ਜਲੰਧਰ ''ਚ ਵੱਖ-ਵੱਖ ਥਾਵਾਂ ''ਤੇ ਕੀਤੇ ਕਾਸੋ ਆਪਰੇਸ਼ਨ ਦੌਰਾਨ ਇਹ ਹੋਈਆਂ ਬਰਾਮਦਗੀਆਂ
Wednesday, Nov 19, 2025 - 05:21 PM (IST)
ਜਲੰਧਰ (ਪੰਕਜ, ਕੁੰਦਨ)- ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ ਨਸ਼ੇ ਨਾਲ ਸਬੰਧਤ ਗਤੀਵਿਧੀਆਂ ‘ਤੇ ਨਕੇਲ ਕੱਸਣ ਅਤੇ ਜਨਤਕ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਮਿਤੀ 18 ਨਵੰਬਰ ਨੂੰ ਸ਼ਹਿਰ ਦੇ 32 ਹਾਟਸਪੋਟਸ ‘ਤੇ ਵਿਸ਼ੇਸ਼ ਕਾਸੋ ਚਲਾਇਆ ਗਿਆ। ਇਸ ਆਪਰੇਸ਼ਨ ਦੌਰਾਨ ਕੁੱਲ੍ਹ 16 ਮੁਕੱਦਮੇ NDPS Act ਤਹਿਤ ਵੱਖ-ਵੱਖ ਥਾਣਿਆਂ ਵਿੱਚ ਦਰਜ ਕੀਤੇ ਗਏ ਅਤੇ 18 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿੱਚੋਂ 6 ਵਿਅਕਤੀ ਨਸ਼ੇ ਦਾ ਸੇਵਨ ਕਰਦੇ ਹੋਏ ਰੰਗੇਹੱਥੀ ਫੜੇ ਗਏ।

ਇਹ ਵੀ ਪੜ੍ਹੋ: ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ 'ਚ ਫੁੱਟ ਨੇ ਖੋਲ੍ਹੀ ਪਾਰਟੀ ਦੀ ਪੋਲ, ਅੰਦਰੂਨੀ ਕਲੇਸ਼ ਆਇਆ ਸਾਹਮਣੇ

CASO ਦੌਰਾਨ ਕੀਤੀਆਂ ਮੁੱਖ ਬਰਾਮਦਗੀਆਂ:
•ਗਾਂਜਾ: 215 ਗ੍ਰਾਮ
•ਹੈਰੋਇੰਨ: 64.65 ਗ੍ਰਾਮ ਸਮੇਤ ਇਕ ਕਾਰ ( PB08EF6716)
•ਨਸ਼ੀਲਾ ਪਾਊਡਰ: 7 ਗ੍ਰਾਮ
•ਨਸ਼ੀਲੀਆਂ ਗੋਲ਼ੀਆਂ: 45
•ਗੈਰ-ਕਾਨੂੰਨੀ ਸ਼ਰਾਬ: 4500 ਮਿ.ਲੀ.
ਜਲੰਧਰ ਕਮਿਸ਼ਨਰੇਟ ਪੁਲਸ ਨੇ ਦੁਹਰਾਇਆ ਕਿ ਸ਼ਹਿਰ ਨੂੰ ਨਸ਼ਾਮੁਕਤ ਅਤੇ ਅਪਰਾਧ-ਰਹਿਤ ਬਣਾਉਣ ਲਈ ਪੁਲਸ ਵੱਲੋਂ ਲਗਾਤਾਰ ਸਖ਼ਤ ਕਾਰਵਾਈ ਜਾਰੀ ਰਹੇਗੀ।
ਇਹ ਵੀ ਪੜ੍ਹੋ: Punjab: ਇਨਸਾਨੀਅਤ ਸ਼ਰਮਸਾਰ! ਕੂੜਾ ਚੁੱਕਣ ਵਾਲੇ ਵਾਹਨ 'ਚ ਲੈ ਗਏ ਅਣਪਛਾਤੇ ਵਿਅਕਤੀ ਦੀ ਲਾਸ਼
