ਕੈਂਸਰ ਤੋਂ ਪੀੜਤ ਮਾਂ ਦਾ ਦੁੱਖ ਨਹੀਂ ਦੇਖ ਸਕੀ ਧੀ, ਫਾਹ ਲੈ ਕੇ ਦਿੱਤੀ ਜਾਨ

Tuesday, Aug 20, 2019 - 11:47 PM (IST)

ਕੈਂਸਰ ਤੋਂ ਪੀੜਤ ਮਾਂ ਦਾ ਦੁੱਖ ਨਹੀਂ ਦੇਖ ਸਕੀ ਧੀ, ਫਾਹ ਲੈ ਕੇ ਦਿੱਤੀ ਜਾਨ

ਜਲੰਧਰ (ਵਰੁਣ)-ਵੱਡਾ ਸਈਪੁਰ 'ਚ 17 ਸਾਲ ਦੀ ਲੜਕੀ ਨੇ ਮੰਗਲਵਾਰ ਸਵੇਰੇ ਫਾਹ ਲੈ ਕੇ ਜਾਨ ਦੇ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਲੜਕੀ ਦੀ ਮਾਂ ਕੈਂਸਰ ਦੀ ਬੀਮਾਰੀ ਨਾਲ ਲੜ ਰਹੀ ਸੀ, ਜਿਸ ਕਾਰਨ ਲੜਕੀ ਮਾਂ ਦਾ ਦੁੱਖ ਨਹੀਂ ਦੇਖ ਸਕੀ ਅਤੇ ਉਸ ਨੇ ਖੁਦਕੁਸ਼ੀ ਕਰ ਲਈ। ਇਹ ਪਰਿਵਾਰ ਲੇਬਰ ਦਾ ਕੰਮ ਕਰ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ। ਮ੍ਰਿਤਕਾ ਦੀ ਪਛਾਣ ਰਾਣੀ ਪੁੱਤਰੀ ਰਾਜੂ ਪਾਸਵਾਨ ਵਾਸੀ ਵੱਡਾ ਸਈਪੁਰ ਵਜੋਂ ਹੋਈ ਹੈ।

ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਰਾਣੀ ਦੀ ਮਾਂ, ਪਿਤਾ ਅਤੇ ਭਰਾ ਤਿੰਨੋਂ ਆਪਣੇ ਕੰਮ 'ਤੇ ਚੱਲੇ ਗਏ ਸੀ। ਹਰ ਰੋਜ਼ ਮਾਂ ਦੀ ਦੇਖ-ਰੇਖ ਅਤੇ ਘਰ ਦੇ ਕੰਮ ਕਰਨ ਲਈ ਉਨ੍ਹਾਂ ਦੀ ਵੱਡੀ ਬੇਟੀ ਸੁਨੀਤਾ ਪੇਕੇ ਆ ਜਾਂਦੀ ਸੀ। ਮੰਗਲਵਾਰ ਸਵੇਰੇ ਕਰੀਬ 9.30 ਵਜੇ ਸੁਨੀਤਾ ਪੇਕੇ ਘਰ ਆਈ ਤਾਂ ਦੇਖਿਆ ਕਿ ਅੰਦਰੋਂ ਕੁੰਡੀ ਲੱਗੀ ਸੀ। ਕਈ ਵਾਰ ਦਰਵਾਜ਼ਾ ਖੜਕਾਉਣ ਦੇ ਬਾਅਦ ਜਦੋਂ ਕੁੰਡੀ ਨਾ ਖੁੱਲ੍ਹੀ ਤਾਂ ਆਲੇ-ਦੁਆਲੇ ਦੇ ਲੋਕਾਂ ਨੂੰ ਸੱਦ ਕੇ ਦਰਵਾਜ਼ਾ ਤੋੜਿਆ। ਕਮਰੇ ਵਿਚ ਜਾ ਕੇ ਦੇਖਿਆ ਤਾਂ ਰਾਣੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਸੁਨੀਤਾ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਫੋਨ ਕਰ ਕੇ ਸੂਚਨਾ ਦਿੱਤੀ ਜਿਸ ਦੇ ਬਾਅਦ ਰਾਣੀ ਦੇ ਹੋਰ ਪਰਿਵਾਰਕ ਮੈਂਬਰ ਵੀ ਮੌਕੇ 'ਤੇ ਪਹੁੰਚ ਗਏ। ਚੌਕੀ ਫੋਕਲ ਪੁਆਇੰਟ ਦੀ ਪੁਲਸ ਵੀ ਜਾਂਚ ਲਈ ਮੌਕੇ 'ਤੇ ਪਹੁੰਚ ਗਈ ਸੀ। ਏ. ਐੱਸ. ਆਈ. ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰਖਵਾ ਦਿੱਤਾ ਹੈ। ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਸੀ।


author

Karan Kumar

Content Editor

Related News