ਲਾਪਤਾ ਹੋਏ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਜਤਾਇਆ ਕਿਡਨੈਪਿੰਗ ਦਾ ਸ਼ੱਕ

10/14/2019 3:30:38 PM

ਜਲੰਧਰ (ਜ.ਬ.) : ਸ਼ਨੀਵਾਰ ਦੀ ਸਵੇਰ ਥਾਣਾ ਬਸਤੀ ਬਾਵਾ ਖੇਲ ਦੇ ਅਧੀਨ ਆਉਂਦੇ ਪੁਨੂ ਵਿਹਾਰ ਤੋਂ ਸ਼ੱਕੀ ਹਾਲਾਤ 'ਚ ਲਾਪਤਾ ਹੋਏ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਕਿਡਨੈਪਿੰਗ ਦੇ ਦੋਸ਼ ਲਾਏ ਹਨ। 9 ਸਾਲ ਦੇ ਆਸ਼ੂ ਦੇ ਪਿਤਾ ਸੰਤੋਸ਼ ਗੁਪਤਾ ਦਾ ਕਹਿਣਾ ਹੈ ਕਿ ਉਸ ਦਾ ਬੇਟਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ, ਜਿਸ ਦੇ ਚਲਦੇ ਉਸ ਨੂੰ ਆਸਾਨੀ ਨਾਲ ਕਿਡਨੈਪ ਕਰ ਲਿਆ ਗਿਆ ਹੈ। ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦੇ ਦਿੱਤੀ ਗਈ ਹੈ।

ਪੁਨੂ ਵਿਹਾਰ ਨਿਵਾਸੀ ਸੰਤੋਸ਼ ਗੁਪਤਾ ਨੇ ਦੱਸਿਆ ਕਿ ਆਸ਼ੂ ਆਪਣੇ ਵੱਡੇ ਭਰਾ ਦੇ ਨਾਲ ਸ਼ਨੀਵਾਰ ਦੀ ਸਵੇਰ 8.30 ਵਜੇ ਦੇ ਕਰੀਬ ਸਾਮਾਨ ਖਰੀਦਣ ਗਿਆ ਸੀ। ਕੁਝ ਸਮੇਂ ਬਾਅਦ ਵੱਡਾ ਬੇਟਾ ਘਰ ਪਰਤ ਆਇਆ ਪਰ ਆਸ਼ੂ ਦਾ ਕੁਝ ਪਤਾ ਨਹੀਂ ਲੱਗਾ। ਸੰਤੋਸ਼ ਦਾ ਕਹਿਣਾ ਹੈ ਕਿ ਉਸ ਦਾ ਵੱਡਾ ਬੇਟਾ ਵੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ, ਜਿਸ ਦੇ ਚਲਦੇ ਉਸ ਨੂੰ ਕੁਝ ਪਤਾ ਨਹੀਂ ਲੱਗਾ। ਸ਼ੱਕ ਹੈ ਕਿ ਕਿਸੇ ਨੇ ਕੋਈ ਲਾਲਚ ਦੇ ਕੇ ਆਸ਼ੂ ਦੀ ਕਿਡਨੈਪਿੰਗ ਕਰ ਲਈ ਹੈ।
 


Anuradha

Content Editor

Related News