ਸੁਤੇ ਪਏ ਪਰਿਵਾਰ ਨੂੰ ਕੁਝ ਸੁੰਘਾ ਕੇ ਲੱਖਾਂ ਦੀ ਨਕਦੀ, 600 ਪੌਂਡ, 15 ਤੋਲੇ ਸੋਨੇ ਦੇ ਲੁੱਟੇ ਗਹਿਣੇ

07/13/2023 12:19:46 PM

ਗੋਰਾਇਆ (ਮੁਨੀਸ਼)- ਪਿੰਡ ਸੰਗ ਢੇਸੀਆਂ ਅਤੇ ਢੰਡਾ ਨੂੰ ਲੁਟੇਰਿਆਂ ਚੋਰਾਂ ਨੇ ਆਪਣਾ ਟਾਰਗੇਟ ਬਣਾਇਆ ਹੋਇਆ ਹੈ ਜਿੱਥੇ ਕੁੱਝ ਦਿਨਾਂ ਤੋਂ ਲਗਾਤਾਰ ਲੁੱਟ, ਚੋਰੀ ਦੀਆਂ ਵਾਰਦਾਤਾਂ ਹੋਣ ਨਾਲ ਪਿੰਡਾਂ ਚ ਸਹਿਮ ਦਾ ਮਾਹੌਲ ਹੈ। ਇਥੇ ਪੁਲਸ ਸੁਸਤ ਅਤੇ ਚੋਰ ਚੁਸਤ ਵਾਲੀ ਗੱਲ ਗੋਰਾਇਆ ਵਿੱਚ ਸੱਚ ਹੁੰਦੀ ਵਿਖਾਈ ਦੇ ਰਹੀ ਹੈ। ਜਿਸ ਦਾ ਕਾਰਨ ਪੁਲਸ ਵਾਰਦਾਤਾ ਰੋਕਣ ''ਚ ਅਸਫ਼ਲ ਸਾਬਤ ਹੋ ਰਹੀ ਹੈ ਅਤੇ ਚੋਰ ਬਿਨਾਂ ਕਿਸੇ ਡਰ ਭੈਅ ਤੋਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਰਹੇ ਹਨ। 

ਤਾਜ਼ਾ ਮਾਮਲਾ ਪਿੰਡ ਸੰਗ ਢੇਸੀਆ ਤੋਂ ਸਾਹਮਣੇ ਆਇਆ ਹੈ। ਜਿੱਥੇ ਲੁਟੇਰਿਆਂ ਨੇ ਇਕ ਕੋਠੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਾਢੇ ਚਾਰ ਲੱਖ ਰੁਪਏ ਦੀ ਨਕਦੀ, 600 ਪੌਂਡ, 15 ਤੋਲੇ ਸੋਨਾ ਅਤੇ ਹੋਰ ਕੀਮਤੀ ਸਮਾਨ ਲੁੱਟ ਕੇ ਫ਼ਰਾਰ ਹੋ ਗਏ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਪਿੰਡ ਢੰਡਾ ''ਚ ਚਾਦਰਾ ਵੇਚਣ ਦੀ ਆੜ ਵਿਚ ਇਕ ਚੱਕੀ ਵਾਲੇ ਨੂੰ ਨਿਸ਼ਾਨਾ ਬਣਾਇਆ ਸੀ। ਉਥੇ ਹੀ ਬੀਤੀ ਦਿਨ ਸੰਗ ਢੇਸੀਆ ਵਿਚ ਚੋਰੀ ਦੀ ਵਾਰਦਾਤ ਹੋ ਚੁੱਕੀ ਹੈ ਪਰ ਤੜਕਸਾਰ ਪਿੰਡ ਸੰਗ ਢੇਸੀਆ ਵਿਚ ਚੋਰਾ ਵੱਲੋ ਇਕ ਹੋਰ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣਾ ਕਿਤੇ ਪਾ ਕੀਤੇ ਪ੍ਰਸ਼ਾਸਨ ਦੀ ਨਾਕਾਮੀ ਨੂੰ ਜੰਗ ਜਾਹਿਰ ਕਰ ਰਿਹਾ ਹੈ। ਲਗਾਤਾਰ ਹੋ ਰਹੀਆ ਵਾਰਦਾਤਾ ਨਾਲ ਇਲਾਕਾ ਵਾਸੀਆ ਵਿਚ ਕਾਫ਼ੀ ਡਰ ਦਾ ਮਾਹੌਲ ਬਣਿਆ ਹੋਇਆ ਹੈ। 

