ਬੇਗੋਵਾਲ ਵਿਖੇ ਕਰਿਆਨਾ ਵਪਾਰੀ ''ਤੇ ਦਾਤਰ ਨਾਲ ਹਮਲਾ ਕਰਕੇ ਖੋਹੀ 1 ਲੱਖ 70 ਹਜ਼ਾਰ ਦੀ ਨਕਦੀ

07/01/2023 12:17:11 PM

ਬੇਗੋਵਾਲ (ਰਜਿੰਦਰ)- ਬੇਗੋਵਾਲ ਸ਼ਹਿਰ ਦੇ ਮੇਨ ਬਾਜ਼ਾਰ ਵਾਲੇ ਰੋਡ 'ਤੇ ਭੀੜ ਵਾਲੇ ਰਿਹਾਇਸ਼ੀ ਇਲਾਕੇ ਵਿਚ ਰਾਤ ਸਵਾ 9 ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਕਰਿਆਨਾ ਵਪਾਰੀ 'ਤੇ ਦਾਤਰ ਨਾਲ ਹਮਲਾ ਕਰਕੇ ਇਕ ਲੱਖ 70 ਹਜ਼ਾਰ ਰੁਪਏ ਖੋਹ ਲਏ।  ਜਾਣਕਾਰੀ ਦਿੰਦੇ ਹੋਏ ਵਿਜੈ ਕੁਮਾਰ ਬੱਤਰਾ (53) ਪੁੱਤਰ ਪਿਆਰਾ ਲਾਲ ਵਾਸੀ ਵਾਰਡ ਨੰਬਰ 2 ਬੇਗੋਵਾਲ ਨੇ ਦਸਿਆ ਕਿ ਉਹ ਬੇਗੋਵਾਲ ਦੇ ਟਾਹਲੀ ਚੌਂਕ ਵਿਚ ਕਰਿਆਨਾ ਸਟੋਰ ਚਲਾਉਂਦਾ ਹੈ। ਬੀਤੇ ਦਿਨ 29 ਮਈ ਨੂੰ ਰਾਤ 9 ਵਜੇ ਦੇ ਦਰਮਿਆਨ ਉਸ ਨੇ ਆਪਣੀ ਦੁਕਾਨ ਬੰਦ ਕੀਤੀ। ਉਸ ਕੋਲ ਦੁਕਾਨ ਦੀ ਸੇਲ ਦੇ ਇਕ ਲੱਖ 70 ਹਜ਼ਾਰ ਰੁਪਏ ਸਨ। ਜੋ ਬੈਗ ਵਿਚ ਪਾਏ ਹੋਏ ਸਨ।

ਉਹ ਸਕੂਟਰੀ 'ਤੇ ਸਵਾਰ ਹੋ ਕੇ ਬੇਗੋਵਾਲ ਸ਼ਹਿਰ ਦੇ ਵਿਚ ਹੀ ਡਾਕਟਰ ਕੋਲ ਦਵਾਈ ਲੈਣ ਲਈ ਚੱਲ ਪਿਆ। ਜਦੋਂ ਉਹ ਬਾਜ਼ਾਰ ਲੰਘ ਕੇ ਡਾਕਟਰ ਵੱਲ ਮੁੜਨ ਲੱਗਾ ਸੀ ਤਾਂ ਤਿੰਨ ਨੌਜਵਾਨ ਜਿਨ੍ਹਾਂ ਨੇ ਸਿਰ ਅਤੇ ਮੂੰਹ 'ਤੇ ਕੱਪੜੇ ਬੰਨੇ ਸੀ ਅਤੇ ਪਿਛਲੇ ਨੌਜਵਾਨ ਕੋਲ ਦਾਤਰ ਸੀ। ਇਨ੍ਹਾਂ ਨੇ ਮੋਟਰਸਾਈਕਲ ਉਸ ਦੀ ਸਕੂਟਰੀ ਅੱਗੇ ਲਗਾ ਲਿਆ ਤਾਂ ਉਸ ਨੇ ਘਬਰਾ ਕੇ ਸਕੂਟਰੀ ਮਾਤਾ ਰਾਣੀ ਮੰਦਿਰ ਵੱਲ ਨੂੰ ਭਜਾ ਲਈ। ਅੱਗੇ ਜਾ ਕੇ ਪੈਲੇਸ ਨੇੜੇ ਇਨ੍ਹਾਂ ਲੁਟੇਰਿਆ ਨੇ ਉਸ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ। ਜਿਸ ਦੌਰਾਨ ਇਨ੍ਹਾਂ ਨੌਜਵਾਨ ਨੇ ਮੇਰੇ ਸਿਰ 'ਤੇ ਦਾਤਰ ਦਾ ਵਾਰ ਕੀਤਾ ਤਾਂ ਮੈਂ ਅੱਗੇ ਹੱਥ ਕਰ ਲਿਆ। ਫਿਰ ਇਹ ਨੌਜਵਾਨ ਮੇਰਾ ਬੈਗ ਜਿਸ ਵਿਚ ਇਕ ਲੱਖ 70 ਹਜ਼ਾਰ ਰੁਪਏ ਸਨ, ਖੋਹ ਕੇ ਲੈ ਦੌੜ ਗਏ। 

ਇਹ ਵੀ ਪੜ੍ਹੋ- ਹੁਸ਼ਿਆਰਪੁਰ ਵਿਖੇ ਵਿਅਕਤੀ ਦੀ ਕੁੱਟਮਾਰ ਮਗਰੋਂ ਸ਼ੱਕੀ ਹਾਲਾਤ 'ਚ ਮੌਤ, ਪਰਿਵਾਰ ਨੇ ਲਾਏ ਕਤਲ ਦੇ ਦੋਸ਼

ਵਿਜੈ ਬੱਤਰਾ ਦਾ ਕਹਿਣਾ ਹੈ ਕਿ ਉਸ ਦੇ ਹੱਥ 'ਤੇ ਦਾਤਰ ਦੇ ਡੂੰਘੇ ਵਾਰ ਕਰਕੇ 8 ਟਾਂਕੇ ਲੱਗੇ ਹਨ। ਉਸ ਦੀ ਪੁਲਸ ਅਧਿਕਾਰੀਆ ਤੋਂ ਮੰਗ ਹੈ ਕਿ ਖੋਹ ਕਰਨ ਵਾਲੇ ਫੜ ਕੇ ਉਸ ਦੇ ਪੈਸੇ ਉਸ ਨੂੰ ਦੁਆਏ ਜਾਣ। ਦੂਜੇ ਪਾਸੇ ਇਸ ਸਬੰਧ ਵਿਚ ਐੱਸ. ਐੱਚ. ਓ. ਬੇਗੋਵਾਲ ਕ੍ਰਿਪਾਲ ਸਿੰਘ ਦਾ ਕਹਿਣਾ ਹੈ ਕਿ ਉਕਤ ਵਾਰਦਾਤ ਸੰਬੰਧੀ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024: ਪੰਜਾਬ ਦੀ ਸਿਆਸਤ ਦੇ 13 ਅਖਾੜੇ, 12 ’ਤੇ ਆਮ ਆਦਮੀ ਪਾਰਟੀ ਕੋਲ ਖਿਡਾਰੀ ਹੀ ਨਹੀਂ


shivani attri

Content Editor

Related News