ਅੱਜ ਤੋਂ ਸ਼ੁਰੂ ਹੋਏ 'ਚੇਤ ਦੇ ਨਰਾਤੇ', ਜਾਣੋ ਕਿਹੜੇ ਦਿਨ ਹੋਵੇਗੀ ਮਾਂ ਦੁਰਗਾ ਦੇ ਕਿਸ ਸਰੂਪ ਦੀ ਪੂਜਾ

04/02/2022 9:10:23 AM

ਜਲੰਧਰ (ਬਿਊਰੋ) : ਹੋਲੀ ਤੋਂ ਬਾਅਦ ਮਾਂ ਦੁਰਗਾ ਦੀ ਅਰਾਧਨਾ ਲਈ ਸਮਰਪਿਤ ਚੈਤਰ ਨਰਾਤੇ ਦੀ ਸ਼ੁਰੂਆਤ ਹੁੰਦੀ ਹੈ। ਮਾਂ ਦੁਰਗਾ ਦੀ ਪੂਜਾ ਕਰਨ ਲਈ ਚੇਤ ਦੇ ਨਰਾਤੇ ਇਸ ਵਾਰ 02 ਅਪ੍ਰੈਲ, 2022 ਦਿਨ ਸ਼ਨੀਵਾਰ ਮਤਲਬ ਕਿ ਅੱਜ ਤੋਂ ਸ਼ੁਰੂ ਹੋ ਗਏ ਹਨ। ਇਹ ਨਰਾਤੇ 11 ਅਪ੍ਰੈਲ 2022 ਦਿਨ ਸੋਮਵਾਰ ਨੂੰ ਖ਼ਤਮ ਹੋਣਗੇ। ਚੇਤ ਦੇ ਨਰਾਤਿਆਂ 'ਚ ਮਾਂ ਦੁਰਗਾ ਦੇ ਨੌਂ ਸਰੂਪਾਂ ਦੀ ਵਿਧੀ ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਚੇਤ ਦੇ ਨਰਾਤੇ ਸਮੇਂ ਰਾਮ ਨੌਮੀ ਦਾ ਤਿਓਹਾਰ ਵੀ ਆਉਂਦਾ ਹੈ। ਚੇਤ ਨਰਾਤੇ ਦੇ ਦਿਨ ਭਗਵਾਨ ਰਾਮ ਦਾ ਜਨਮ ਹੋਇਆ ਸੀ, ਇਸ ਲਈ ਇਸ ਨੂੰ ਰਾਮ ਨੌਮੀ ਕਿਹਾ ਜਾਂਦਾ ਹੈ। 02 ਅਪ੍ਰੈਲ ਤੋਂ ਸ਼ੁਰੂ ਹੋਏ ਚੇਤ ਨਰਾਤਿਆਂ ਦੇ ਪਹਿਲੇ ਦਿਨ ਘਟਸਥਾਪਨ ਜਾਂ ਕਲਸ਼ ਦੀ ਸਥਾਪਨਾ ਸ਼ੁਭ ਸਮੇਂ ਵਿੱਚ ਕੀਤੀ ਜਾਂਦੀ ਹੈ। ਫਿਰ ਮਾਂ ਦੁਰਗਾ ਦੇ ਪਹਿਲੇ ਰੂਪ ਮਾਂ ਸ਼ੈਤਰਪੁਤਰੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਸਾਲ, ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਚੇਤ ਦੇ ਨਰਾਤਿਆਂ ਵਿੱਚ ਕਲਸ਼ ਲਗਾਉਣ ਦਾ ਸ਼ੁਭ ਸਮਾਂ ਕਿਹੜਾ ਹੈ

