਣ ਦੇ ਭਾਅ ਨਵਾਂਸ਼ਹਿਰ-ਬਲਾਚੌਰ ਦੇ ਖੇਤਰ ਵਿਚ ਵੇਚਦਾ ਸੀ। ਸੀ. ਆਈ. ਏ. ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ 'ਚ ਭਾਰੀ ਮੀਂਹ ਮਗਰੋਂ ਬਦਲੇਗਾ ਮੌਸਮ ਦਾ ਮਿਜਾਜ਼, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News