ਹੁਸ਼ਿਆਰਪੁਰ ਵਿਖੇ 45 ਦਿਨਾਂ ਤੋਂ ਲਾਪਤਾ ਬੱਚੇ ਨੂੰ ਲੱਭ ਕੇ ਕੀਤਾ ਮਾਪਿਆਂ ਹਵਾਲੇ
Monday, Apr 28, 2025 - 12:10 PM (IST)

ਹੁਸ਼ਿਆਰਪੁਰ (ਰਾਕੇਸ਼)-ਥਾਣਾ ਮਾਡਲ ਟਾਊਨ ਪੁਲਸ ਨੇ 45 ਦਿਨਾਂ ਤੋਂ ਲਾਪਤਾ ਇਕ ਬੱਚੇ ਨੂੰ ਲੱਭ ਕੇ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਦਿੰਦੇ ਹੋਏ ਥਾਣਾ ਮਾਡਲ ਟਾਊਨ ਦੇ ਇੰਚਾਰਜ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਮੁਹੱਲਾ ਕੀਰਤੀ ਨਗਰ ਦਾ ਇਕ ਲੜਕਾ ਪਿਛਲੇ ਦਿਨੀਂ ਆਪਣੇ ਘਰੋਂ ਲਾਪਤਾ ਹੋ ਗਿਆ ਸੀ। ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਟਿਊਸ਼ਨ ਪੜ੍ਹਾਉਣ ਵਾਲਾ ਇਕ ਵਿਅਕਤੀ ਉਸ ਨੂੰ ਘਰੋਂ ਲੈ ਕੇ ਗਿਆ ਸੀ। 2 ਦਿਨਾਂ ਤੱਕ ਤਾਂ ਉਸ ਵਿਅਕਤੀ ਦੇ ਮੋਬਾਇਲ ਦੀ ਲੋਕੇਸ਼ਨ ਟਰੇਸ ਹੁੰਦੀ ਰਹੀ ਪਰ ਉਸ ਦੇ ਬਾਅਦ ਉਸ ਨੇ ਉਸ ਦੇ ਮੋਬਾਇਲ ਨੰਬਰ ਬਲੈਕਲਿਸਟ ਵਿਚ ਪਾ ਦਿੱਤੇ। ਇਸ ਤੋਂ ਬਾਅਦ ਉਸ ਨੇ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ: ਜਲੰਧਰ 'ਚ ਬੁਲਡੋਜ਼ਰ ਐਕਸ਼ਨ, ਹੌਟਸਪਾਟ ਪਿੰਡ ਲਖਨਪਾਲ 'ਚ ਢਾਹੀ ਗਈ ਗੈਰ-ਕਾਨੂੰਨੀ ਜਾਇਦਾਦ
ਜ਼ਿਲ੍ਹਾ ਪੁਲਸ ਮੁਖੀ ਦੇ ਨਿਰਦੇਸ਼ਾਂ ’ਤੇ ਪੁਲਸ ਨੇ ਵੀ ਮਾਮਲੇ ਦੀ ਜਾਂਚ ਜਾਰੀ ਰੱਖੀ ਅਤੇ ਸਮੇਂ-ਸਮੇਂ ’ਤੇ ਉਸ ਦੇ ਮੋਬਾਇਲ ਨੂੰ ਟਰੇਸ ਕਰਦੀ ਰਹੀ। ਅੰਤ ਵਿਚ ਉਸ ਨੂੰ ਦਾਰਜੀਲਿੰਗ ਨੇੜੇ ਗ੍ਰਿਫ਼ਤਾਰ ਕ ਕੇ ਬੱਚੇ ਨੂੰ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਵਿਭਾਗ ਦੇ ਹੋਰ ਵਿੰਗਾਂ ਨੇ ਸਹਿਯੋਗ ਨਾ ਕੀਤਾ ਹੁੰਦਾ ਤਾਂ ਹੋ ਸਕਦਾ ਸੀ ਕਿ ਅਗਵਾਕਾਰ ਬੱਚੇ ਨੂੰ ਲੈ ਕੇ ਨੇਪਾਲ ਭੱਜ ਗਿਆ ਹੁੰਦਾ, ਫਿਰ ਉਸ ਦੀ ਭਾਲ ਕਰਨਾ ਮੁਸ਼ਕਿਲ ਹੋ ਜਾਂਦਾ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ ਅਤੇ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਬੱਚੇ ਨੂੰ ਕਿਉਂ ਲੈ ਕੇ ਗਿਆ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e