ਸਨਮਾਨਤ ਕਰਨ ਮੌਕੇ ਵਾਲਮੀਕਿ ਸੰਤ ਸਮਾਜ ਨੇ ਯਾਦ ਦਿਵਾਏ ਕੈਪਟਨ ਨੂੰ ਉਨ੍ਹਾਂ ਦੇ ਵਾਅਦੇ

11/12/2019 4:38:01 PM

ਜਲੰਧਰ (ਜ.ਬ.) : ਵਾਲਮੀਕਿ ਮਜ਼੍ਹਬੀ ਸਮਾਜ ਦੀਆਂ ਕਈ ਸੰਸਥਾਵਾਂ ਸੈਂਟਰਲ ਵਾਲਮੀਕਿ ਸਭਾ ਇੰਟਰਨੈਸ਼ਨਲ (ਯੂ.ਕੇ.) ਮਜ਼੍ਹਬੀ ਸਿੱਖ ਮਹਾਸਭਾ ਪੰਜਾਬ, ਆਦਿ ਧਰਮ ਅਨਾਰੀਆਂ ਸਮਾਜ, ਲਵ ਕੁਸ਼ ਸੇਵ ਦਲ, ਭਗਵਾਨ ਵਾਲਮੀਕਿ ਬੁੱਧਜੀਵੀ ਚੈਰੀਟੇਬਲ ਸੋਸਾਇਟੀ ਅਤੇ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਵਾਲਮੀਕਿ ਸਮਾਜ ਦੇ ਸੰਤਾਂ ਦਾ ਸਨਮਾਨ ਕਰਨ 'ਤੇ ਧੰਨਵਾਦ ਕੀਤਾ।

ਪੰਜਾਬ ਟੈਕਨੀਕਲ ਯੂਨੀਵਰਸਿਟੀ 'ਚ ਹੋਏ ਪ੍ਰੋਗਰਾਮ 'ਚ ਮੁੱਖ ਮੰਤਰੀ ਨੇ ਵਾਲਮੀਕਿ ਮਜ਼੍ਹਬੀ ਸਮਾਜ ਦੇ ਸੰਤਾਂ ਦਾ ਸਨਮਾਨ ਕਰਨ 'ਤੇ ਪੰਜਾਬ ਦੇ ਲੋਕ ਅਤੇ ਸੰਸਥਾਵਾਂ ਉਨ੍ਹਾਂ ਦਾ ਧੰਨਵਾਦ ਕਰਦੀ ਹੈ। ਵਾਲਮੀਕਿ ਸੰਤ ਸਮਾਜ ਦੇ ਪਰਮਹੰਸ ਮਹੰਤ ਬਬਲਾ ਦਾਸ ਨੇ ਇਸ ਮੌਕੇ 'ਤੇ ਮੰਗ ਕੀਤੀ ਕਿ ਪਹਿਲਾਂ ਵੀ ਵਾਲਮੀਕਿ ਮਜ਼੍ਹਬੀ ਸੰਤ ਸਮਾਜ 11 ਜੁਲਾਈ ਨੂੰ ਐਡਵੋਕੇਟ ਅਸ਼ਵਨੀ ਬਗਾਨਿਆ ਨੂੰ ਪੰਜਾਬ ਸਟੇਟ 'ਚ ਚੇਅਰਮੈਨੀ ਦਿਵਾਉਣ ਦੇ ਹੱਕ 'ਚ ਮੰਗ ਰੱਖ ਚੁੱਕੇ ਹਨ ਪਰ ਹੁਣ ਉਹ ਦੁਬਾਰਾ ਮੰਗ ਪੱਤਰ ਦੇ ਕੇ ਮੰਗ ਕਰਦੇ ਹਨ ਕਿ ਬਗਾਨਿਆ ਨੂੰ ਚੇਅਰਮੈਨ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ 16 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਾਲਮੀਕਿ ਮਜ਼੍ਹਬੀ ਸਮਾਜ ਨਾਲ ਕੀਤਾ ਵਾਅਦਾ ਪੂਰਾ ਕੀਤਾ ਜਾਵੇ, ਕਿਉਂਕਿ ਇਹ ਮੰਗ ਬਹੁਤ ਦਿਨਾਂ ਤੋਂ ਚਲਦੀ ਆ ਰਹੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸੈਂਟਰਲ ਵਾਲਮੀਕਿ ਸਭਾ ਇੰਟਰਨੈਸ਼ਨਲ (ਯੂ.ਕੇ.) ਦੇ ਪ੍ਰਧਾਨ ਫਕੀਰ ਚੰਦ ਸਹੋਤਾ ਨੂੰ ਭਗਵਾਨ ਆਸ਼ਰਮ ਸ਼ਰਾਇਨ ਬੋਰਡ ਦੀ ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਬਣਾਇਆ ਜਾਵੇ।


Anuradha

Edited By Anuradha