ਜਲੰਧਰ: 8 ਮਹੀਨਿਆਂ ਦੇ ਬੱਚੇ ਦੀ ਮੌਤ ਤੋਂ ਬਾਅਦ ਭਿੜੇ ਦਾਦਕੇ ਤੇ ਨਾਨਕੇ, ਮੁਰਦਾ ਘਰ ’ਚ ਕੀਤਾ ਹੰਗਾਮਾ
Monday, Oct 04, 2021 - 02:44 PM (IST)
ਜਲੰਧਰ (ਸੋਨੂੰ)— ਜਲੰਧਰ ’ਚ 8 ਮਹੀਨੇ ਦੇ ਬੱਚੇ ਦੀ ਮੌਤ ਤੋਂ ਬਾਅਦ ਦਾਦਕੇ ਅਤੇ ਨਾਨਕੇ ਪਰਿਵਾਰ ’ਚ ਮੁਰਦਾ ਘਰ ’ਚ ਹੀ ਹੰਗਾਮਾ ਹੋ ਗਿਆ। ਪੁਲਸ ਨੇ ਦਾਦਕੇ ਪੱਖ ਨੂੰ ਬੜੀ ਮੁਸ਼ਕਿਲ ਨਾਲ ਘਟਨਾ ਸਥਾਨ ਤੋਂ ਹਟਾਇਆ। ਦਾਦਕੇ ਪੱਖ ਨੇ ਕੁੜੀ ਦੇ ਪੇਕੇ ਵਾਲਿਆਂ ’ਤੇ ਬੱਚੇ ਨੂੰ ਮਾਰਨ ਦੇ ਦੋਸ਼ ਲਗਾਏ ਸਨ। ਪੁਲਸ ਵੱਲੋਂ ਬੱਚੇ ਦਾ ਪੋਸਟਮਾਰਮ ਕਰਵਾਉਣ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ ਅਤੇ ਉਸ ਦੇ ਬਾਅਦ ਹੀ ਕਾਰਵਾਈ ਕਰਨ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਮਾਮਲਾ: ਵਿਰੋਧ ’ਚ ਆਏ ਕਿਸਾਨਾਂ ਨੇ ਜਲੰਧਰ ਦੇ ਡੀ. ਸੀ. ਦਫ਼ਤਰ ਮੂਹਰੇ ਦਿੱਤਾ ਧਰਨਾ
ਮਿਲੀ ਜਾਣਕਾਰੀ ਮੁਤਾਬਕ ਭਾਰਗੋਂ ਕੈਂਪ ਦੀ ਨਿਸ਼ਾ ਜੋਕਿ ਭੋਗਪੁਰ ਦੇ ਡੱਲਾ ਪਿੰਡ ’ਚ ਵਿਆਹੀ ਹੋਈ ਹੈ। ਹੁਣ ਕੁਝ ਦਿਨਾਂ ਤੋਂ ਉਹ ਪੇਕੇ ਪਰਿਵਾਰ ’ਚ ਰਹਿ ਰਹੀ ਸੀ। ਉਸ ਦੇ 8 ਮਹੀਨੇ ਦੇ ਬੱਚੇ ਦੀ ਹਸਪਤਾਲ ’ਚ ਇਲਾਜ ਦੌਰਾਨ ਐਤਵਾਰ ਨੂੰ ਮੌਤ ਹੋ ਗਈ। ਨਿਸ਼ਾ ਦੀ ਭੈਣ ਕੋਮਲ ਅਤੇ ਉਸ ਦੇ ਭਰਾ ਨੇ ਦੱਸਿਆ ਕਿ ਬੱਚੇ ਦੇ ਇਲਾਜ ਦੌਰਾਨ ਰੰਧਾਵਾ ਹਸਪਤਾਲ ’ਚ ਉਸ ਦੀ ਮੌਤ ਹੋ ਗਈ। ਨਿਸ਼ਾ ਨੂੰ ਉਸ ਦਾ ਪਤੀ ਬੇਹੱਦ ਕੁੱਟਦਾ ਸੀ ਅਤੇ ਨਿਸ਼ਾ ਕੁਝ ਦਿਨਾਂ ਤੋਂ ਆਪਣੇ ਪੇਕੇ ਪਰਿਵਾਰ ’ਚ ਰਹਿ ਰਹੀ ਸੀ। ਬੱਚਾ ਬੀਮਾਰੀ ਨਾਲ ਮਰਿਆ ਪਰ ਇਨ੍ਹਾਂ ਦੇ ਪਿੰਡ ਦੇ ਸਰਪੰਚ ਨੇ ਸਾਡੇ ਨਾਲ ਬਦਤਮੀਜ਼ੀ ਕੀਤੀ ਅਤੇ ਬੱਚੇ ਨੂੰ ਮਾਰਨ ਦਾ ਇਲਜ਼ਾਮ ਲਗਾਇਆ।
ਇਹ ਵੀ ਪੜ੍ਹੋ : ਸਿੱਧੂ ਦੇ ਟਵੀਟ 'ਤੇ ਚੰਨੀ ਦਾ ਵੱਡਾ ਬਿਆਨ, ਕਿਹਾ-ਕੇਂਦਰੀ ਪੈਨਲ ਦੇ ਆਧਾਰ 'ਤੇ ਹੀ ਹੋਵੇਗੀ ਪੰਜਾਬ ਦੇ DGP ਦੀ ਨਿਯੁਕਤੀ
ਇਸ ਮਾਮਲੇ ’ਚ ਬਸਤੀ ਬਾਵਾਖੇਲ ਦੇ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਕਿ ਕੁੜੀ ਪੇਕੇ ਘਰ ਹੀ ਰਹਿ ਰਹੀ ਸੀ ਅਤੇ ਦਾਦੀ ਆਈ ਤਾਂ ਉਸ ਨੇ ਕੁਝ ਬੋਲ ਦਿੱਤਾ। ਅਸੀਂ ਬੋਰਡ ਬਿਠਾ ਕੇ ਪੋਸਟਮਾਰਟਮ ਕਰਵਾ ਰਹੇ ਹਾਂ। ਅਜੇ ਤੱਕ ਸਾਨੂੰ ਮਾਂ ’ਤੇ ਕੁਝ ਗਲਤ ਨਹੀਂ ਲੱਗਾ। ਸਸਕਾਰ ਮਾਂ ਹੀ ਕਰੇਗੀ। ਸਰਪੰਚ ਨੇ ਬਦਤਮੀਜੀ ਨਾਲ ਬੋਲਿਆ ਪਰ ਅਸੀਂ ਦੋਵੇਂ ਪੱਖਾਂ ਨੂੰ ਸਮਝਾ ਦਿੱਤਾ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਅਜੇ ਤੱਕ ਧਾਰਾ 174 ਦੀ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਹੋਵੇਗੀ ਅਹਿਮ ਮੁੱਦਿਆਂ ’ਤੇ ਚਰਚਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