ਨਕੋਦਰ ਨਗਰ ਕੌਂਸਲ ਦੇ ਪ੍ਰਧਾਨ, ਸਾਬਕਾ ਪ੍ਰਧਾਨ ਤੇ ਕਲਰਕ ਖ਼ਿਲਾਫ਼ ਪਰਚਾ ਦਰਜ
Friday, Nov 21, 2025 - 04:19 PM (IST)
ਨਕੋਦਰ (ਪਾਲੀ)- ਸਿਟੀ ਪੁਲਸ ਨੇ ਨਗਰ ਕੌਂਸਲ ਦੇ ਰਿਕਾਰਡ ਨਾਲ ਛੇੜਛਾੜ ਕਰਨ ਦੇ ਮਾਮਲੇ ’ਚ ਨਕੋਦਰ ਨਗਰ ਕੌਂਸਲ ਦੇ ਮਜੂਦਾ ਪ੍ਰਧਾਨ, ਸਾਬਕਾ ਪ੍ਰਧਾਨ ਅਤੇ ਇਕ ਕਲਰਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਕਾਰਜਸਾਧਕ ਅਫਸਰ ਰਣਧੀਰ ਸਿੰਘ ਨੇ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਨਗਰ ਕੌਂਸਲ ਨਕੋਦਰ ਦੇ ਪ੍ਰਾਪਰਟੀ ਟੈਕਸ ਸ਼ਾਖਾ ਦੇ ਰਿਕਾਰਡ ’ਚ ਸ਼ਹਿਰ ਦੀਆਂ ਲਾਲ ਲਕੀਰ ਵਾਲੀਆਂ ਪ੍ਰਾਪਰਟੀਆਂ ਦੇ ਇੰਦਰਾਜ਼ਾਂ ਦਾ ਰਿਕਾਰਡ ਵੱਖ-ਵੱਖ ਰਜਿਸਟਰਾਂ ’ਚ ਦਰਜ ਹੈ। ਇਹ ਰਿਕਾਰਡ ਕਮਰਾ ਨੰ: 15 ਵਿਚ ਪਿਆ ਹੈ। ਜਿਥੇ ਸੀ. ਸੀ. ਟੀ. ਵੀ. ਵੀ. ਕੈਮਰਾ ਲੱਗਾ ਹੋਇਆ ਹੈ। ਪ੍ਰਾਪਰਟੀ ਟੈਕਸ ਸ਼ਾਖਾ ਦੇ ਰਿਕਾਰਡ ’ਚ ਸਾਲ 1994-95 ਦੇ ਲਾਲ ਲਕੀਰ ਵਾਲੀਆਂ ਪ੍ਰਾਪਰਟੀਆਂ ਦੇ ਰਜਿਸਟਰ ਅਤੇ ਇਨ੍ਹਾਂ ਰਜਿਸਟਰਾਂ ਤੋਂ ਹੀ ਸਾਲ ਲਗਭਗ 2003-04 ਵਿਚ ਤਿਆਰ ਕੀਤੇ ਗਏ ਰਜਿਸਟਰ ਮੌਜੂਦ ਹਨ।
ਇਹ ਵੀ ਪੜ੍ਹੋ: ਪੰਜਾਬ ਵਾਸੀ ਦੇਣ ਧਿਆਨ! 25 ਨਵੰਬਰ ਲਈ ਕਿਸਾਨਾਂ ਵੱਲੋਂ ਵੱਡਾ ਐਲਾਨ
ਦਫ਼ਤਰ ਵਿਖੇ ਰਵੀ ਕੁਮਾਰ ਵਾਸੀ ਨਕੋਦਰ ਵੱਲੋਂ ਬੀਤੀ 10-01-2025 ਨੂੰ ਸ਼ਿਕਾਇਤ ਦਿੰਦਿਆਂ ਕਿਹਾ ਗਿਆ ਕਿ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਭਟਾਰਾ ਅਤੇ ਸਾਬਕਾ ਪ੍ਰਧਾਨ ਆਦਿਤਯ ਭਟਾਰਾ ਦੇ ਕਾਰਜਕਾਲ ਸਮੇਂ ਦੌਰਾਨ ਨਗਰ ਕੌਂਸਲ ਦੇ ਸਰਕਾਰੀ ਰਿਕਾਰਡ ਨਾਲ ਵੱਡੇ ਪੱਧਰ ’ਤੇ ਛੇੜਛਾੜ ਕਰ ਕੇ ਸਰਕਾਰੀ ਜ਼ਮੀਨਾਂ ਦੀ ਮਾਲਕੀ ਬਦਲਣ ਦਾ ਖਦਸ਼ਾ ਹੈ। ਇਸ ਸਬੰਧੀ ਸ਼ਿਕਾਇਤਕਰਤਾ ਨੇ ਉਪਰੋਕਤ ਵਿਅਕਤੀਆਂ ਨਾਲ ਸਬੰਧਤ ਰਿਹਾਇਸ਼ੀ ਅਤੇ ਕਾਰੋਬਾਰੀ ਜ਼ਮੀਨਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਉਕਤ ਦੋਹਾਂ ਸਾਬਕਾ ਪ੍ਰਧਾਨਾਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਪ੍ਰਾਪਰਟੀਆਂ ਦੀ ਜਾਂਚ ਪੜਤਾਲ ਪਿਛਲੇ 4-5 ਮਹੀਨਿਆਂ ਤੋਂ ਕੀਤੀ ਜਾ ਰਹੀ ਹੈ। ਇਸ ਬਾਰੇ ਆਦਿਤਯ ਭਟਾਰਾ ਭਲੀ-ਭਾਂਤੀ ਜਾਣੂ ਹਨ। ਉਪਰੋਕਤ ਸ਼ਿਕਾਇਤ ਹੋਰ ਕਈ ਵਿਭਾਗਾਂ ਵੱਲੋਂ ਦਫ਼ਤਰ ਵਿਖੇ ਪ੍ਰਾਪਤ ਹੋਈਆਂ ਸਨ। ਇਸ ਤੋਂ ਇਲਾਵਾ ਉੱਪ ਪੁਲਸ ਕਪਤਾਨ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਵੱਲੋਂ ਇਕ ਸ਼ਿਕਾਇਤ ਦੀ ਪੜਤਾਲ ’ਚ ਆਦਿਤਯ ਭਟਾਰਾ ਦੇ ਪਰਿਵਾਰਕ ਮੈਂਬਰਾਂ ਨਾਲ ਸਬੰਧਤ ਪ੍ਰਾਪਰਟੀਆਂ ਸਬੰਧੀ ਮੰਗੀ ਗਈ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਗਈ ਸੀ। ਸਬੰਧਤ ਰਿਕਾਰਡ ਦੀਆਂ ਕਾਪੀਆਂ ਦਾ ਇਕ ਤਸਦੀਕਸ਼ੁਦਾ ਸੈੱਟ ਦਫਤਰ ਵਿਖੇ ਵੀ ਮੌਜੂਦ ਹੈ।
ਇਹ ਵੀ ਪੜ੍ਹੋ: ਪੰਜਾਬ ਦੇ NH 'ਤੇ ਵੱਡਾ ਹਾਦਸਾ! ਸੇਬਾਂ ਨਾਲ ਭਰਿਆ ਟਰੱਕ ਪਲਟਿਆ, ਇਕੱਠੇ ਹੋਏ ਲੋਕਾਂ ਨੇ ਕਰ 'ਤਾ ਆਹ ਕੰਮ
ਬੀਤੀ 25 ਸਤੰਬਰ 2025 ਨੂੰ ਉਸ ਦੀ ਗੈਰ-ਮੌਜੂਦਗੀ ’ਚ ਆਦਿਤਯ ਭਟਾਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਨਕੋਦਰ ਵਿਖੇ ਆਏ ਅਤੇ ਦਫ਼ਤਰ ਦੇ ਪ੍ਰਾਪਰਟੀ ਟੈਕਸ ਸ਼ਾਖਾ ਦੇ ਰਿਕਾਰਡ/ਕੁਝ ਰਜਿਸਟਰਾਂ ਨੂੰ ਮੰਗਵਾਇਆ ਗਿਆ। ਇਸ ਸ਼ਾਖਾ ਨਾਲ ਸਬੰਧਤ ਕਰਮਚਾਰੀਆਂ ਨੂੰ ਪੁੱਛਿਆ ਕਿ ਪਤਾ ਲੱਗਾ ਕਿ ਅਸ਼ੋਕ ਕੁਮਾਰ ਕਲਰਕ (ਪ੍ਰਾਪਰਟੀਆਂ ਨਾਲ ਸਬੰਧਤ ਵੱਖ-ਵੱਖ ਰਜਿਸਟਰਾਂ) ਨੂੰ ਆਦਿਤਯ ਭਟਾਰਾ ਸਾਬਕਾ ਪ੍ਰਧਾਨ ਕੋਲ ਬਿਨ੍ਹਾਂ ਕਿਸੇ ਮਨਜ਼ੂਰੀ ਦੇ ਲਿਜਾਏ ਗਏ। ਉਨ੍ਹਾਂ ਵੱਲੋਂ ਰਜਿਸਟਰਾਂ ਦੀ ਚੰਗੀ ਤਰ੍ਹਾਂ ਘੋਖ ਕੀਤੀ ਗਈ ਅਤੇ ਆਦਿਤਯ ਭਟਾਰਾ ਸਾਬਕਾ ਪ੍ਰਧਾਨ ਦੀਆਂ ਆਪਣੀਆਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਪ੍ਰਾਪਰਟੀਆਂ ਦੇ ਇੰਦਰਾਜ਼ਾਂ ਨੂੰ ਚੈੱਕ ਕਰਕੇ ਵਿਜੀਲੈਂਸ ਵਿਭਾਗ ਜਲੰਧਰ ਨੂੰ ਭੇਜੇ ਗਏ ਰਿਕਾਰਡ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਮਿਲਾਨ ਕੀਤਾ ਗਿਆ ਤਾਂ ਪਾਇਆ ਗਿਆ ਕਿ ਰਜਿਸਟਰ ’ਚ ਦਰਜ ਇੰਦਰਾਜ ਪ੍ਰਾਪਰਟੀ ਨੂੰ ਮਿਟਾਇਆ ਗਿਆ ਹੈ। ਉਪਰੋਕਤ ਸਬੰਧਤ ਸ਼ਾਖਾ ਦੇ ਕਰਮਚਾਰੀਆਂ ਪਾਸੋਂ ਕੀਤੀ ਗਈ ਪੁੱਛ-ਪੜਤਾਲ ਅਤੇ ਸੀ. ਸੀ. ਟੀ. ਵੀ. ਫੁਟੇਜ ਦੇ ਅਧਾਰ ’ਤੇ ਦਫ਼ਤਰ ਕਰਮਚਾਰੀ ਅਸ਼ੋਕ ਕੁਮਾਰ ਕਲਰਕ ਨੂੰ ਤੁਰੰਤ ਪ੍ਰਭਾਵ ਨਾਲ ਮਿਤੀ 26 ਸਤੰਬਰ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਕਿਉਂਕਿ ਫੁਟੇਜ ਮੁਤਾਬਕ ਇਸ ਕਰਮਚਾਰੀ ਨੇ ਬਿਨਾਂ ਪ੍ਰਵਾਨਗੀ ਤੋਂ ਰਿਕਾਰਡ ਰੂਮ ’ਚੋਂ ਰਿਕਾਰਡ ਕੱਢਣ ਦੇ ਕੋਈ ਅਖਤਿਆਰ ਨਹੀਂ ਸਨ।
ਮੁਅੱਤਲ ਕਲਰਕ ਨੇ ਕੀਤੇ ਅਹਿਮ ਖ਼ੁਲਾਸੇ
ਮੁਅੱਤਲ ਕੀਤੇ ਗਏ ਕਰਮਚਾਰੀ ਅਸ਼ੋਕ ਕੁਮਾਰ, ਕਲਰਕ ਨੇ ਮਿਤੀ 1 ਅਕਤੂਬਰ 2025 ਨੂੰ ਦਿੱਤੇ ਗਏ ਬਿਆਨ ’ਚ ਕਿਹਾ ਕਿ ਉਸ ਦੀ ਡਿਊਟੀ ਨਗਰ ਕੌਂਸਲ ਨਕੋਦਰ ਵਿਖੇ ਬਤੌਰ ਕੋਰਟ ਕਲਰਕ ਹੈ। ਇਸ ਡਿਊਟੀ ਦੇ ਨਾਲ ਹੀ ਮੈਂ ਪ੍ਰਾਪਰਟੀ ਟੈਕਸ ਸ਼ਾਖਾ ਬੀਤੀ 25 ਸਤੰਬਰ 2025 ਨੂੰ ਰੂਟੀਨ ਨਾਲ ਕੰਮ ਕਰ ਰਿਹਾ ਸੀ ਤਾਂ ਉਸ ਨੂੰ ਦੁਪਹਿਰ ਸਮੇਂ ਮੌਜੂਦਾ ਪ੍ਰਧਾਨ ਨਵਨੀਤ ਐਰੀ ਦਾ ਟੈਲੀਫੋਨ ਆਇਆ ਕਿ ਉਹ ਆਪਣੀ ਪ੍ਰਾਪਰਟੀ ਦੇ ਇੰਦਰਾਜ਼ ਸਬੰਧੀ ਪ੍ਰਾਪਰਟੀ ਰਜਿਸਟਰ ਦੇਖਣਾ ਚਾਹੁੰਦੇ ਹਨ। ਉਪਰੰਤ ਨਾਲ ਹੀ ਸਾਬਕਾ ਪ੍ਰਧਾਨ ਆਦਿੱਤਿਆ ਭਟਾਰਾ ਵੀ ਦਫ਼ਤਰ ਨਗਰ ਕੌਂਸਲ ਨਕੋਦਰ ਵਿਖੇ ਆਏ ਅਤੇ ਮੈਨੂੰ ਕਿਹਾ ਕਿ ਉਹ ਆਪਣੇ ਪਰਿਵਾਰ ਦੀ ਪ੍ਰਾਪਰਟੀ ਨਾਲ ਸਬੰਧਤ ਨਗਰ ਕੌਂਸਲ ਦਾ ਪ੍ਰਾਪਰਟੀ ਰਜਿਸਟਰ ਵੇਖਣਾ ਚਾਹੁੰਦੇ ਹਨ। ਉਹ ਉਨ੍ਹਾਂ ਦੇ ਕਹਿਣ ’ਤੇ ਪ੍ਰਾਪਰਟੀ ਟੈਕਸ ਸ਼ਾਖਾ ਦੇ ਰਿਕਾਰਡ ਰੂਮ ਕਮਰਾ ਨੰ: 15 ’ਚ ਪਈ ਪ੍ਰਾਪਰਟੀ ਟੈਕਸ ਰਿਕਾਰਡ ਦੀ ਅਲਮਾਰੀ ਦਾ ਲਾਕ ਖੋਲ੍ਹ ਕੇ ਪ੍ਰਾਪਰਟੀਆਂ ਨਾਲ ਸਬੰਧਤ ਰਜਿਸਟਰ ਲੈ ਕੇ ਪ੍ਰਧਾਨ ਦੇ ਕਮਰੇ ’ਚ ਬੈਠੇ ਹੋਏ ਸਾਬਕਾ ਪ੍ਰਧਾਨ ਆਦਿੱਤਿਯਾ ਭਟਾਰਾ ਕੋਲ ਲੈ ਕੇ ਗਿਆ। ਉਪਰੰਤ ਮੌਜੂਦਾ ਪ੍ਰਧਾਨ ਨਵਨੀਤ ਐਰੀ ਵੀ ਦਫਤਰ ਵਿਖੇ ਆ ਗਏ।
ਇਹ ਵੀ ਪੜ੍ਹੋ: ਫਰਾਂਸ ਤੋਂ ਛੁੱਟੀ ਆਇਆ ਵਿਅਕਤੀ ਸ਼ੱਕੀ ਹਾਲਾਤ 'ਚ ਲਾਪਤਾ! ਇਕ ਮਹੀਨੇ ਤੋਂ ਨਹੀਂ ਮਿਲਿਆ ਕੋਈ ਸੁਰਾਗ
ਪ੍ਰਧਾਨ ਵੱਲੋਂ ਇਹ ਪ੍ਰਾਪਰਟੀ ਵੇਖਣ ਉਪਰੰਤ ਆਪਣੀ ਪ੍ਰਾਪਰਟੀ ਦੇ ਬਣਦੇ ਟੈਕਸ ਦੀ ਰਸੀਦ ਕਟਵਾਉਣ ਲਈ ਕਿਹਾ ਗਿਆ। ਉਪਰੰਤ ਸਾਰੇ ਰਜਿਸਟਰ ਲੈ ਕੇ ਪ੍ਰਾਪਰਟੀ ਟੈਕਸ ਸ਼ਾਖਾ ਦੇ ਰਿਕਾਰਡ ਰੂਮ ਕਮਰਾ 15 ਦੀ ਅਲਮਾਰੀ ’ਚ ਰੱਖ ਅਲਮਾਰੀ ਨੂੰ ਦੋਬਾਰਾ ਲਾਕ ਕਰ ਦਿੱਤਾ। ਇਸ ਦੌਰਾਨ ਜਦੋਂ 3 ਪ੍ਰਾਪਰਟੀ ਰਜਿਸਟਰ ਮੌਜੂਦਾ ਪ੍ਰਧਾਨ ਨਵਨੀਤ ਐਰੀ ਅਤੇ ਸਾਬਕਾ ਪ੍ਰਧਾਨ ਆਦਿੱਤਿਯਾ ਭਟਾਰਾ ਮੌਜੂਦ ਸੀ, ਉਹ ਸਾਬਕਾ ਪ੍ਰਧਾਨ ਆਦਿੱਤਿਯਾ ਭਟਾਰਾ ਦੇ ਵਿਸ਼ਵਾਸ਼ ’ਤੇ ਹੀ ਪ੍ਰਾਪਰਟੀ ਟੈਕਸ ਰਜਿਸਟਰ ਦਿਖਾਉਣ ਲਈ ਲੈ ਕੇ ਗਿਆ ਸੀ ਪਰ ਮੈਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਆਦਿੱਤਿਆ ਭਟਾਰਾ ਵੱਲੋਂ ਇਸ ਤਰ੍ਹਾਂ ਆਪਣੇ ਪਰਿਵਾਰ ਨਾਲ ਸਬੰਧਤ ਪ੍ਰਾਪਰਟੀ ਦੀ ਐਂਟਰੀ ਨਾਲ ਪ੍ਰਾਪਰਟੀ ਰਜਿਸਟਰ ’ਚ ਛੇੜਛਾੜ ਕੀਤੀ ਜਾਵੇਗੀ। ਉਸ ਨੂੰ ਉਕਤ ਰਜਿਸਟਰ ਵਿਚ ਹੋਈ ਕਟਿੰਗ ਸਬੰਧੀ ਅਗਲੇ ਦਿਨ ਹੀ ਪਤਾ ਲੱਗਾ।
ਇਸ ਤੋਂ ਬਾਅਦ ਦਫ਼ਤਰ ਡਿਪਟੀ ਕਮਿਸ਼ਨਰ ਦੇ ਪੱਤਰ ਨੰਬਰ 3241/ਐੱਮ. ਸੀ.-8/ਐੱਮ. ਏ. ਮਿਤੀ 14-11-2025 ਵੱਲੋਂ ਰੋਹਿਤ ਜਿੰਦਲ, ਸਹਾਇਕ ਕਮਿਸ਼ਨਰ (ਜ), ਜਲੰਧਰ ਵਿਸ਼ਾ ਦਫ਼ਤਰ ਨਗਰ ਕੌਂਸਲ ਨਕੋਦਰ ਦੇ ਪ੍ਰਾਪਰਟੀ ਟੈਕਸ ਸ਼ਾਖਾ ਦੇ ਰਿਕਾਰਡ ਨਾਲ ਹੋਈ ਛੇੜਛਾੜ ਸਬੰਧੀ ਦਫ਼ਤਰ ਸੀਨੀਅਰ ਪੁਲਸ ਕਪਤਾਨ, ਜਲੰਧਰ ਦਿਹਾਤੀ ਵੱਲੋਂ ਰਣਧੀਰ ਸਿੰਘ ਕਾਰਜਸਾਧਕ ਅਫ਼ਸਰ ਨਕੋਦਰ ਵੱਲੋਂ ਰਿਪੋਰਟ ’ਚ ਪੇਸ਼ ਕੀਤੇ ਤੱਥਾ ਦੇ ਆਧਾਰ ’ਤੇ ਅਸ਼ੋਕ ਕੁਮਾਰ, ਕਲਰਕ (ਮੁਅੱਲਤੀ ਅਧੀਨ), ਆਦਿੱਤਿਯਾ ਭਟਾਰਾ (ਸਾਬਕਾ ਪ੍ਰਧਾਨ, ਨਗਰ ਕੌਂਸਲ, ਨਕੋਦਰ) ਅਤੇ ਨਵਨੀਤ ਐਰੀ ਪ੍ਰਧਾਨ, ਨਗਰ ਕੌਂਸਲ ਨਕੋਦਰ ਵੱਲੋਂ ਮਿਲੀਭੁਗਤ ਕਰ ਕੇ ਦਫ਼ਤਰ ਨਗਰ ਕੌਂਸਲ ਨਕੋਦਰ ਦੇ ਪ੍ਰਾਪਰਟੀ ਟੈਕਸ ਦੇ ਰਿਕਾਰਡ ਨਾਲ ਛੇੜਛਾੜ ਕਰਨ ’ਤੇ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਿਟੀ ਨਕੋਦਰ ’ਚ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਇਕੱਠੀਆਂ 5 ਛੁੱਟੀਆਂ ਦਾ ਐਲਾਨ! ਸਾਰੇ ਸਕੂਲ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
