ਹਿਸਾਰ ਐਕਸਪ੍ਰੈੱਸ ਟਰੇਨ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ, ਧੰਨੋਵਾਲੀ ਫਾਟਕ ਨੇੜੇ ਵਾਪਰਿਆ ਹਾਦਸਾ
Sunday, Aug 06, 2023 - 01:01 PM (IST)
ਜਲੰਧਰ (ਮਹੇਸ਼)–ਧੰਨੋਵਾਲੀ ਰੇਲਵੇ ਫਾਟਕ ਨੇੜੇ ਸ਼ਨੀਵਾਰ ਨੂੰ ਹਿਸਾਰ ਐਕਸਪ੍ਰੈੱਸ ਟਰੇਨ ਦੇ ਹੇਠਾਂ ਆਉਣ ਨਾਲ 20-22 ਸਾਲ ਦੇ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਰੇਲਵੇ ਪੁਲਸ ਚੌਂਕੀ ਜਲੰਧਰ ਕੈਂਟ ਦੇ ਮੁਲਾਜ਼ਮਾਂ ਨੇ ਰੇਲਵੇ ਟਰੈਕ ’ਤੇ ਪਈ ਮ੍ਰਿਤਕ ਨੌਜਵਾਨ ਦੀ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ ਪਰ ਉਸ ਦੀ ਪਛਾਣ ਨਹੀਂ ਹੋ ਸਕੀ।
ਜੀ. ਆਰ. ਪੀ. ਦੇ ਚੌਂਕੀ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਆਲੇ-ਦੁਆਲੇ ਲੋਕਾਂ ਤੋਂ ਵੀ ਮ੍ਰਿਤਕ ਨੌਜਵਾਨ ਬਾਰੇ ਪੁੱਛਗਿੱਛ ਕੀਤੀ ਗਈ ਪਰ ਉਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਸੀ। ਧੰਨੋਵਾਲੀ ਫਾਟਕ ’ਤੇ ਤਾਇਨਾਤ ਗੇਟਮੈਨ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਰੇਲਵੇ ਲਾਈਨਾਂ ਤੋਂ ਲੰਘ ਰਿਹਾ ਸੀ। ਟਰੇਨ ਦੇ ਆਉਣ ’ਤੇ ਉਸ ਨੂੰ ਕਾਫ਼ੀ ਆਵਾਜ਼ਾਂ ਮਾਰੀਆਂ ਪਰ ਉਸਨੂੰ ਸੁਣਾਈ ਨਹੀਂ ਦਿੱਤੀਆਂ ਅਤੇ ਤੇਜ਼ ਰਫਤਾਰ ਟਰੇਨ (ਹਿਸਾਰ ਐਕਸਪ੍ਰੈੱਸ), ਜਿਸ ਦਾ ਕੈਂਟ ਸਟੇਸ਼ਨ ’ਤੇ ਵੀ ਕੋਈ ਸਟਾਪੇਜ ਨਹੀਂ ਹੈ, ਨੇ ਨੌਜਵਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ। ਏ. ਐੱਸ. ਆਈ. ਅਸ਼ੋਕ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਸ਼ਨਾਖਤ ਲਈ ਉਸਦੀ ਲਾਸ਼ ਅਗਲੇ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਗਈ ਹੈ। ਉਸ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ- ਅਮਰੀਕਾ ਦੀ ਧਰਤੀ 'ਤੇ ਬਲਾਚੌਰ ਦੇ ਨੌਜਵਾਨ ਦੀ ਮੌਤ, 25 ਜੂਨ ਨੂੰ ਛੁੱਟੀ ਕੱਟ ਕੇ ਗਿਆ ਸੀ ਵਿਦੇਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