ਮੇਲੇ ਦੌਰਾਨ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ''ਚ ਦੋਸ਼ੀ ਦਾ ਭਰਾ ਦੇ ਦੋਸਤ ਕਾਬੂ

Friday, Feb 28, 2020 - 03:27 PM (IST)

ਮੇਲੇ ਦੌਰਾਨ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ''ਚ ਦੋਸ਼ੀ ਦਾ ਭਰਾ ਦੇ ਦੋਸਤ ਕਾਬੂ

ਜਲੰਧਰ (ਮ੍ਰਿਦੁਲ)— ਬੀਤੇ ਦਿਨੀਂ ਬੂਟਾ ਮੰਡੀ 'ਚ ਮੇਲੇ ਦੌਰਾਨ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ 'ਚ ਪੁਲਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਨੂੰ ਲੈ ਕੇ ਪੁਲਸ ਨੇ ਦੋਵਾਂ ਨੂੰ ਇਕ ਦਿਨ ਦੇ ਰਿਮਾਂਡ 'ਤੇ ਲਿਆ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਦੀ ਪਛਾਣ ਸੂਰਜ ਅਤੇ ਗੋਪਾਲ ਉਰਫ ਗੋਪੀ ਦੇ ਰੂਪ 'ਚ ਹੋਈ ਹੈ। ਸੂਰਜ ਨਾਮਕ ਦੋਸ਼ੀ ਹੱਤਿਆ ਕਰਨ ਵਾਲੇ ਮੁੱਖ ਦੋਸ਼ੀ ਨੀਰਜ ਦਾ ਵੱਡਾ ਭਰਾ ਹੈ। ਪੁਲਸ ਨੇ ਦੋਸ਼ੀ ਨੂੰ ਰੇਡ ਕਰਕੇ ਫੜਿਆ ਹੈ। ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਦੀ ਤਲਾਸ਼ 'ਚ ਪੁਲਸ ਨੇ ਛਾਪੇਮਾਰੀ ਕੀਤੀ ਸੀ। ਦੋਸ਼ੀਆਂ ਨੂੰ ਇਕ ਟਿਕਾਣੇ 'ਤੇ ਰੇਡ ਕਰਕੇ ਦੇਰ ਰਾਤ ਫੜ ਲਿਆ, ਜਿਨ੍ਹਾਂ ਨੂੰ ਕੋਰਟ ਵਿਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਲਿਆ ਹੈ। ਦੱਸਣਯੋਗ ਹੈ ਕਿ 10 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬੂਟਾ ਮੰਡੀ ਵਿਖੇ ਨੌਜਵਾਨਾਂ 'ਚ ਸ਼ਰਾਬ ਪੀਣ ਨੂੰ ਲੈ ਕੇ ਝੜਪ ਹੋ ਗਈ ਸੀ, ਜਿਸ ਦੌਰਾਨ ਮੁੱਖ ਮੁਲਜ਼ਮ ਨੀਰਜ ਨੇ ਸਰਜੀਕਲ ਬਲੇਡ ਮਾਰ ਕੇ ਟੈਟੂ ਬਣਾਉਣ ਵਾਲੇ ਸਰਬਜੀਤ ਨਾਂ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਸੀ।


author

shivani attri

Content Editor

Related News