ਤੇਜ਼ ਰਫ਼ਤਾਰ ਕਾਰ ਦੀ ਡਿਵਾਈਡਰ ਨਾਲ ਹੋਈ ਭਿਆਨਕ ਟੱਕਰ, ਆਵਾਜ਼ ਦੂਰ ਤੱਕ ਦਿੱਤੀ ਸੁਣਾਈ
Saturday, Feb 03, 2024 - 05:41 AM (IST)
ਸ੍ਰੀ ਅਨੰਦਪੁਰ ਸਾਹਿਬ (ਚੋਵੇਸ਼ ਲਟਾਵਾ)- ਬੀਤੀ ਦੇਰ ਰਾਤ ਨੰਗਲ-ਸ੍ਰੀ ਆਨੰਦਪੁਰ ਸਾਹਿਬ ਮੇਨ ਰੋਡ 'ਤੇ ਪਿੰਡ ਜੰਡਲਾ ਵਿਖੇ ਰੇਲਵੇ ਅੰਡਰਪਾਸ ਨੇੜੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਐਕਸਯੂਵੀ ਗੱਡੀ ਨੰਗਲ ਤੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਜਾ ਰਹੀ ਸੀ ਜਦੋਂ ਸਾਹਮਣੇ ਤੋਂ ਆ ਰਹੀ ਇੱਕ ਹੋਰ ਗੱਡੀ ਦੀ ਤੇਜ਼ ਰੌਸ਼ਨੀ ਐਕਸ.ਯੂ.ਵੀ. ਡਰਾਈਵਰ ਦੀ ਅੱਖ 'ਚ ਪੈ ਗਈ ਤੇ ਉਸ ਦਾ ਸੰਤੁਲਨ ਵਿਗੜ ਗਿਆ।
ਇਹ ਵੀ ਪੜ੍ਹੋ- ਨਹੀਂ ਘਟ ਰਹੀਆਂ Paytm ਦੀਆਂ ਮੁਸ਼ਕਲਾਂ, ਕੰਪਨੀ ਦਾ ਪਰਮਿਟ ਰੱਦ ਕਰਨ ਦੀ ਤਿਆਰੀ 'ਚ RBI
ਸਰਪੰਚ ਵਿਵੇਕ ਸ਼ਰਮਾ ਅਤੇ ਕ੍ਰਿਸ਼ਨ ਲਾਲ ਜੰਡਲਾ ਨੇ ਦੱਸਿਆ ਕਿ ਗੱਡੀ ਡਿਵਾਈਡਰ ਨਾਲ ਇੰਨੀ ਜ਼ੋਰਦਾਰ ਟਕਰਾ ਗਈ ਕਿ ਇਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ ਅਤੇ ਮੌਕੇ ’ਤੇ ਪਹੁੰਚ ਕੇ ਵਾਹਨ ਚਾਲਕ ਨੂੰ ਬਾਹਰ ਕੱਢਿਆ ਜਿਸ ਦੇ ਮਾਮੂਲੀ ਸੱਟਾਂ ਹੀ ਲੱਗੀਆਂ ਸਨ।
ਇਹ ਵੀ ਪੜ੍ਹੋ- ਮਰੇ ਹੋਏ ਮਾਂ-ਪਿਓ ਤੋਂ ਜਾਨ ਦਾ ਖ਼ਤਰਾ ਦੱਸ ਕੇ ਕਰਵਾਇਆ ਵਿਆਹ, ਅਦਾਲਤ ਤੋਂ ਮੰਗੀ ਸੁਰੱਖਿਆ
ਵਿਵੇਕ ਸ਼ਰਮਾ ਅਤੇ ਕ੍ਰਿਸ਼ਨ ਜੰਡਲਾ ਨੇ ਦੱਸਿਆ ਕਿ ਇਸ ਸਥਾਨ 'ਤੇ ਇਹ ਕੋਈ ਪਹਿਲਾ ਹਾਦਸਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਜਗ੍ਹਾ 'ਤੇ ਪਲਾਸਟਿਕ ਦੇ ਡਿਵਾਈਡਰ ਲਗਾਏ ਜਾਣ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਹਾਦਸਾ ਹੋਣ ਦਾ ਖ਼ਤਰਾ ਨਾ ਰਹੇ ਅਤੇ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8