ਸੈਂਟਰਲ ਜੇਲ ''ਚ ਹਵਾਲਾਤੀ ਤੋਂ ਮਿਲਿਆ ਮੋਬਾਇਲ ਫੋਨ

01/07/2020 10:39:29 PM

ਹੁਸ਼ਿਆਰਪੁਰ,(ਅਮਰਿੰਦਰ)- ਸੈਂਟਰਲ ਜੇਲ 'ਚ ਅਚਾਨਕ ਜਾਂਚ ਦੇ ਦੌਰਾਨ ਜਾਂ ਪੇਸ਼ੀ ਤੋਂ ਪਰਤਣ 'ਤੇ ਕੈਦੀਆਂ ਤੇ ਹਵਾਲਾਤੀਆਂ ਦੀ ਤਲਾਸ਼ੀ ਦੌਰਾਨ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਥਾਣਾ ਸਿਟੀ ਪੁਲਸ ਦੇ ਸਾਹਮਣੇ ਦਰਜ ਸ਼ਿਕਾਇਤ ਵਿਚ ਸਹਾਇਕ ਜੇਲ ਸੁਪਰਡੈਂਟ ਅਵਤਾਰ ਕ੍ਰਿਸ਼ਨ ਸੈਣੀ ਨੇ ਦੱਸਿਆ ਕਿ ਜੇਲ ਦੇ ਅੰਦਰ ਅਚਾਨਕ ਜਾਂਚ ਦੇ ਦੌਰਾਨ ਹਵਾਲਾਤੀ ਰਾਕੇਸ਼ ਕੁਮਾਰ ਨਿਵਾਸੀ ਪਿੰਡ ਮੇਘੋਵਾਲ ਦੇ ਕੋਲੋਂ 1 ਮੋਬਾਇਲ ਫੋਨ ਬਰਾਮਦ ਹੋਇਆ। ਥਾਣਾ ਸਿਟੀ ਪੁਲਸ ਨੇ ਜੇਲ ਪ੍ਰਬੰਧਕਾਂ ਦੀ ਸ਼ਿਕਾਇਤ 'ਤੇ ਦੋਸ਼ੀ ਰਾਕੇਸ਼ ਕੁਮਾਰ ਦੇ ਖਿਲਾਫ ਪ੍ਰਿਜਨ ਐਕਟ ਦੇ ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News