ਬਰਲਟਨ ਪਾਰਕ ''ਚ ਹਾਰਟੀਕਲਚਰ ਵੇਸਟ ਨਾਲ ਬਣਨ ਲੱਗੀ ਖਾਦ
Wednesday, Sep 18, 2019 - 05:02 PM (IST)

ਜਲੰਧਰ (ਖੁਰਾਣਾ) : ਸਥਾਨਕ ਨੰਗਲਸ਼ਾਮਾ 'ਚ ਬਣੀ ਪਿਟਸ 'ਚ ਪਏ ਕੂੜੇ ਤੋਂ ਜਿੱਥੇ ਖਾਦ ਬਣਨੀ ਸ਼ੁਰੂ ਹੋ ਗਈ ਹੈ, ਉਥੇ ਬਰਲਟਨ ਪਾਰਕ 'ਚ ਵੀ ਹਾਰਟੀਕਲਚਰ ਵੇਸਟ ਖਾਦ ਦੇ ਰੂਪ 'ਚ ਬਦਲਣਾ ਸ਼ੁਰੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਨਿਗਮ ਨੇ ਇਹ ਸ਼੍ਰੈਡਿੰਗ ਮਸ਼ੀਨ ਖਰੀਦ ਕੇ ਉਸ ਨੂੰ ਬਰਲਟਨ ਪਾਰਕ ਸਥਿਤ ਨਰਸਰੀ 'ਚ ਸਥਾਪਤ ਕੀਤਾ ਸੀ, ਜਿਥੇ ਸੁੱਕੇ ਪੱਤੇ ਅਤੇ ਹਾਰਟੀਕਲਚਰ ਵੇਸਟ ਨੂੰ ਛੋਟੇ-ਛੋਟੇ ਟੁਕੜਿਆਂ 'ਚ ਬਦਲ ਕੇ ਪਿਟਸ 'ਚ ਪਾਇਆ ਜਾ ਰਿਹਾ ਸੀ। ਹੁਣ ਇਸ ਪਿਟਸ 'ਚ ਖਾਦ ਨਿਕਲਣੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਸੂਤਰਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਨਿਗਮ ਹੋਰ ਸ਼੍ਰੈਡਿਗ ਮਸ਼ੀਨਾਂ ਦੀ ਖਰੀਦ ਕਰੇਗਾ ਤਾਂ ਜੋ ਗਿੱਲੇ ਕੂੜੇ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਕੱਟ ਕੇ ਪਿਟਸ ਵਿਚ ਪਾਇਆ ਜਾਵੇ ਤਾਂ ਜੋ ਉਸ ਤੋਂ ਜਲਦੀ ਖਾਦ ਬਣੇ।
ਚੈਂਬਰ ਠੀਕ ਨਹੀਂ ਕਰਵਾ ਰਿਹਾ ਨਿਗਮ
ਵਾਰਡ ਨੰਬਰ-19 ਵਿਚ ਪੈਂਦੇ ਸੈਂਟਰਲ ਟਾਊਨ ਦੀ ਗਲੀ ਨੰਬਰ-4 ਦੇ ਬਾਹਰ ਰੋਡ ਗਲੀ ਦਾ ਚੈਂਬਰ ਪਿਛਲੇ ਇਕ ਮਹੀਨੇ ਤੋਂ ਟੁੱਟਿਆ ਹੋਇਆ ਹੈ, ਜਿਸ ਨੂੰ ਠੀਕ ਨਹੀਂ ਕਰਵਾਇਆ ਜਾ ਰਿਹਾ। ਗਲੀ ਨੇੜੇ ਸਥਿਤ ਗੁਲਸ਼ਨ ਮੈਡੀਕਲ ਹਾਲ ਦੇ ਚਰਨਜੀਵ ਕੁੰਦਰਾ ਨੇ ਦੱਸਿਆ ਕਿ ਉਹ 15 ਦਿਨਾਂ ਤੋ ਇਹ ਬਾਬਿਤ ਸ਼ਿਕਾਇਤ ਨਿਗਮ ਅਧਿਕਾਰੀਆਂ ਨੂੰ ਕਰ ਰਹੇ ਹਨ ਪਰ ਟਾਲਮਟੋਲ ਕੀਤੀ ਜਾ ਰਹੀ ਹੈ। ਉਨ੍ਹਾਂ ਕੌਂਸਲਰ ਉਮਾ ਬੇਰੀ ਨੂੰ ਸਮੱਸਿਆ ਦਾ ਹੱਲ ਕਰਨ ਦੀ ਅਪੀਲ ਕੀਤੀ ਹੈ।