ਚਾਈਨਾ ਡੋਰ ਨਾਲ ਮੋਟਰਸਾਈਕਲ ਸਵਾਰ ਜ਼ਖਮੀ
Tuesday, Jan 28, 2020 - 03:15 PM (IST)

ਜਲੰਧਰ (ਸ਼ੋਰੀ)— ਮਹਾਨਗਰ 'ਚ ਪੁਲਸ ਦੀ ਸਖਤੀ ਦੇ ਬਾਵਜੂਦ ਚਾਈਨਾ ਡੋਰ ਦਾ ਧੰਦਾ ਬੇਧੜਕ ਚੱਲ ਰਿਹਾ ਹੈ। ਅਜਿਹੀ ਇਕ ਘਟਨਾ 'ਚ ਬੀਤੇ ਦਿਨ ਇਕ ਮੋਟਰਸਾਈਕਲ ਸਵਾਰ ਨੌਜਵਾਨ ਚਾਈਨਾ ਡੋਰ ਦਾ ਸ਼ਿਕਾਰ ਹੋ ਗਿਆ। ਰੋਬਿਨ ਵਾਸੀ ਬ੍ਰਹਮਾ ਨਗਰ ਨੇ ਦੱਸਿਆ ਕਿ ਉਹ ਬੀਤੇ ਦਿਨ ਆਪਣੇ ਮੋਟਰਸਾਈਕਲ 'ਤੇ ਕਿਸੇ ਕੰਮ ਲਈ ਜਾ ਰਿਹਾ ਸੀ ਕਿ ਜਿਉਂ ਹੀ ਉਹ ਦੋਮੋਰੀਆ ਪੁਲ ਕੋਲ ਪਹੁੰਚਿਆ ਤਾਂ ਅਚਾਨਕ ਚਾਈਨਾ ਡੋਰ ਉਸ ਦੇ ਗਲ 'ਚ ਫਸ ਗਈ ਅਤੇ ਬੇਕਾਬੂ ਹੋ ਕੇ ਉਹ ਹੇਠਾਂ ਡਿੱਗ ਪਿਆ। ਉਸ ਦੇ ਗਲੇ 'ਤੇ ਡੂੰਘੇ ਜ਼ਖਮ ਬਣ ਗਏ। ਲੋਕਾਂ ਦੀ ਸਹਾਇਤਾ ਨਾਲ ਉਹ ਸਿਵਲ ਹਸਪਤਾਲ ਪਹੁੰਚਿਆ, ਜਿਥੇ ਉਸ ਦਾ ਮੁੱਢਲਾ ਇਲਾਜ ਕੀਤਾ ਗਿਆ।