ਲੁੱਟਖੋਹ ਕਰਨ ਦੇ ਦੋਸ਼ ''ਚ 2 ਖ਼ਿਲਾਫ਼ ਮਾਮਲਾ ਦਰਜ, 1 ਗ੍ਰਿਫ਼ਤਾਰ

Wednesday, Oct 02, 2024 - 06:50 PM (IST)

ਲੁੱਟਖੋਹ ਕਰਨ ਦੇ ਦੋਸ਼ ''ਚ 2 ਖ਼ਿਲਾਫ਼ ਮਾਮਲਾ ਦਰਜ, 1 ਗ੍ਰਿਫ਼ਤਾਰ

ਹੁਸ਼ਿਆਰਪੁਰ (ਰਾਕੇਸ਼)- ਥਾਣਾ ਮਾਡਲ ਟਾਊਨ ਦੀ ਪੁਲਸ ਨੇ ਲੁੱਟਖੋਹ ਦੇ ਦੋਸ਼ 'ਚ ਦੋ ਖ਼ਿਲਾਫ਼ ਮਾਮਲਾ ਦਰਜ ਕਰਕੇ ਇਕ ਨੂੰ ਗ੍ਰਿਫ਼ਤਾਰ ਕੀਤਾ ਹੈ।  ਏ. ਐੱਸ. ਆਈ. ਗੁਰਦੀਪ ਸਿੰਘ ਸਾਥੀ ਕਰਮਚਾਰੀਆਂ ਸਮੇਤ ਰੌਸ਼ਨ ਗਰਾਊਂਡ ਨੇੜੇ ਮੌਜੂਦ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸੁਖੀਆਬਾਦ ਥਾਣਾ ਸਦਰ ਦਾ ਰਹਿਣ ਵਾਲਾ ਪ੍ਰਿੰਸ ਕੁਮਾਰ ਚੋਰੀ ਅਤੇ ਲੁੱਟਖੋਹ ਦਾ ਆਦੀ ਹੈ। ਇਸ ਸਮੇਂ ਲਾਲ ਰੰਗ ਦੀ ਟੀ-ਸ਼ਰਟ ਅਤੇ ਕਾਲਾ ਪਜਾਮਾ ਪਾ ਕੇ ਉਹ ਐਕਟਿਵਾ 'ਤੇ ਕੋਈ ਵਾਰਦਾਤ ਕਰਨ ਲਈ ਬੱਸ ਸਟੈਂਡ ਰੋਡ ਨੇੜੇ ਖੜ੍ਹਾ ਹੈ। ਜੇਕਰ ਘਟਨਾ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਜਾਵੇ ਤਾਂ ਇਸ ਨੂੰ ਟਾਲਿਆ ਜਾ ਸਕਦਾ ਹੈ। 

29 ਸਤੰਬਰ ਨੂੰ ਦਿਨ ਵੇਲੇ ਪ੍ਰਭਾਤ ਚੌਂਕ ਤੋਂ ਕਮਾਲਪੁਰ ਚੌਂਕ ਸੜਕ ’ਤੇ ਇਕ ਐਕਟਿਵਾ ਸਵਾਰ ਵਿਅਕਤੀ ਐਕਟਿਵਾ ’ਤੇ ਸਫ਼ਰ ਕਰ ਰਹੀਆਂ ਦੋ ਔਰਤਾਂ ਵਿੱਚੋਂ ਇਕ ਦੇ ਪਿੱਛੇ ਬੈਠੀ ਔਰਤ ਦੇ ਕੰਨਾਂ ਦੀਆਂ ਵਾਲੀਆਂ ਖਿੱਚ ਕੇ ਫ਼ਰਾਰ ਹੋ ਗਿਆ ਸੀ। ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਲੜਕੇ ਨੂੰ ਘੇਰ ਕੇ ਉਸ ਦਾ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਪ੍ਰਿੰਸ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਜੇਜੋ ਕੀ ਬਾਉਲੀ ਮੁਹੱਲਾ ਸੁਖੀਆਵੜ ਦੱਸਿਆ। ਪੁੱਛਗਿੱਛ ਕਰਨ 'ਤੇ ਉਸ ਨੇ ਦੱਸਿਆ ਕਿ ਕੱਲ੍ਹ ਉਸ ਨੇ ਹੀ ਐਕਟਿਵਾ 'ਤੇ ਸਵਾਰ ਦੋ ਔਰਤਾਂ 'ਚੋਂ ਇਕ ਦੇ ਪਿੱਛੇ ਬੈਠੀ ਔਰਤ ਦੇ ਕੰਨਾਂ ਦੀਆਂ ਵਾਲੀਆਂ ਝਪਟ ਲਈਆਂ ਸਨ। ਉਸ ਨੇ ਸੰਜੀਵ ਵਾਸੀ ਬਹਾਦਰਪੁਰ ਥਾਣਾ ਸਿਟੀ ਨੂੰ 6 ਹਜ਼ਾਰ ਰੁਪਏ ਵਿੱਚ ਵੇਚ ਦਿੱਤਾ। ਪੁਲਸ ਨੇ ਪ੍ਰਿੰਸ ਅਤੇ ਸੰਜੀਵ ਖ਼ਿਲਾਫ਼ ਕੇਸ ਦਰਜ ਕਰਕੇ ਪ੍ਰਿੰਸ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਤਿਉਹਾਰਾਂ ਮੌਕੇ ਮਿਲ ਸਕਦੈ ਵੱਡਾ ਤੋਹਫ਼ਾ, ਇੰਨੇ ਰੁਪਏ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News