ਪੁਲਸ ਦੀ ਵੱਡੀ ਸਫ਼ਲਤਾ, ਨਾਕਾਬੰਦੀ ਦੌਰਾਨ 5.40 ਲੱਖ ਰੁਪਏ ਦੇ ਕੈਪਸੂਲ ਤੇ ਇੰਜੈਕਸ਼ਨ ਕੀਤੇ ਬਰਾਮਦ

Thursday, Aug 24, 2023 - 06:39 PM (IST)

ਪੁਲਸ ਦੀ ਵੱਡੀ ਸਫ਼ਲਤਾ, ਨਾਕਾਬੰਦੀ ਦੌਰਾਨ 5.40 ਲੱਖ ਰੁਪਏ ਦੇ ਕੈਪਸੂਲ ਤੇ ਇੰਜੈਕਸ਼ਨ ਕੀਤੇ ਬਰਾਮਦ

ਕਪੂਰਥਲਾ (ਭੂਸ਼ਣ/ਮਹਾਜਨ)-ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਨਾਕਾਬੰਦੀ ਦੌਰਾਨ 5.40 ਲੱਖ ਰੁਪਏ ਦੀ ਮੁੱਲ ਦੇ ਕੈਪਸੂਲ ਅਤੇ ਇੰਜੈਕਸ਼ਨ ਬਰਾਮਦ ਕੀਤੇ ਹਨ। ਜਿਸ ਕਾਰ ਤੋਂ ਇਹ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ, ਉਸ ਦਾ ਚਾਲਕ ਨਾ ਤਾਂ ਬਰਾਮਦ ਦਵਾਈਆਂ ਦੇ ਮਾਲਕ ਦਾ ਨਾਮ ਦੱਸ ਸਕਿਆ ਅਤੇ ਨਾ ਹੀ ਬਰਾਮਦ ਮਾਲ ਦਾ ਬਿੱਲ ਪੇਸ਼ ਕਰ ਸਕਿਆ। ਫਿਲਹਾਲ ਥਾਣਾ ਅਰਬਨ ਅਸਟੇਟ ਦੀ ਪੁਲਸ ਅਤੇ ਡਰੱਗ ਇੰਸਪੈਕਟਰ ਪੂਰੇ ਮਾਮਲੇ ਦੀ ਸਾਂਝੇ ਤੌਰ ’ਤੇ ਜਾਂਚ ਕਰ ਰਹੇ ਹਨ। ਜਾਣਕਾਰੀ ਦੇ ਅਨੁਸਾਰ ਐੱਸ. ਐੱਸ. ਪੀ. ਕਪੂਰਥਲਾ ਰਾਜਪਾਲ ਸਿੰਘ ਸੰਧੂ ਦੇ ਹੁਕਮਾਂ ’ਤੇ ਜ਼ਿਲ੍ਹਾ ਭਰ ’ਚ ਚਲਾਈ ਜਾ ਰਹੀ ਡਰੱਗ ਵਿਰੋਧੀ ਮੁਹਿੰਮ ਦੇ ਤਹਿਤ ਐੱਸ. ਪੀ. (ਡੀ.) ਰਮਨਿੰਦਰ ਸਿੰਘ ਅਤੇ ਡੀ. ਐੱਸ. ਪੀ. ਹਰਪ੍ਰੀਤ ਸਿੰਘ ਦੀ ਨਿਗਰਾਨੀ ’ਚ ਥਾਣਾ ਅਰਬਨ ਅਸਟੇਟ ਕਪੂਰਥਲਾ ਦੇ ਐੱਸ. ਐੱਚ. ਓ. ਬਲਜਿੰਦਰ ਸਿੰਘ ਨੇ ਪੁਲਸ ਟੀਮ ਦੇ ਨਾਲ ਕਾਲਾ ਸੰਘਿਆਂ ਮਾਰਗ ’ਤੇ ਨਾਕਾਬੰਦੀ ਕੀਤੀ ਹੋਈ ਸੀ।

ਇਹ ਵੀ ਪੜ੍ਹੋ- ਨਵਾਂਸ਼ਹਿਰ ਵਿਖੇ ਛੱਪੜ 'ਚ ਡੁੱਬਣ ਕਾਰਨ 12 ਸਾਲਾ ਬੱਚੇ ਦੀ ਮੌਤ, ਚਾਰ ਭੈਣਾਂ ਦਾ ਸੀ ਇਕਲੌਤਾ ਭਰਾ

