ਕੱਲ੍ਹ ਹੀ ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਨੌਜਵਾਨ ਅੱਜ ਹੋ ਗਿਆ ਲਾਪਤਾ
Thursday, Feb 06, 2025 - 02:26 PM (IST)
ਜਲੰਧਰ/ਫਿਲੌਰ (ਮੁਨੀਸ਼, ਸੋਨੂੰ)- ਅਮਰੀਕਾ ਤੋਂ ਡਿਪੋਰਟ ਹੋ ਕੇ ਆਏ 104 ਭਾਰਤੀਆਂ ਵਿਚ ਫਿਲੌਰ ਦੇ ਪਿੰਡ ਲਾਂਦੜਾ ਦਾ ਰਹਿਣ ਵਾਲਾ ਦਵਿੰਦਰਜੀਤ ਸਿੰਘ ਵੀ ਸ਼ਾਮਲ ਹੈ। ਦਵਿੰਦਰਜੀਤ ਸਿੰਘ ਦੀ ਮਾਂ ਬਲਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਬੇਟਾ 2 ਮਹੀਨੇ ਪਹਿਲਾਂ ਵਿਦੇਸ਼ ਗਿਆ ਸੀ। ਮਾਂ ਨੇ ਦੱਸਿਆ ਕਿ ਉਹ ਪਹਿਲਾਂ ਦੁਬਈ ਗਿਆ ਸੀ, ਜਿਸ ਤੋਂ ਬਾਅਦ ਉਥੋਂ ਅਮਰੀਕਾ ਚਲਾ ਗਿਆ। ਦੁਬਈ ਤੋਂ ਦਵਿੰਦਰ 13 ਦਿਨ ਪਹਿਲਾਂ ਹੀ ਅਮਰੀਕਾ ਗਿਆ ਸੀ ਪਰ 13ਵੇਂ ਦਿਨ ਹੀ ਉਸ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ।
ਮਾਂ ਦਾ ਕਹਿਣਾ ਹੈ ਕਿ ਦਵਿੰਦਰ ਕੱਲ੍ਹ ਦੇਰ ਰਾਤ ਹੀ ਘਰ ਵਾਪਸ ਆਇਆ ਸੀ ਅਤੇ ਕਿਸੇ ਨਾਲ ਵੀ ਗੱਲ ਨਹੀਂ ਕਰ ਰਿਹਾ ਸੀ। ਅੱਜ ਸਵੇਰੇ ਬਿਨ੍ਹਾਂ ਦੱਸੇ ਉਹ 5 ਵਜੇ ਕਿਸੇ ਨੂੰ ਬਿਨਾਂ ਦੱਸੇ ਚਲਾ ਗਿਆ। ਮਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤ ਨੇ ਕੋਈ ਵੀ ਗੱਲ ਨਹੀਂ ਕੀਤੀ ਹੈ, ਜਿਸ ਤੋਂ ਬਾਅਦ ਸ਼ਿਕਾਇਤ ਥਾਣਾ ਫਿਲੌਰ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਨੇ ਨਾਨਾ ਤੇ ਦੋਹਤੇ ਦੀ ਜਾਨ ਪਾਈ ਖ਼ਤਰੇ 'ਚ, ਹੋਇਆ...
ਦਵਿੰਦਰਜੀਤ ਨੂੰ ਪ੍ਰਸ਼ਾਸਨਿਕ ਅਧਿਕਾਰੀ ਛੱਡ ਕੇ ਗਏ ਸਨ। ਸਵੇਰੇ ਉਹ ਆਪਣੀ ਸਾਈਕਲ ਲੈ ਕੇ ਘਰੋਂ ਕਿਸੇ ਨੂੰ ਦੱਸੇ ਬਿਨਾਂ ਚਲਾ ਗਿਆ ਅਤੇ ਹੁਣ ਤੱਕ ਉਸ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ ਹੈ। ਉਸ ਦਾ ਪਰਿਵਾਰ ਚਿੰਤਾ ਵਿਚ ਹੈ ਅਤੇ ਰੋ-ਰੋ ਕੇ ਬੁਰਾ ਹਾਲ ਹੈ। ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ, ਜਦਕਿ ਉਸ ਦੀਆਂ ਦੋ ਭੈਣਾਂ ਵਿਆਹੀਆਂ ਹੋਈਆਂ ਹਨ ਅਤੇ ਇਕ ਭਰਾ ਵਿਆਹਿਆ ਹੋਇਆ ਹੈ। ਦੇਵਿੰਦਰ ਖ਼ੁਦ ਅਜੇ ਅਣਵਿਆਹਿਆ ਸੀ।
ਇਹ ਵੀ ਪੜ੍ਹੋ : ਅਮਰੀਕਾ ਤੋਂ ਹਜ਼ਾਰਾਂ ਨੌਜਵਾਨਾਂ ਦਾ ਡਿਪੋਰਟ ਹੋਣਾ ਪੰਜਾਬ ਲਈ ਬਣ ਸਕਦੀ ਹੈ ਵੱਡੀ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e