ਕਾਰ ਨੂੰ ਰੋਕ ਕੇ ਕੁੱਟਮਾਰ ਕਰਨ ਤੇ ਧਮਕੀਆਂ ਦੇਣ ਵਾਲੇ 9 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Wednesday, Jul 17, 2024 - 03:06 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਥਾਣਾ ਕਾਠਗੜ੍ਹ ਦੀ ਪੁਲਸ ਨੇ ਫਾਰਚੂਨਰ ਅਤੇ ਇਨੋਵਾ ਸਵਾਰ 9 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈ-20 ਕਾਰ ਸਵਾਰਾਂ ਨੂੰ ਰੋਕ ਕੇ ਉਨ੍ਹਾਂ ਦੀ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਸਬੰਧੀ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਹਰਸ਼ਿਵ ਕੁੰਦਰਾ ਪੁੱਤਰ ਭਾਰਤ ਜੋਤੀ ਕੁੰਦਰਾ ਵਾਸੀ ਮਾਡਲ ਟਾਊਨ ਨਵਾਂਸ਼ਹਿਰ ਨੇ ਦੱਸਿਆ ਕਿ ਉਹ 2 ਹੋਰ ਵਿਅਕਤੀਆਂ ਨਵਜੋਤ ਸਿੰਘ ਵਾਸੀ ਕਰਨਾਣਾ ਅਤੇ ਹਰਵੀਨ ਵਾਸੀ ਨਵਾਂਸ਼ਹਿਰ ਨਾਲ ਆਈ-20 ਕਾਰ ’ਚ ਨਵਾਂਸ਼ਹਿਰ ਤੋਂ ਚੰਡੀਗੜ੍ਹ ਵੱਲ ਨੂੰ ਆ ਰਹੀ ਇਕ ਇਨੋਵਾ ਅਤੇ ਫਾਰਚੂਨਰ ਗੱਡੀ ਨੇ ਉਸ ਦੀ ਕਾਰ ਅੱਗੇ ਰੋਕ ਕੇ ਉਸ ਨੂੰ ਰੋਕ ਲਿਆ।
ਇਹ ਵੀ ਪੜ੍ਹੋ- ਮੰਦਿਰ 'ਚ ਮੱਥਾ ਟੇਕਣ ਗਏ ਪਰਿਵਾਰ ਨਾਲ ਵਾਪਰੀ ਅਣਹੋਣੀ, ਸਤਲੁਜ ਦਰਿਆ 'ਚ ਰੁੜੀ ਡੇਢ ਸਾਲ ਦੀ ਬੱਚੀ (ਵੀਡੀਓ)
ਉਕਤ ਵਾਹਨਾਂ ’ਚੋਂ 9 ਵਿਅਕਤੀ ਉਤਰੇ ਜਿਨ੍ਹਾਂ ’ਚੋਂ 5 ਬਾਊਂਸਰ ਕਿਸਮ ਦੇ ਜਾਪਦੇ ਹਨ। ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਚਿੱਟੇ ਕੁੜਤੇ-ਪਜਾਮੇ ਵਾਲੇ ਵਿਅਕਤੀ ਨੇ ਨਵਜੋਤ ਸਿੰਘ ਨੂੰ ਫੜ ਲਿਆ ਅਤੇ ਕਿਹਾ ਕਿ ਵੀਡੀਓ ਆਪਣੇ ਫੋਨ ਤੋਂ ਡਿਲੀਟ ਕਰ ਦਿਓ ਨਹੀਂ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪਿੰਡ ਬਨ੍ਹਾਂ ਦੇ ਕੁਝ ਨੌਜਵਾਨ ਉਸ ਦੀ ਮਦਦ ਲਈ ਅੱਗੇ ਆਏ, ਜਿਸ ’ਤੇ ਉਕਤ ਵਿਅਕਤੀ ਆਪਣੀਆਂ ਗੱਡੀਆਂ ’ਚ ਸਵਾਰ ਹੋ ਕੇ ਚੰਡੀਗੜ੍ਹ ਵੱਲ ਚਲੇ ਗਏ। ਉਕਤ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਕਾਠਗੜ੍ਹ ਦੀ ਪੁਲਸ ਨੇ ਉਕਤ 9 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਇਸ ਬੀਮਾਰੀ ਦਾ ਵੱਧ ਸਕਦੈ ਪ੍ਰਕੋਪ, ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਹੋਈਆਂ ਸਖ਼ਤ ਹਦਾਇਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।