ਸਾਵਧਾਨ! ਪੰਜਾਬ ''ਚ ਦਿਖੇਗਾ ਚੱਕਰਵਾਤ ਦਾ ਅਸਰ, ਜਾਰੀ ਹੋ ਗਿਆ Alert
Saturday, Nov 23, 2024 - 02:52 PM (IST)
ਚੰਡੀਗੜ੍ਹ : ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਮੌਸਮ ਲਗਾਤਾਰ ਬਦਲ ਰਿਹਾ ਹੈ। ਕਦੇ ਬਹੁਤ ਜ਼ਿਆਦਾ ਧੁੰਦ ਪੈ ਜਾਂਦੀ ਹੈ ਅਤੇ ਕੁੱਝ ਦਿਖਾਈ ਨਹੀਂ ਦਿੰਦਾ ਤਾਂ ਕਦੇ ਮੌਸਮ ਬਿਲਕੁਲ ਸਾਫ਼ ਹੋ ਜਾਂਦਾ ਹੈ। ਹੁਣ ਮੌਸਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਬੰਗਾਲ ਦੀ ਖਾੜੀ 'ਚੋਂ ਉੱਠੇ ਚੱਕਰਵਾਤ ਕਾਰਨ ਪੰਜਾਬ ਦਾ ਮੌਸਮ ਵੀ ਬਦਲ ਸਕਦਾ ਹੈ ਅਤੇ ਮੀਂਹ ਪੈ ਸਕਦਾ ਹੈ।
ਭਾਰਤੀ ਮੌਸਮ ਵਿਭਾਗ ਦੇ ਮੁਤਾਬਕ ਬੰਗਾਲ ਦੀ ਖਾੜੀ 'ਚ ਬਣਨ ਵਾਲੇ ਚੱਕਰਵਾਤ ਤੂਫ਼ਾਨ ਕਾਰਨ ਬਾਕੀ ਸੂਬਿਆਂ ਦੇ ਨਾਲ-ਨਾਲ ਪੰਜਾਬ 'ਚ ਅੱਜ ਤੋਂ ਮੌਸਮ ਬਦਲ ਸਕਦਾ ਹੈ। ਇਸ ਚੱਕਰਵਾਤ ਦੇ ਅਸਰ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਪੈ ਸਕਦਾ ਹੈ, ਜਿਸ ਕਾਰਨ ਸੂਬੇ 'ਚ ਠੰਡ ਹੋਰ ਜ਼ਿਆਦਾ ਵੱਧ ਜਾਵੇਗੀ।
ਇਹ ਵੀ ਪੜ੍ਹੋ : ਇਸ਼ਾਂਕ ਕੁਮਾਰ ਚੱਬੇਵਾਲ ਨੇ ਸਿਆਸੀ ਦਿੱਗਜ਼ਾਂ ਨੂੰ ਦਿੱਤੀ ਮਾਤ, ਜ਼ਿੰਦਗੀ 'ਤੇ ਇਕ ਝਾਤ
ਇਸ ਤੋਂ ਇਲਾਵਾ ਕਈ ਇਲਾਕਿਆਂ 'ਚ ਧੁੰਦ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਫਿਲਹਾਲ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਪਹਿਲਾਂ ਹੀ ਸੰਘਣੀ ਧੁੰਦ ਪੈਣ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਪੰਜਾਬ ਦਾ ਤਾਪਮਾਨ ਵੀ ਆਮ ਨਾਲੋਂ 2 ਡਿਗਰੀ ਵੱਧ ਚੱਲ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8