ਚਰਚਾਂ ''ਚ ਲੱਗੀਆਂ ਰੌਣਕਾਂ, ਨਵਾਂਸ਼ਹਿਰ ''ਚ ਮਨਾਇਆ ਗਿਆ ਕ੍ਰਿਸਮਸ ਦਾ ਤਿਉਹਾਰ

Monday, Dec 25, 2023 - 05:30 PM (IST)

ਨਵਾਂਸ਼ਹਿਰ (ਤ੍ਰਿਪਾਠੀ)-ਅੱਜ ਸ਼ਹਿਰ ਦੇ ਵੱਖ-ਵੱਖ ਚਰਚਾਂ ’ਚ ਕ੍ਰਿਸਮਸ ਦਾ ਤਿਉਹਾਰ ਬੜੀ ਧੂਮਧਾਮ, ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਸਟਰ ਸੈਮੂਅਲ ਨੇ ਦੱਸਿਆ ਕਿ ਕ੍ਰਿਸਮਸ ਨੂੰ ਈਸਾਈ ਧਰਮ ਦੇ ਮੋਢੀ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ। ਖ਼ੁਸ਼ੀ ਅਤੇ ਉਤਸ਼ਾਹ ਦੇ ਇਸ ਤਿਉਹਾਰ ’ਤੇ ਉਨ੍ਹਾਂ ਦੇ ਪੈਰੋਕਾਰ ਹੀ ਨਹੀਂ, ਸਗੋਂ ਸਾਰੇ ਧਰਮਾਂ ਦੇ ਲੋਕ ਆਪਣੇ ਘਰਾਂ ਅਤੇ ਚਰਚਾਂ ’ਚ ਕ੍ਰਿਸਮਸ ਟ੍ਰੀ ਅਤੇ ਸੁੰਦਰ ਝਾਕੀ ਸਜਾਉਂਦੇ ਹਨ ਅਤੇ ਇਕ-ਦੂਜੇ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਯਿਸੂ ਮਸੀਹ ਨੂੰ ਰੱਬ ਦਾ ਪੁੱਤਰ ਕਿਹਾ ਜਾਂਦਾ ਹੈ। ਇਸ ਮੌਕੇ ਪ੍ਰਭੂ ਯਿਸੂ ਮਸੀਹ ਦੇ ਜੀਵਨ ਨਾਲ ਸਬੰਧਤ ਲਘੂ ਨਾਟਕ ਅਤੇ ਗੀਤ ਗਾਇਨ ਕਰਨ ਦੇ ਨਾਲ-ਨਾਲ ਅਰਦਾਸ ਵੀ ਕੀਤੀ ਗਈ।

PunjabKesari

ਇਸੇ ਤਰ੍ਹਾਂ ਈਟਰਨਲ ਲਾਈਫ ਚਰਚ ’ਚ ਵੀ ਕ੍ਰਿਸਮਸ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਤਹਿਤ ਚਰਚ ਨੂੰ ਬਹੁਤ ਹੀ ਆਕਰਸ਼ਕ ਅੰਦਾਜ਼ ’ਚ ਸਜਾਇਆ ਗਿਆ। ਪਾਸਟਰ ਕੁਲਵੀਰ ਪੀਟਰ ਨੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ’ਤੇ ਧਰਤੀ ’ਤੇ ਆਉਣ ਦੇ ਮਕਸਦ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਸਾਡੇ ਪ੍ਰਮਾਤਮਾ ਨਾਲੋਂ ਟੁੱਟੇ ਰਿਸ਼ਤੇ ਨੂੰ ਸੁਧਾਰਨ ਅਤੇ ਸਾਨੂੰ ਸਾਡੇ ਪਾਪਾਂ ਤੋਂ ਮੁਕਤ ਕਰਵਾਉਣ ਲਈ ਧਰਤੀ ’ਤੇ ਆਏ ਸਨ। ਇਸ ਮੌਕੇ ਬੱਚਿਆਂ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਛੋਟੇ ਨਾਟਕਾਂ ਰਾਹੀਂ ਪ੍ਰਭੂ ਦੇ ਜੀਵਨ ਨੂੰ ਪੇਸ਼ ਕੀਤਾ ਗਿਆ। ਇਸ ਮੌਕੇ ਸੰਦੀਪ ਕੁਮਾਰੀ, ਸਿਸਟਰ ਸੋਨੀਆ, ਡਾ. ਰਾਜ, ਰਵੀ, ਈਸ਼ੂ, ਸੂਰਜ, ਮਨੀਸ਼, ਜਸਵਿੰਦਰ ਸਿੰਘ, ਵਿਲੀਅਮ, ਰਾਕੇਸ਼, ਸਾਜਨ, ਪ੍ਰਿੰਸ, ਮਨਪ੍ਰੀਤ, ਮਨੀ, ਕਮਲਜੀਤ ਕੌਰ, ਸੌਰਵ, ਮੋਹਿਤ ਅਤੇ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਸ਼ਰਧਾਲੂਆਂ ਲਈ ਵਿਸ਼ਾਲ ਲੰਗਰ ਵੀ ਲਾਇਆ ਗਿਆ।

PunjabKesari

ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਅਗਲੇ ਐਤਵਾਰ ਤੋਂ ਬੱਸ ਸਟੈਂਡ ਨੇੜੇ ਲੱਗੇਗਾ 'ਸੰਡੇ ਬਾਜ਼ਾਰ', ਜਾਣੋ ਕਿਉਂ

PunjabKesari

ਇਸੇ ਤਰ੍ਹਾਂ ਬੰਗਾ ਰੋਡ ’ਤੇ ਸਥਿਤ ਚਰਚ ਦੇ ਵਿਹੜੇ  ’ਚ ਟ੍ਰਾਂਸਫਿਗਰੇਸ਼ਨ ਮਿਸ਼ਨਰੀ ਸੋਸਾਇਟੀ ਵੱਲੋਂ ਕ੍ਰਿਸਮਸ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪ੍ਰਭੂ ਯਿਸੂ ਦੇ ਪੈਰੋਕਾਰਾਂ ਵੱਲੋਂ ਵਿਸ਼ੇਸ਼ ਅਰਦਾਸ ਕੀਤੀ ਗਈ। ਇਸ ਮੌਕੇ ਸ਼ਾਂਤਾ ਕਲਾਜ਼ ਪਹਿਰਾਵੇ ’ਚ ਸਜੇ ਬੱਚੇ ਬਹੁਤ ਹੀ ਸੁੰਦਰ ਲੱਗ ਰਹੇ ਸਨ। ਇਸ ਮੌਕੇ ਬਲਦੇਵ ਸੁੰਧ, ਪਾਸਟਰ ਜਸਵੀਰ ਸਿੰਘ, ਪਾਸਟਰ ਜਰਨੈਲ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਪ੍ਰੇਮ ਲਾਲ ਅਤੇ ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਜਲਦੀ ਵਿਆਹ ਕਰਵਾਉਣਾ ਚਾਹੁੰਦਾ ਸੀ ਪ੍ਰੇਮੀ, ਪ੍ਰੇਮਿਕਾ ਨੇ ਕੀਤਾ ਉਹ ਕਾਰਾ, ਜਿਸ ਨੂੰ ਵੇਖ ਪਰਿਵਾਰ ਦੇ ਵੀ ਉੱਡੇ ਹੋਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News