ਇਹ ਵੀ ਪੜ੍ਹੋ-  ਧੁੱਸੀ ਬੰਨ੍ਹ ਟੁੱਟਣ ਕਾਰਨ ਦਰਜਨਾਂ ਪਿੰਡਾਂ 'ਚ ਹਾਲਾਤ ਬਦਤਰ, ਲੋਕਾਂ ਦੇ ਘਰ-ਖੇਤ ਪਾਣੀ ’ਚ ਡੁੱਬੇ

PunjabKesari

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਰਪ੍ਰੀਤ ਸਿੰਘ (ਅੰਬਾ) ਪੁੱਤਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਵਿੱਚ ਸੁੱਤੇ ਹੋਏ ਸਨ ਅਤੇ ਚੋਰਾ ਵੱਲੋ ਤੜਕਸਾਰ ਖੇਤਾਂ ਵੱਲੋ ਗਰਿਲ ਪੁੱਟ ਕੇ ਘਰ ਅੰਦਰ ਦਾਖਲ ਹੋਏ ਅਤੇ ਸਾਢੇ ਚਾਰ ਲੱਖ ਰੁਪਏ ਦੀ ਨਕਦੀ, 15 ਤੋਲੇ ਸੋਨਾ, 600 ਪੌਂਡ ਅਤੇ ਹੋਰ ਕੀਮਤੀ ਸਮਾਨ ਉਪਰ ਆਪਣਾ ਹੱਥ ਸਾਫ਼ ਕਰ ਗਏ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਸ਼ਿਕਾਇਤ ਦੇ ਦਿੱਤੀ ਹੈ ਅਤੇ ਉਨ੍ਹਾਂ ਵੱਲੋਂ ਮੌਕਾ ਵੀ ਵੇਖਿਆ ਗਿਆ ਹੈ। ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਵਿਚ ਲਗਾਤਾਰ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾ ਹੋ ਰਹੀਆਂ ਹਨ। 
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪਿੰਡਾਂ ਵੱਲ ਗਸ਼ਤ ਨੂੰ ਤੇਜ਼ ਕਰਨ ਤਾਂ ਜੋ ਹੋ ਰਹੀਆਂ ਵਾਰਦਾਤਾਂ ਉਪਰ ਕਾਬੂ ਪਾਇਆ ਜਾ ਸਕੇ। ਇਸ ਸਬੰਧੀ ਮੌਕਾ ਵੇਖਣ ਪਹੁੰਚੇ ਏ. ਐੱਸ. ਆਈ. ਹਰਭਜਨ ਸਿੰਘ ਗਿੱਲ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਆਦਾ ਏਰੀਆ ਹੋਣ ਕਾਰਨ ਦਿਕਤ ਆ ਰਹੀ ਹੈ। ਵਾਰਦਾਤਾਂ 'ਤੇ ਰੋਕ ਲਗਾਉਣ ਲਈ ਪਿੰਡ ਦੇ ਸਰਪੰਚ ਨੂੰ ਵੀ ਠੀਕਰੀ ਪਹਿਰਿਆਂ ਬਾਰੇ ਕਿਹਾ ਗਿਆ ਹੈ ਅਤੇ ਗਸ਼ਤ ਵਿਚ ਵੀ ਵਾਧਾ ਕੀਤਾ ਜਾਵੇਗਾ। 

ਇਹ ਵੀ ਪੜ੍ਹੋ- ਹੜ੍ਹਾਂ ਦੇ ਹਾਲਾਤ 'ਚ ਲੋਕਾਂ ਦੇ ਬਚਾਅ ਕਾਰਜਾਂ ਲਈ ਡੀ. ਸੀ. ਕਪੂਰਥਲਾ ਵੱਲੋਂ ਉੱਚ ਅਧਿਕਾਰੀਆਂ ਦੇ ਨੰਬਰ ਜਾਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
 
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


shivani attri

Content Editor

Related News