PunjabKesari
ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ 
ਕਲਸ਼ ਦੀ ਸਥਾਪਨਾ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਿਥੀ ਹੋਵੇਗੀ।
ਚੇਤ ਨਰਾਤੇ 2022 ਘਟਸਥਾਪਨ ਦਾ ਸ਼ੁਭ ਸਮਾਂ
ਚੈਤਰ ਘਟਸਥਾਪਨਾ - ਸ਼ਨੀਵਾਰ, 2 ਅਪ੍ਰੈਲ, 2022 ਨੂੰ
ਘਟਸਥਾਪਨਾ ਮੁਹੂਰਤ - ਸਵੇਰੇ 06:10 ਤੋਂ 08:31 ਵਜੇ ਤੱਕ 
ਮਿਆਦ - 02 ਘੰਟੇ 21 ਮਿੰਟ
ਘਟਸਥਾਪਨਾ ਅਭਿਜੀਤ ਮੁਹੂਰਤ - 12 ਵੱਜ ਕੇ 12:50 ਮਿੰਟ
ਚੈਤਰ ਸ਼ੁਕਲ ਪ੍ਰਤਿਪਦਾ ਤਾਰੀਖ਼ ਸ਼ੁਰੂ : 01 ਅਪ੍ਰੈਲ, ਸਵੇਰੇ 11:53 ਵਜੇ
ਪ੍ਰਤਿਪਦਾ ਤਾਰੀਖ਼ ਸਮਾਪਤੀ : 02 ਅਪ੍ਰੈਲ, ਰਾਤ ​​11:58 ਵਜੇ

PunjabKesari
ਕਿਉਂ ਕਿਉਂ ਕੀਤੀ ਜਾਂਦੀ ਹੈ ਕਲਸ਼ ਸਥਾਪਨਾ
ਪੂਜਾ ਸਥਾਨ 'ਤੇ ਕਲਸ਼ ਦੀ ਸਥਾਪਨਾ ਕਰਨ ਤੋਂ ਪਹਿਲਾਂ ਉਸ ਜਗ੍ਹਾ ਨੂੰ ਗੰਗਾ ਜਲ ਨਾਲ ਸ਼ੁੱਧ ਕੀਤਾ ਜਾਂਦਾ ਹੈ। ਕਲਸ਼ ਨੂੰ ਪੰਜ ਤਰ੍ਹਾਂ ਦੇ ਪੱਤਿਆਂ ਨਾਲ ਸਜਾਇਆ ਜਾਂਦਾ ਹੈ ਤੇ ਉਸ ਵਿਚ ਹਲਦੀ ਦੀਆਂ ਗੰਢਾਂ, ਸੁਪਾਰੀ, ਦੂਰਵਾ ਆਦਿ ਰੱਖੀ ਜਾਂਦੀ ਹੈ। ਕਲਸ਼ ਸਥਾਪਿਤ ਕਰਨ ਲਈ ਉਸ ਦੇ ਹੇਠਾਂ ਰੇਤ ਦੀ ਬੇਦੀ ਬਣਾਈ ਜਾਂਦੀ ਹੈ, ਜਿਸ ਵਿਚ ਜੌਂ ਬੀਜੇ ਜਾਂਦੇ ਹਨ। ਜੌਂ ਬੀਜਣ ਦੀ ਵਿਧੀ ਧਨ ਦੇਣ ਵਾਲੀ ਦੇਵੀ ਅੰਨਪੂਰਨਾ ਨੂੰ ਖੁਸ਼ ਕਰਨ ਲਈ ਕੀਤੀ ਜਾਂਦੀ ਹੈ। ਮਾਂ ਦੁਰਗਾ ਦੀ ਫੋਟੋ ਜਾਂ ਮੂਰਤੀ ਨੂੰ ਪੂਜਾ ਸਥਾਨ ਦੇ ਵਿਚਕਾਰ ਸਥਾਪਿਤ ਕਰਦੇ ਹਨ। ਇਸ ਤੋਂ ਬਾਅਦ ਮਾਂ ਦੁਰਗਾ ਦਾ ਸ਼ਿੰਗਾਰ, ਰੋਲੀ, ਚੌਲ, ਸੰਧੂਰ, ਮਾਲਾ, ਫੁੱਲ, ਚੁੰਨੀ, ਸਾੜ੍ਹੀ, ਗਹਿਣੇ ਭੇਟ ਕਰਦੇ ਹਨ। ਕਲਸ਼ ਵਿਚ ਅਖੰਡ ਜੋਤ ਜਗਾਈ ਜਾਂਦੀ ਹੈ, ਜਿਸ ਨੂੰ ਵਰਤ ਦੇ ਆਖ਼ਰੀ ਦਿਨ ਤੱਕ ਜਲਾਇਆ ਜਾਣਾ ਚਾਹੀਦਾ ਹੈ।

