ਨੈੱਟ ਬੈਂਕਿੰਗ ਦੇ ਲਿੰਕ ''ਤੇ ਕਲਿੱਕ ਕਰਦਿਆਂ ਹੀ ਹੋਈ ਲੱਖਾਂ ਦੀ ਠੱਗੀ, ਮਿੰਟਾਂ ''ਚ ਖ਼ਾਤੇ ''ਚੋਂ ਉੱਡੇ ਪੈਸੇ
Saturday, Aug 19, 2023 - 04:22 PM (IST)

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)-ਸ੍ਰੀ ਅਨੰਦਪੁਰ ਸਾਹਿਬ ਦੇ ਮੁਹੱਲਾ ਭੋਰਾ ਸਾਹਿਬ ਦੇ ਰਹਿਣ ਵਾਲੇ ਨੌਜਵਾਨ ਨਾਲ ਕੁਝ ਹੀ ਸਕਿੰਟਾਂ ’ਚ 1 ਲੱਖ 83 ਹਜ਼ਾਰ 898 ਰੁਪਏ ਦੀ ਆਨਲਾਈਨ ਠੱਗੀ ਹੋ ਗਈ। ਜੱਸਲ ਮੋਬਾਇਲ ਰਿਪੇਅਰ ਦੇ ਮਾਲਕ ਅਮਨਦੀਪ ਸਿੰਘ ਪੁੱਤਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਦੇਰ ਸ਼ਾਮ ਆਪਣੀ ਦੁਕਾਨ ’ਚ ਬੈਠੇ ਸਨ ਕਿ ਉਨ੍ਹਾਂ ਨੂੰ ਮੋਬਾਇਲ ’ਤੇ ਇਕ ਲਿੰਕ ਆਇਆ ਜਿਸ ’ਚ ਉਨ੍ਹਾਂ ਦੇ ਐੱਚ. ਡੀ. ਐੱਫ਼. ਸੀ. ਬੈਂਕ ’ਚ ਚੱਲ ਰਹੀ ਨੈੱਟ ਬੈਕਿੰਗ ਦਾ ਜ਼ਿਕਰ ਕੀਤਾ ਹੋਇਆ ਸੀ। ਜਦੋਂ ਉਨ੍ਹਾਂ ਉਹ ਲਿੰਕ ਖੋਲ੍ਹਿਆ ਤਾਂ ਉਨ੍ਹਾਂ ਦਾ ਨਾਲ ਹੀ ਨੈੱਟ ਬੈਕਿੰਗ ਐਪ ਖੁੱਲ੍ਹ ਗਿਆ ਜਿਸ ਨੂੰ ਉਨ੍ਹਾਂ ਨੇ ਸਕਿੰਟਾਂ ’ਚ ਹੀ ਬੰਦ ਕਰ ਦਿੱਤਾ।
ਇਹ ਵੀ ਪੜ੍ਹੋ- ਚਿਪਸ ਦੇਣ ਦੇ ਬਹਾਨੇ 6 ਸਾਲਾ ਬੱਚੀ ਨਾਲ ਕੀਤਾ ਸੀ ਜਬਰ-ਜ਼ਿਨਾਹ, ਜਲੰਧਰ ਦੀ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਐਪ ਬੰਦ ਕਰਕੇ ਮੋਬਾਇਲ ਸਾਹਮਣੇ ਮੇਜ਼ ’ਤੇ ਰੱਖਿਆ ਤਾਂ ਅਚਾਨਕ ਉਨ੍ਹਾਂ ਦੇ ਮੋਬਾਇਲ ’ਤੇ ਦੋ ਸੰਦੇਸ਼ ਆਏ ਜਿਸ ’ਚ ਪਹਿਲਾਂ 96,999 ਅਤੇ ਦੂਜੇ 86,899 ਰੁਪਏ ਦੀ ਆਨਲਾਈਨ ਪੇਮਟ ਦਾ ਭੁਗਤਾਨ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਠੱਗੀ ਦੀ ਸੂਚਨਾ ਪਹਿਲਾਂ ਉਨ੍ਹਾਂ ਬੈਂਕ ਨੂੰ ਦਿੱਤੀ ਅਤੇ ਆਪਣੀ ਨੈੱਟ ਬੈਕਿੰਗ ਬੰਦ ਕਰਵਾਈ ਅਤੇ ਫਿਰ ਪੰਜਾਬ ਪੁਲਸ ਦੇ ਸਾਇਬਰ ਸੈਲ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ।
ਇਹ ਵੀ ਪੜ੍ਹੋ- ਛੁੱਟੀ 'ਤੇ ਆਏ ਫ਼ੌਜ ਦੇ ਸੂਬੇਦਾਰ ਨਾਲ ਵਾਪਰੀ ਅਣਹੋਣੀ, ਕਾਰ ਦੇ ਉੱਡੇ ਪਰਖੱਚੇ, ਮਿਲੀ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