ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਝਪਟੀ ਔਰਤ ਦੀ ਚੇਨੀ
Friday, Jul 19, 2019 - 03:24 AM (IST)

ਨਡਾਲਾ, (ਸ਼ਰਮਾ)- ਅੱਜ ਮੋਟਰਸਾਈਕਲ ਸਵਾਰ ਲੁਟੇਰੇ ਔਰਤ ਦੀ ਚੇਨੀ ਝਪਟ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਪਿੰਡ ਟਾਂਡੀ ਦਾਖਲੀ ’ਚ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਪ੍ਰਭਜੋਤ ਕੌਰ ਪਤਨੀ ਮਨਦੀਪ ਸਿੰਘ ਦੀ ਉਸ ਸਮੇਂ ਜਬਰੀ ਸੋਨੇ ਦੀ ਚੇਨੀ ਝਪਟ ਲਈ ਜਦੋਂ ਉਹ ਆਪਣੀ ਸੱਸ ਜੋਗਿੰਦਰ ਕੌਰ ਨਾਲ ਨਡਾਲਾ ਤੋਂ ਘਰੇਲੂ ਸਾਮਾਨ ਲੈ ਕੇ ਘਰ ਪਰਤ ਰਹੀ ਸੀ। ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਏ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਦੌਰਾਨ ਏ. ਐੱਸ. ਪੀ. ਡਾ. ਸਿਮਰਤ ਕੌਰ ਨੇ ਕਿਹਾ ਕਿ ਖੇਤਰ ’ਚ ਪੁਲਸ ਗਸ਼ਤ ਵਧਾਈ ਜਾਵੇਗੀ। ਜਲਦੀ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।