ਕੈਪਟਨ ਸਰਕਾਰ ਵੱਲੋਂ ਹਲਕਾ ਭੁਲੱਥ ਨਾਲ ਕੀਤਾ ਜਾ ਰਿਹੈ ਪੱਖਪਾਤ : ਖਹਿਰਾ

07/16/2020 1:03:00 AM

ਭੁਲੱਥ,(ਭੂਪੇਸ਼)- ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਦੀਆਂ ਗਲਤ ਨੀਤੀਆਂ ਦਾ ਮੇਰੇ ਵੱਲੋਂ ਡੱਟਵਾਂ ਵਿਰੋਧ ਕਰਨ ਕਾਰਨ ਕਾਂਗਰਸ ਦੀ ਕੈਪਟਨ ਸਰਕਾਰ ਵੱਲੋਂ ਹਲਕਾ ਭੁਲੱਥ ਨਾਲ ਵਿਤਕਰਾ ਕੀਤਾ ਜਾਣ ਲੱਗਾ ਇਨਾਂ ਵਿਚਾਰਾ ਦਾ ਪ੍ਰਗਟਾਵਾ ਹਲਕਾ ਭੁਲੱਥ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਪ੍ਰੈੱਸ ਬਿਆਨ ਵਿੱਚ ਕੀਤਾ । ਖਹਿਰਾ ਨੇ ਕਿਹਾ ਕਿ ਉਨਾਂ ਨੇ ਵਿਰੋਧੀ ਧਿਰ ਦੇ ਨੇਤਾ ਹੋਣ ਸਮੇਂ ਸਰਕਾਰ ਵੱਲੋਂ ਕੀਤੇ ਜਾ ਰਹੇ ਗਲਤ ਕੰਮਾਂ ਦਾ ਡੱਟਵਾਂ ਵਿਰੋਧ ਕਰਨ ਕਰਕੇ ਰੇਤ ਖੁਦਾਈ ਸਕੈਂਡਲ ਦੇ ਦਾਗੀ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਕੈਪਟਨ ਸਰਕਾਰ ਦੇ ਮੰਤਰੀ ਮੰਡਲ ਵਿੱਚੋਂ ਬਾਹਰ ਕੱਢਣਾ ਪਿਆ ।

ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਕੰਮਾਂ ਦੇ ਕੀਤੇ ਜਾ ਰਹੇ ਵਿਰੋਧ ਕਾਰਨ ਸਰਕਾਰ ਨੇ ਮੇਰੇ ਖਿਲਾਫ ਐੱਨ. ਡੀ. ਪੀ. ਐੱਸ ਦਾ ਸਰਾਸਰ ਗਲਤ ਮੁਕੱਦਮਾਂ ਉਹ ਮਾਣਯੋਗ ਸੁਪਰੀਮ ਕੋਰਟ 'ਚ ਲੜ ਰਿਹਾ ਹਾਂ । ਖਹਿਰਾ ਨੇ ਕਿਹਾ ਇਸ ਕਰਕੇ ਹੀ ਸਰਕਾਰ ਨੇ ਹਲਕਾ ਭੁਲੱਥ ਨਾਲ ਪੱਖਪਾਤ ਤੇ ਵਿਤਕਰੇ ਦੀ ਨੀਤੀ ਅਖਤਿਆਰ ਕਰਦੇ ਹਲਕਾ ਭੁਲੱਥ ਦੇ ਚੁਣੇ ਨਮਾਇੰਦੇ ਵਜੋਂ ਮੇਰਾ ਫਰਜ ਬਣਦਾ ਹੈ ਕਿ ਮੈਂ ਹਲਕੇ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਜਿਵੇ ਕਿ ਸਬ ਡਵੀਜਨ 'ਚ ਐੱਸ. ਡੀ. ਐੱਮ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੀਆਂ ਪੋਸਟਾਂ ਖਾਲੀ ਪਈਆਂ ਹਨ, ਮੌਜੂਦਾ ਐੱਸ. ਡੀ. ਐੱਮ. ਹੀਰ ਨੂੰ ਚੰਦ ਦਿਨ ਪਹਿਲਾਂ ਟਰਾਂਸਫਰ ਕਰ ਦਿੱਤਾ ਗਿਆ ।

ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦੇ ਦਫਤਰ ਲੰਮੇ ਸਮੇਂ ਤੋਂ ਖਾਲੀ ਪਏ ਹਨ ।ਜਿਸ ਕਰਕੇ ਤਹਿਸੀਲ ਵਿੱਚ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ ।ਉਨ੍ਹਾਂ ਕਿਹਾ ਕਿ ਤਹਿਸੀਲ ਭੁਲੱਥ 'ਚ 31 ਪਟਵਾਰੀ ਚਾਹੀਦੇ ਹਨ, ਜਦ ਕਿ ਇੱਥੇ ਕੇਵਲ 6 ਪਟਵਾਰੀ ਸਾਰਾ ਕੰਮਕਾਜ਼ ਦੇਖ ਰਹੇ ਹਨ । ਖਹਿਰਾ ਨੇ ਕਿਹਾ ਬੜੀ ਹੈਰਾਨਗੀ ਦੀ ਗੱਲ ਹੈ ਕਿ ਤਹਿਸੀਲ 'ਚ ਕੇਵਲ 25 ਫੀਸਦੀ ਕਲੈਰੀਕਲ ਤੇ ਹੋਰ ਦਫਤਰੀ ਘਾਟ ਹੈ । ਜਿਸ ਸਬੰਧੀ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿੱਖ ਕੇ ਉਨ੍ਹਾਂ ਦੀ ਕਾਰੁਜਗਾਰੀ ਦਾ ਸ਼ੀਸ਼ਾ ਦਿਖਾਇਆ ਹੈ । ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸੜਕਾਂ ਸੁਭਾਨਪੁਰ, ਨਡਾਲਾ ਬੇਗੋਵਾਲ, ਅਕਬਰਪੁਰ, ਬੇਗੋਵਾਲ ਭੁਲੱਥ ਦੀ ਹਾਲਤ ਖਸਤਾ ਹੈ । ਖਹਿਰਾ ਨੇ ਕਿਹਾ ਕਿ ਭੁਲੱਥ ਹਲਕੇ ਦੀਆਂ 4 ਨਗਰ ਪੰਚਾਇਤਾਂ 'ਚ ਪੱਕੇ ਕਾਰਜ ਸਾਧਕ ਅਫ਼ਸਰ ਨਹੀਂ ਹਨ ਅਤੇ ਐਡੀਸ਼ਨਲ ਚਾਰਜਾਂ ਨਾਲ ਕੰਮ ਚਲਾਇਆ ਜਾ ਰਿਹਾ ਹੈ ।


Deepak Kumar

Content Editor

Related News