ਘਰ ਸਾਹਮਣੇ ਕਾਰ ਖੜ੍ਹੀ ਕਰਨ ਨੂੰ ਲੈ ਕੇ ਝਗੜਾ, 1 ਦੀ ਮੌਤ

Friday, Feb 08, 2019 - 05:01 PM (IST)

ਘਰ ਸਾਹਮਣੇ ਕਾਰ ਖੜ੍ਹੀ ਕਰਨ ਨੂੰ ਲੈ ਕੇ ਝਗੜਾ, 1 ਦੀ ਮੌਤ

ਗੋਰਾਇਆ (ਮੁਨੀਸ਼)—ਸਥਾਨਕ ਮੁਹੱਲਾ ਲਾਂਗੜੀਆ 'ਚ ਕਾਰ ਖੜ੍ਹੀ ਕਰਨ ਨੂੰ ਲੈ ਕੇ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਦਰਸ਼ਨ ਕੌਰ ਪਤਨੀ ਸ਼ਰਨਦਾਸ ਉਰਫ ਮੀਤ ਰਾਮ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਵਿੱਕੀ ਪੁੱਤਰ ਰਾਜਕੁਮਾਰ ਵਾਸੀ ਮੁਹੱਲਾ ਲਾਂਗੜੀਆ ਨੇ ਆਪਣੀ ਕਾਰ ਸਾਡੇ ਘਰ ਦੇ ਬਾਹਰ ਖੜ੍ਹੀ ਕੀਤੀ, ਜੋ ਅਕਸਰ ਉਨ੍ਹਾਂ ਦੇ ਘਰ ਦੇ ਬਾਹਰ ਕਾਰ ਖੜ੍ਹੀ ਕਰਦਾ ਸੀ। ਜਿਸ ਨੂੰ ਉਹ ਕਈ ਵਾਰ ਮਨ੍ਹਾ ਕਰ ਚੁੱਕੇ ਸਨ। ਅੱਜ ਸਵੇਰੇ ਜਦੋਂ ਵਿੱਕੀ ਕਾਰ ਖੜ੍ਹੀ ਕਰ ਰਿਹਾ ਸੀ ਤਾਂ ਉਨ੍ਹਾਂ ਦੇ ਪਤੀ ਮੀਤ ਰਾਮ ਨੇ ਇਸ ਦਾ ਇਤਰਾਜ ਜਤਾਉਣਾ ਸ਼ੁਰੂ ਕਰ ਦਿੱਤੀ।

ਜਿਸ 'ਚ ਦੋਵਾਂ ਵਿਚਾਲੇ ਬਹਿਸ ਹੋ ਗਈ ਅਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ। ਮੀਤ ਰਾਮ ਦੀ ਪਤਨੀ ਅਤੇ ਪੁੱਤਰੀ ਨੇ ਦੋਸ਼ ਲਗਾਇਆ ਕਿ ਮ੍ਰਿਤਕ ਮੀਤ ਰਾਮ ਜੋ ਡੰਡੇ ਦੇ ਸਹਾਰੇ ਚਲਦੇ ਸੀ, ਉਨ੍ਹਾਂ ਦੇ ਡੰਡੇ ਨਾਲ ਹੀ ਉਨ੍ਹਾਂ 'ਤੇ ਹਮਲਾ ਕਰਦੇ ਹੋਏ ਮਾਰਕੁੱਟ ਕੀਤੀ। ਜਿਸ ਨਾਲ ਮੀਤ ਰਾਮ ਦੀ ਮੌਕੇ 'ਤੇ ਮੌਤ ਹੋ ਗਈ। ਉੱਥੇ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Shyna

Content Editor

Related News