ਚੋਰੀ ਦੇ ਬੁਲੇਟ ਮੋਟਰਸਾਈਕਲ ਸਮੇਤ 2 ਨੌਜਵਾਨ ਕਾਬੂ

Tuesday, Mar 08, 2022 - 11:27 AM (IST)

ਚੋਰੀ ਦੇ ਬੁਲੇਟ ਮੋਟਰਸਾਈਕਲ ਸਮੇਤ 2 ਨੌਜਵਾਨ ਕਾਬੂ

ਜਲੰਧਰ (ਮਾਹੀ, ਸੁਨੀਲ) : ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਬੁਲੰਦਪੁਰ ਵਿਖੇ ਦੋ ਦਿਨ ਪਹਿਲਾਂ ਚੋਰਾਂ ਨੇ ਸੀਮਿੰਟ ਅਤੇ ਸ਼ਟਰਿੰਗ ਸਟੋਰ ਦੇ ਬਾਹਰੋਂ ਬੁਲਟ ਮੋਟਰਸਾਈਕਲ ਚੋਰੀ ਕਰ ਲਿਆ ਸੀ, ਜਿਸ ਦੀ ਸੂਚਨਾ ਉਨ੍ਹਾਂ ਥਾਣਾ ਮਕਸੂਦਾਂ ਨੂੰ ਦਿੱਤੀ ਸੀ। ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਮਕਸੂਦਾਂ ਕੰਵਰਜੀਤ ਸਿੰਘ ਬੱਲ ਨੇ ਦੱਸਿਆ ਕਿ ਉਨ੍ਹਾਂ ਨੇ ਮੁਖਬਰ ਖਾਸ ਵੱਲੋਂ ਇਤਲਾਹ ਮਿਲਣ ’ਤੇ ਤੁਰੰਤ ਮੌਕੇ ’ਤੇ ਏ. ਐੱਸ. ਆਈ. ਸਤਨਾਮ ਸਿੰਘ ਨੂੰ ਭੇਜਿਆ ਗਿਆ ਅਤੇ ਉਥੇ ਪਹੁੰਚ ਕੇ ਜਦੋਂ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ, ਜੋ ਕਿ ਪਿੰਡ ਬੁਲੰਦਪੁਰ ਵਿਚੋਂ ਚੋਰੀ ਕੀਤਾ ਸੀ ।

ਇਹ ਵੀ ਪੜ੍ਹੋ : ਕਾਂਗਰਸ ਰਾਜ ਸਭਾ ਲਈ ਨਵੇਂ ਚਿਹਰੇ ਸਾਹਮਣੇ ਲਿਆਵੇਗੀ!

ਏ. ਐੱਸ. ਆਈ. ਨੇ ਤੁਰੰਤ ਦੋਵਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਬੱਗਾ ਸਿੰਘ ਉਰਫ ਬੱਗੂ ਪੁੱਤਰ ਗੁਰਦੀਪ ਸਿੰਘ ਵਾਸੀ ਪੰਜਾਬੀ ਬਾਗ ਅਤੇ ਸਾਹਿਲ ਪੁੱਤਰ ਅਜੈ ਕੁਮਾਰ ਵਾਸੀ ਪਿੰਡ ਬੁਲੰਦਪੁਰ ਹਾਲ ਵਾਸੀ ਕਾਹਨਪੁਰ ਥਾਣਾ ਮਕਸੂਦਾਂ ਵਜੋਂ ਹੋਈ ਹੈ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ।

ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

 


author

Anuradha

Content Editor

Related News