ਚਾਈਨਾ ਡੋਰ ਦੀ ਲਪੇਟ ''ਚ ਆਉਣ ਕਾਰਨ ਨੌਜਵਾਨ ਜ਼ਖ਼ਮੀ

Friday, Jan 27, 2023 - 03:03 PM (IST)

ਚਾਈਨਾ ਡੋਰ ਦੀ ਲਪੇਟ ''ਚ ਆਉਣ ਕਾਰਨ ਨੌਜਵਾਨ ਜ਼ਖ਼ਮੀ

ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਟਾਂਡਾ ਵਿਚ ਬੀਤੀ ਸ਼ਾਮ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਜ਼ਖ਼ਮੀ ਹੋ ਗਿਆ| ਡੂੰਘਾ ਕੱਟ ਲੱਗਣ ਕਾਰਨ ਉਸ ਦੀ ਬਾਂਹ 'ਤੇ 15 ਟਾਂਕੇ ਲੱਗੇ ਹਨ| ਜਾਜਾ ਰੋਡ ਮੰਡੀ ਨਜ਼ਦੀਕ ਕੋਲ ਇਕ ਸੀਮੰਟ ਸਟੋਰ ਵਿਚ ਕੰਮ ਕਰਨ ਵਾਲੇ ਜ਼ਖ਼ਮੀ ਹੋਏ ਨੌਜਵਾਨ ਮਨੋਜ ਕਲਸੀ ਪੁੱਤਰ ਸਤਪਾਲ ਸਿੰਘ ਵਾਸੀ ਪਿੰਡ ਬਾਬਕ ਨੇ ਦੱਸਿਆ ਕਿ ਜਦੋਂ ਉਹ ਮਿਆਣੀ ਰੋਡ ਤੋਂ ਵਾਪਸ ਆਪਣੇ ਸਟੋਰ ਜਾ ਰਿਹਾ ਸੀ ਸੀ ਤਾਂ ਰੇਲਵੇ ਫਲਾਈਓਵਰ ਬਰਿੱਜ 'ਤੇ ਅਚਾਨਕ ਉਸ ਦੀ ਬਾਂਹ 'ਤੇ ਚਾਈਨਾ ਡੋਰ ਫਿਰ ਗਈ| ਡੋਰ ਨੇ ਉਸ ਦੀ ਜੈਕਟ ਅਤੇ ਦੋ ਕੋਟੀਆਂ ਨੂੰ ਚੀਰਦੇ ਹੋਏ ਬਾਂਹ 'ਤੇ ਡੂੰਘਾ ਜ਼ਖ਼ ਕਰ ਦਿੱਤਾ | ਜੇਕਰ ਡੋਰ ਉਸ ਦੇ ਗਲੇ 'ਤੇ ਫਿਰ ਜਾਂਦੀ ਤਾਂ ਉਸ ਦੀ ਮੌਤ ਵੀ ਹੋ ਸਕਦੀ ਸੀ | ਰਾਹਗੀਰਾਂ ਅਤੇ ਉਸ ਦੇ ਸਟੋਰ ਮਾਲਕ ਪ੍ਰਦੀਪ ਸਿੰਘ ਨੇ ਉਸ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੇ ਡਾ. ਕਰਨ ਸਿੰਘ ਵਿਰਕ ਨੇ ਮੁੱਢਲੀ ਡਾਕਟਰੀ ਮਦਦ ਦਿੱਤੀ| 

ਪੁਲਸ ਪ੍ਰਸ਼ਾਸ਼ਨ ਵੱਲੋਂ ਕੀਤੀ ਸਖਤੀ ਅਤੇ ਅਪੀਲਾਂ ਦੇ ਬਾਵਜ਼ੂਦ ਇਹ ਹਾਦਸਾ ਵਾਪਰਿਆ ਹੈ ਲੋਕਾਂ ਨੇ ਪੁਲਸ ਪ੍ਰਸ਼ਾਸ਼ਨ ਦੀਆਂ ਅਪੀਲਾਂ ਨੂੰ ਦਰਕਿਨਾਰ ਕਰਦੇ ਹੋਏ ਚਾਈਨਾ ਡੋਰ ਦੀ ਵਰਤੋਂ ਕੀਤੀ ਹੈ| ਟਾਂਡਾ ਪੁਲਸ ਦੀ ਟੀਮ ਨੇ ਥਾਣਾ ਮੁਖੀ ਮਲਕੀਅਤ ਸਿੰਘ ਦੀ ਅਗਵਾਈ ਵਿਚ   ਮੌਕੇ 'ਤੇ ਪਹੁੰਚ ਕੇ ਮਨੋਜ ਦੇ ਬਿਆਨ ਦੇ ਆਧਾਰ 'ਤੇ ਇਸ ਚਾਈਨਾ ਡੋਰ ਦੀ ਵਰਤੋਂ ਕਰਨ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ| ਥਾਣੇਦਾਰ ਰਣਜੀਤ ਸਿੰਘ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। 
 


author

Anuradha

Content Editor

Related News