ਘਰੋਂ ਕੰਮ ਲਈ ਨਿਕਲੇ ਨੌਜਵਾਨ ਦੀ ਖਾਲੀ ਪਲਾਟ ''ਚੋਂ ਮਿਲੀ ਲਾਸ਼

Thursday, Mar 07, 2024 - 11:04 AM (IST)

ਘਰੋਂ ਕੰਮ ਲਈ ਨਿਕਲੇ ਨੌਜਵਾਨ ਦੀ ਖਾਲੀ ਪਲਾਟ ''ਚੋਂ ਮਿਲੀ ਲਾਸ਼

ਨਕੋਦਰ (ਪਾਲੀ)- ਸਥਾਨਕ ਜਲੰਧਰ ਬਾਈਪਾਸ ਨੇੜੇ ਖਾਲੀ ਪਲਾਟ ’ਚ ਦਰੱਖ਼ਤ ਨਾਲ ਲਟਕਦੀ ਇਕ ਨੌਜਵਾਨ ਦੀ ਲਾਸ਼ ਮਿਲਣ ਦੀ ਸੂਚਨਾ ਮਿਲਦੇ ਹੀ ਸਿਟੀ ਥਾਣੇ ਦੇ ਏ. ਐੱਸ. ਆਈ. ਰਣਜੀਤ ਸਿੰਘ ਸਮੇਤ ਪੁਲਸ ਪਾਰਟੀ ਤੁਰੰਤ ਮੌਕੇ ’ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਵਿੰਦਰ ਕੁਮਾਰ (29) ਪੁੱਤਰ ਜੀਤਾ ਵਾਸੀ ਦਾਨੇਵਾਲ ਸ਼ਾਹਕੋਟ ਵਜੋ ਹੋਈ ਹੈ।

ਪੁਲਸ ਨੂੰ ਦਿੱਤੇ ਬਿਆਨ ’ਚ ਮਨਿੰਦਰ ਕੁਮਾਰ ਪੁੱਤਰ ਜੀਤਾ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਗੁਰਵਿੰਦਰ ਕੁਮਾਰ (29) ਮਿਹਨਤ ਮਜ਼ਦੂਰੀ ਦਾ ਕੰਮਕਾਰ ਕਰਦਾ ਸੀ, ਜੋ 2-3 ਦਿਨ ਪਹਿਲਾਂ ਕੰਮਕਾਰ ਲਈ ਅੰਮ੍ਰਿਤਸਰ ਅਤੇ ਪਠਾਨਕੋਟ ਗਿਆ ਸੀ ਪਰ ਕੰਮ ਤੋਂ ਘਰ ਵਾਪਸ ਨਹੀਂ ਆਇਆ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਰੂਹ ਕੰਬਾਊ ਘਟਨਾ, ਗੁੜ ਵਾਲੇ ਕੜਾਹੇ 'ਚ ਡਿੱਗਣ ਕਾਰਨ ਬਜ਼ੁਰਗ ਦੀ ਦਰਦਨਾਕ ਮੌਤ

ਬੁੱਧਵਾਰ ਸਵੇਰੇ ਥਾਣਾ ਸਿਟੀ ਨਕੋਦਰ ਤੋਂ ਫੋਨ ਆਉਣ ’ਤੇ ਪਤਾ ਲੱਗਾ ਕਿ ਉਸ ਦਾ ਭਰਾ ਗੁਰਵਿੰਦਰ ਕੁਮਾਰ ਨੇ ਮਲਸੀਆਂ ਰੋਡ ਜਲੰਧਰ ਬਾਈਪਾਸ ਨੇੜੇ ਖਾਲੀ ਪਲਾਟ ’ਚ ਦਰੱਖ਼ਤ ਨਾਲ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਗੁਰਵਿੰਦਰ ਕੁਮਾਰ ਦੀ ਮੌਤ ਕੋਈ ਕੰਮ ਧੰਦਾ ਨਾ ਹੋਣ ਕਰਕੇ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿਣ ਕਰਕੇ ਉਸ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਕਰਕੇ ਹੋਈ ਹੈ। ਸਿਟੀ ਥਾਣਾ ਮੁਖੀ ਸੰਜੀਵ ਕਪੂਰ ਨੇ ਦੱਸਿਆ ਕਿ ਮ੍ਰਿਤਕ ਗੁਰਵਿੰਦਰ ਕੁਮਾਰ ਦੇ ਭਰਾ ਮਨਿੰਦਰ ਕੁਮਾਰ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਪਰਿਵਾਰਕ ਮੈਬਰਾਂ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  ਸੁਲਤਾਨਪੁਰ ਲੋਧੀ 'ਚ ਵਾਪਰੀ ਦਿਲ ਨੂੰ ਵਲੂੰਧਰਣ ਵਾਲੀ ਘਟਨਾ, 2 ਮਾਸੂਮਾਂ ਨੂੰ ਆਵਾਰਾ ਕੁੱਤਿਆਂ ਨੇ ਬਣਾਇਆ ਨਿਸ਼ਾਨਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News