ਕੁੜੀ ਨਾਲ ਬਦਸਲੂਕੀ ਕਰਨ ਤੇ ਉਸ ਨੂੰ ਧੱਕੇ ਦੇ ਕੇ ਬਾਹਰ ਕੱਢਣ ’ਤੇ ਡਾਕਟਰ ਵਿਰੁੱਧ ਕੇਸ ਦਰਜ
Friday, Sep 01, 2023 - 01:42 PM (IST)

ਫਿਲੌਰ (ਭਾਖੜੀ)-ਪੁਲਸ ਨੇ ਸਿਟੀ ਹਸਪਤਾਲ ਨਗਰ ਦੇ ਪ੍ਰਮੁੱਖ ਡਾ. ਸੁਰਿੰਦਰ ਬੰਗਾ ’ਤੇ ਲੜਕੀ ਨਾਲ ਬਦਸਲੂਕੀ ਕਰਨ ਅਤੇ ਉਸ ਨੂੰ ਧੱਕੇ ਦੇ ਕੇ ਹਸਪਤਾਲ ’ਚੋਂ ਬਾਹਰ ਕੱਢਣ ਦਾ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪੀੜਤ ਲੜਕੀ ਜੋਤੀ ਨੇ ਦੱਸਿਆ ਕਿ ਉਹ ਲੁਧਿਆਣਾ ਦੀ ਰਹਿਣ ਵਾਲੀ ਹੈ। ਉਸ ਦੀ ਮਾਤਾ ਦੇ ਫੇਫੜਿਆਂ ’ਚ ਪਾਣੀ ਭਰ ਗਿਆ ਸੀ, ਜਿਨ੍ਹਾਂ ਨੂੰ ਇਲਾਜ ਲਈ ਸਿਟੀ ਹਸਪਤਾਲ ਨਗਰ ’ਚ ਦਾਖ਼ਲ ਕਰਵਾ ਦਿੱਤਾ, ਜਿੱਥੇ ਡਾਕਟਰ ਨੇ ਉਨ੍ਹਾਂ ਦਾ 4 ਤੋਂ 5 ਦਿਨ ਇਲਾਜ ਕੀਤਾ। ਜਦੋਂ ਉਨ੍ਹਾਂ ਨੂੰ ਬਿਲਕੁਲ ਵੀ ਕੋਈ ਆਰਾਮ ਨਾ ਹੋਇਆ ਤਾਂ ਉਹ ਰੈਫਰ ਹੋ ਕੇ ਦੂਜੇ ਹਸਪਤਾਲ ਚਲੇ ਗਏ। ਰੈਫਰ ਕਰਦੇ ਸਮੇਂ ਉਨ੍ਹਾਂ ਨੂੰ ਕੁਝ ਦਵਾਈਆਂ ਦਿੱਤੀਆਂ ਗਈਆਂ ਸਨ, ਜੋ ਦੂਜੇ ਹਸਪਤਾਲ ’ਚ ਬਿਲਕੁਲ ਵੀ ਕੰਮ ਨਹੀਂ ਆਈਆਂ ਅਤੇ ਨਾ ਹੀ ਕੋਈ ਦਵਾਈ ਵਿਕ੍ਰੇਤਾ ਉਨ੍ਹਾਂ ਨੂੰ ਲੈਣ ਲਈ ਤਿਆਰ ਸੀ।
ਇਹ ਵੀ ਪੜ੍ਹੋ- ਗੜ੍ਹਸ਼ੰਕਰ ਵਿਖੇ ਨਿੱਕੀ ਜਿਹੀ ਗੱਲ ਪਿੱਛੇ ਨੂੰਹ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਸਹੁਰਾ
ਬੀਤੇ ਦਿਨ ਜਦੋਂ ਉਹ ਹਸਪਤਾਲ ਪੁੱਜੀ ਅਤੇ ਦਵਾਈ ਵਾਪਸ ਕਰਨ ਦੀ ਗੱਲ ਕਹੀ ਤਾਂ ਹਸਪਤਾਲ ਦਾ ਡਾਕਟਰ ਅਤੇ ਸਟਾਫ਼ ਉਸ ’ਤੇ ਭੜਕ ਪਿਆ। ਉਸ ਨੂੰ ਧੱਕੇ ਮਾਰੇ ਗਏ। ਡਾ. ਸੁਰਿੰਦਰ ਬੰਗਾ ਨੇ ਉਸ ਨੂੰ ਬਾਂਹ ਤੋਂ ਫੜ ਕੇ ਬਾਹਰ ਕੱਢ ਦਿੱਤਾ। ਪੀੜਤ ਕੁੜੀ ਦੀ ਮਦਦ ਲਈ ਆਸ-ਪਾਸ ਦੇ ਪਿੰਡਾਂ ਦੇ ਸਰਪੰਚ ਅਤੇ ਹੋਰ ਸਮਾਜਿਕ ਅਤੇ ਰਾਜਨੀਤਕ ਨੇਤਾ ਆ ਗਏ, ਜਿਨ੍ਹਾਂ ਨੇ ਲੜਕੀ ਨੂੰ ਨਾਲ ਲਿਜਾ ਕੇ ਪੁਲਸ ਥਾਣੇ ਪੁੱਜ ਕੇ ਪੂਰੇ ਮਾਮਲੇ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਕੁੜੀ ਦੇ ਬਿਆਨਾਂ ’ਤੇ ਸਿਟੀ ਹਸਪਤਾਲ ਦੇ ਪ੍ਰਮੁੱਖ ਡਾ. ਸੁਰਿੰਦਰ ਬੰਗਾ ’ਤੇ ਕੇਸ ਦਰਜ ਕਰ ਦਿੱਤਾ।