ਇਸ ਦੌਰਾਨ ਜਦੋਂ ਪੁਲਸ ਟੀਮ ਨੇ ਇਕ ਕਾਰ ਨੰਬਰ ਪੀ. ਬੀ-09-ਏ.ਜੀ-3813 ਨੂੰ ਰੋਕ ਕੇ ਉਸ ਦੇ ਚਾਲਕ ਦਾ ਨਾਮ ਅਤੇ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਗੁਰਚਰਨ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਸ਼ਹੀਦ ਬਾਬਾ ਦੀਪ ਸਿੰਘ ਨਗਰ, ਗਲੀ ਨੰਬਰ 2 ਕਪੂਰਥਲਾ ਦੱਸਿਆ। ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ’ਚੋਂ ਪ੍ਰਗਾਬੈਲਿਨ 300 ਐੱਮ. ਜੀ. ਦੇ ਕੁੱਲ 11 ਹਜ਼ਾਰ 600 ਕੈਪਸੂਲ ਅਤੇ ਟੋਸੀਨ ਦੇ 80 ਇੰਜੈਕਸ਼ਨ ਬਰਾਮਦ ਹੋਏ। ਜਦੋਂ ਚਾਲਕ ਤੋਂ ਬਰਾਮਦ ਕੈਪਸੂਲਾਂ ਅਤੇ ਇੰਜੈਕਸ਼ਨਾਂ ਦੇ ਬਿੱਲ ਮੰਗੇ ਗਏ ਤਾਂ ਉਹ ਇਸ ਸਬੰਧੀ ਕੋਈ ਵੀ ਸਬੂਤ ਪੇਸ਼ ਨਹੀ ਕਰ ਸਕੇ ਅਤੇ ਨਾ ਹੀ ਇਸ ਸਬੰਧੀ ਬਰਾਮਦ ਮਾਲ ਕਿਸਨੇ ਦਿੱਤਾ, ਸਬੰਧੀ ਕੋਈ ਸਬੂਤ ਪੇਸ਼ ਕਰ ਸਕਿਆ, ਜਿਸ ਦੇ ਆਧਾਰ ’ਤੇ ਪੁਲਸ ਨੇ ਮੌਕੇ ’ਤੇ ਡਰੱਗ ਇੰਸਪੈਕਟਰ ਰਵੀ ਗੁਪਤਾ ਨੂੰ ਬੁਲਾ ਕੇ ਪੂਰਾ ਮਾਮਲਾ ਉਨ੍ਹਾਂ ਦੇ ਹਵਾਲੇ ਕਰ ਦਿੱਤਾ, ਜਿਨ੍ਹਾਂ ਪੂਰੇ ਮਾਲ ਨੂੰ ਕਬਜ਼ੇ ‘ਚ ਲੈ ਕੇ ਧਾਰਾ 18 ਏ 8 ਸੀ ਡਰੱਗ ਅਤੇ ਕਾਸਮੈਟਿਕ ਐਕਟ 1940 ਦੇ ਤਹਿਤ ਕਾਰਵਾਈ ਅਮਲ ’ਚ ਲਿਆਂਦੀ।

ਉੱਥੇ ਹੀ ਦੱਸਿਆ ਜਾਂਦਾ ਹੈ ਕਿ ਇਨ੍ਹਾਂ ਮਹਿੰਗੇ ਕੈਪਸੂਲਾਂ ਨੂੰ ਜ਼ਿਆਦਾ ਡੋਜ ’ਚ ਲੈ ਕੇ ਨਸ਼ੇਡ਼ੀ ਨਸ਼ੇ ਦੀ ਪੂਰਤੀ ਕਰਦੇ ਹਨ, ਉੱਥੇ ਹੀ ਇਸ ਸਬੰਧ ’ਚ ਜਦੋਂ ਐੱਸ. ਐੱਸ. ਪੀ. ਰਾਜਪਾਲ ਸਿੰਘ ਸੰਧੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜ਼ਿਲ੍ਹਾ ਪੁਲਸ ਅਤੇ ਡਰੱਗ ਇੰਸਪੈਕਟਰ ਸਾਂਝੇ ਤੌਰ ’ਤੇ ਜਾਂਚ ਕਰ ਰਹੇ ਹਨ, ਜਿਸ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਡਰੱਗ ਵਿਭਾਗ ਬਰਾਮਦ ਮਾਲ ਨੂੰ ਵੀਰਵਾਰ ਨੂੰ ਅਦਾਲਤ ’ਚ ਪੇਸ਼ ਕਰੇਗਾ।

ਇਹ ਵੀ ਪੜ੍ਹੋ- ਵਿਧਾਇਕ ਸ਼ੀਤਲ ਅੰਗੁਰਾਲ ਜਲੰਧਰ ਦੀ ਅਦਾਲਤ 'ਚ ਹੋਏ ਪੇਸ਼, ਜਾਣੋ ਕੀ ਹੈ ਪੂਰਾ ਮਾਮਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News