PunjabKesari
ਇਸ ਵਿਧੀ ਨਾਲ ਕਰੋ ਪੂਜਾ
ਚੇਤ ਦੇ ਨਰਾਤਿਆਂ ਦੇ ਪਹਿਲੇ ਦਿਨ ਕਲਸ਼ ਦੀ ਸਥਾਪਨਾ ਕੀਤੀ ਜਾਂਦੀ ਹੈ, ਜਿਸ ਥਾਂ 'ਤੇ ਇਸ ਦੀ ਸਥਾਪਨਾ ਕਰਨੀ ਹੋਵੇ, ਉਸ ਨੂੰ ਚੰਗੀ ਤਰ੍ਹਾਂ ਸਾਫ-ਸੁਥਰਾ ਕਰਕੇ ਸ਼ੁੱਧ ਕਰ ਲਓ। ਇਸ ਤੋਂ ਬਾਅਦ ਸ਼੍ਰੀ ਗਣੇਸ਼ ਜੀ ਨੂੰ ਯਾਦ ਕਰਦੇ ਹੋਏ ਲਾਲ ਰੰਗ ਦਾ ਕੱਪੜਾ ਵਿਛਾ ਕੇ ਉਸ 'ਤੇ ਥੋੜੇ ਚੌਲ ਰੱਖੋ। ਮਿੱਟੀ ਦੇ ਪਾਤਰ 'ਚ ਜੌ ਬੀਜ ਕੇ ਪਾਤਰ 'ਤੇ ਪਾਣੀ ਨਾਲ ਭਰਿਆ ਕਲਸ਼ ਸਥਾਪਤ ਕਰੋਂ ਅਤੇ ਇਸ ਦੇ ਮੂੰਹ 'ਤੇ ਸੁਰੱਖਿਆ ਸੂਤਰ ਬੰਨ੍ਹ ਦਿਓ। ਕਲਸ਼ 'ਤੇ ਰੋਲ ਨਾਲ ਸਵਾਸਤਿਕ ਬਣਾਓ। ਕਲਸ਼ ਅੰਦਰ ਸਾਬੁਤ ਸੁਪਾਰੀ, ਦੁਰਵਾ, ਫੁੱਲ ਅਤੇ ਸਿੱਕਾ ਪਾਓ, ਫਿਰ ਇਸ 'ਤੇ ਅੰਬ ਜਾਂ ਅਸ਼ੋਕ ਦੇ ਪੱਤੇ ਰੱਖ ਕੇ 'ਤੇ ਨਾਰੀਅਲ ਰੱਖ ਦਿਓ। ਇਸ ਤੋਂ ਬਾਅਦ ਇਸ 'ਤੇ ਲਾਲ ਕੱਪੜਾ ਲਪੇਟ ਕੇ ਮੌਲੀ ਬੰਨ੍ਹ ਦਿਓ। ਇਹ ਸਭ ਕਰਨ ਤੋਂ ਬਾਅਦ ਸਾਰੇ ਦੇਵੀ-ਦੇਵਤਿਆਂ ਨੂੰ ਯਾਦ ਕਰੋਂ ਅਤੇ ਉਨ੍ਹਾਂ ਨੂੰ ਨੌ ਦਿਨਾਂ ਲਈ ਘਟ 'ਚ ਵਿਰਾਜਮਾਨ ਰਹਿਣ ਦੀ ਅਰਦਾਸ ਕਰੋ। ਦੀਪਕ ਰੌਸ਼ਨ ਕਰਕੇ ਕਲਸ਼ ਦੀ ਪੂਜਾ ਕਰੋਂ ਅਤੇ ਇਸ ਦੇ ਸਾਹਮਣੇ ਧੂਫ-ਬੱਤੀ ਲਗਾ ਕੇ ਇਸ 'ਤੇ ਫੁੱਲਾਂ ਦੀ ਮਾਲਾ ਚੜਾਓ। ਮਾਂ ਸ਼ੈਲਪੁੱਤਰੀ ਦੀ ਸੱਚੇ ਮਨ ਅਤੇ ਸ਼ਰਧਾ ਨਾਲ ਕੀਤੀ ਗਈ ਪੂਜਾ ਦਾ ਫੱਲ ਮਾਂ ਭਗਤਾਂ ਨੂੰ ਜ਼ਰੂਰ ਦਿੰਦੀ ਹੈ। 