ਇਹ ਵੀ ਪੜ੍ਹੋ- ਪਰਿਵਾਰ 'ਚ ਮਚਿਆ ਕੋਹਰਾਮ, ਨਕੋਦਰ ਵਿਖੇ ਮਾਪਿਆਂ ਦੇ ਜਵਾਨ ਪੁੱਤ ਦੀ ਸੱਪ ਦੇ ਡੱਸਣ ਕਾਰਨ ਮੌਤ
ਡਾਕਟਰ ਬੋਲਿਆ: ਪੁਲਸ ਨੇ ਸਿਆਸੀ ਦਬਾਅ ’ਚ ਆ ਕੇ ਕੀਤਾ ਕੇਸ ਦਰਜ
ਦੂਜੇ ਪਾਸੇ ਡੀ. ਐੱਸ. ਪੀ. ਦਫ਼ਤਰ ਦੇ ਬਾਹਰ ਮੌਜੂਦ ਡਾ. ਸੁਰਿੰਦਰ ਬੰਗਾ ਨੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ’ਚ ਮਹਿਲਾ ਮਰੀਜ਼ ਦਾਖ਼ਲ ਸੀ, ਜੋ ਡਿਸਚਾਰਜ ਹੋ ਕੇ ਚਲੀ ਗਈ। ਉਨ੍ਹਾਂ ਤੋਂ ਬਕਾਇਆ ਪੈਸੇ ਵੀ ਲੈਣੇ ਸਨ। ਅੱਜ ਮਰੀਜ਼ ਦੀ ਬੇਟੀ ਜੋਤੀ ਉਨ੍ਹਾਂ ਦੇ ਹਸਪਤਾਲ ਆਈ, ਜਦੋਂ ਸਟਾਫ਼ ਨੇ ਉਸ ਤੋਂ ਬਕਾਇਆ 10 ਹਜ਼ਾਰ ਰੁਪਏ ਮੰਗੇ ਤਾਂ ਉਹ ਉਨ੍ਹਾਂ ਨਾਲ ਹੱਥੋਪਾਈ ਕਰਨ ਲੱਗ ਪਈ। ਉਨ੍ਹਾਂ ਨੇ ਉਸ ਨੂੰ ਬਾਂਹ ਤੋਂ ਫੜ ਕੇ ਇਕ ਪਾਸੇ ਕੀਤਾ। ਉਹ ਉੱਥੋਂ ਚਲੀ ਗਈ ਅਤੇ ਇਕ ਘੰਟੇ ਬਾਅਦ ਮੁੜ 10 ਦੇ ਕਰੀਬ ਲੜਕਿਆਂ ਨਾਲ ਆਈ ਅਤੇ ਹਸਪਤਾਲ ਦਾ ਮਾਹੌਲ ਖ਼ਰਾਬ ਕਰਨ ਲੱਗ ਪਏ। ਉਨ੍ਹਾਂ ਨੇ ਖ਼ੁਦ ਡੀ. ਐੱਸ. ਪੀ. ਨੂੰ ਫੋਨ ਕਰਕੇ ਪੁਲਸ ਬੁਲਾਈ। ਹੁਣ ਪੁਲਸ ਨੇ ਰਾਜਨੀਤਕ ਦਬਾਅ ਵਿਚ ਆ ਕੇ ਉਨ੍ਹਾਂ ਹੀ ’ਤੇ ਕੇਸ ਦਰਜ ਕਰ ਦਿੱਤਾ। ਉਹ ਨਿਆਂ ਲੈਣ ਲਈ ਸਵੇਰੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਸ਼ਿਕਾਇਤ ਕਰਨਗੇ।
ਇਹ ਵੀ ਪੜ੍ਹੋ- 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਪੰਜਾਬ ਬੋਰਡ ਵੱਲੋਂ ਪ੍ਰੀਖਿਆਵਾਂ ਦੀਆਂ ਨਵੀਆਂ ਤਾਰੀਖ਼ਾਂ ਦਾ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