PunjabKesari
ਜਾਣੋ ਕਿਹੜੇ ਦਿਨ ਹੋਵੇਗੀ ਮਾਂ ਦੁਰਗਾ ਦੇ ਕਿਸ ਸਰੂਪ ਦੀ ਪੂਜਾ 
ਪਹਿਲੇ ਨਰਾਤੇ 2 ਅਪ੍ਰੈਲ 2022 ਦਿਨ ਸ਼ਨਿੱਚਰਵਾਰ : ਮਾਂ ਸ਼ੈਲਪੁੱਤਰੀ ਪੂਜਾ (ਘਟ ਸਥਾਪਨਾ)
ਦੂਜੇ ਨਰਾਤੇ 3 ਅਪ੍ਰੈਲ 2022 ਦਿਨ ਐਤਵਾਰ : ਮਾਂ ਬ੍ਰਹਮਚਾਰਿਹਨੀ ਪੂਜਾ
ਤੀਜੇ ਨਰਾਤੇ 4 ਅਪ੍ਰੈਲ 2022 ਦਿਨ ਸੋਮਵਾਰ : ਮਾਂ ਚੰਦਰਘੰਟਾ ਪੂਜਾ
ਚੌਥੇ ਨਰਾਤੇ 5 ਅਪ੍ਰੈਲ 2022 ਦਿਨ ਮੰਗਲਵਾਰ : ਮਾਂ ਕੁਸ਼ਮਾਂਡਾ ਪੂਜਾ
ਪੰਜਵੇਂ ਨਰਾਤੇ 6 ਅਪ੍ਰੈਲ 2022 ਦਿਨ ਬੁੱਧਵਾਰ : ਮਾਂ ਸਕੰਦਮਾਤਾ ਪੂਜਾ
ਛੇਵੇਂ ਨਰਾਤੇ 7 ਅਪ੍ਰੈਲ 2022 ਦਿਨ ਵੀਰਵਾਰ : ਮਾਂ ਕਾਤਿਆਇਨੀ ਪੂਜਾ
ਸੱਤਵੇਂ ਨਰਾਤੇ 8 ਅਪ੍ਰੈਲ 2022 ਦਿਨ ਸ਼ੁੱਕਰਵਾਰ : ਮਾਂ ਕਾਲਰਾਤਰੀ ਪੂਜਾ
ਅੱਠਵੇਂ ਨਰਾਤੇ 9 ਅਪ੍ਰੈਲ 2022 ਦਿਨ ਸ਼ਨਿਚਰਵਾਰ : ਮਾਂ ਮਹਾਗੌਰੀ
ਨੌਵੇਂ ਨਰਾਤੇ 10 ਅਪ੍ਰੈਲ 2022 ਦਿਨ ਐਤਵਾਰ : ਮਾਂ ਸਿੱਧੀਦਾਤਰੀ


Babita

Content Editor

Related News