ਨੰਗਲ ਵਿਖੇ ਨਹਿਰ ’ਚੋਂ ਕੁੜੀ ਦੀ ਲਾਸ਼ ਮਿਲਣ ਮਗਰੋਂ ਹੁਣ ਮੁੰਡੇ ਦੀ ਲਾਸ਼ ਹੋਈ ਬਰਾਮਦ

01/18/2023 6:54:45 PM

ਨੰਗਲ (ਗੁਰਭਾਗ ਸਿੰਘ)-ਨੰਗਲ ਦੀਆਂ ਨਹਿਰਾਂ ਵਿਚ ਮ੍ਰਿਤਕ ਦੇਹਾਂ ਦੇ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿੱਥੇ ਬੀਤੀ ਕੁਝ ਦਿਨ ਪਹਿਲਾਂ ਪਿੰਡ ਨਿੱਕੂ ਨੰਗਲ ਦੀ ਲੜਕੀ ਦੀ ਲਾਸ਼ ਨੰਗਲ ਨਹਿਰ ’ਚੋਂ ਬਰਾਮਦ ਹੋਈ ਸੀ, ਉਥੇ ਹੀ ਮੰਗਲਵਾਰ 17 ਜਨਵਰੀ ਨੂੰ ਵੀ ਤਹਿਸੀਲ ਨੰਗਲ ਦੇ ਹੀ ਪੱਟੀ ਪਿੰਡ ਕੋਲ ਬੀ. ਬੀ. ਐੱਮ. ਬੀ. ਹਾਈਡਲ ਚੈਨਲ ਨਹਿਰ ’ਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਜਦੋਂ ਲੋਕਾਂ ਨੇ ਉਕਤ ਲਾਸ਼ ਨੂੰ ਪਾਣੀ ਉਪਰ ਤੈਰਦੇ ਵੇਖਿਆ ਤਾਂ ਸਾਰੀ ਜਾਣਕਾਰੀ ਨੰਗਲ ਪੁਲਸ ਨੂੰ ਦਿੱਤੀ ਗਈ। ਨੰਗਲ ਪੁਲਸ ਨੇ ਇਲਾਕੇ ਦੇ ਮਸ਼ਹੂਰ ਗੋਤਾਖੋਰ ਕਮਲਪ੍ਰੀਤ ਸੈਣੀ ਨੂੰ ਬੁਲਾਇਆ ਅਤੇ ਲਾਸ਼ ਨੂੰ ਨਹਿਰ ’ਚੋਂ ਬਾਹਰ ਕਢਵਾਇਆ।

ਇਹ ਵੀ ਪੜ੍ਹੋ : ਜਲੰਧਰ: ASI ਦੀ ਬਹਾਦਰੀ ਨੂੰ ਸਲਾਮ, ਜਾਨ 'ਤੇ ਖੇਡ ਕੇ ਅੱਗ ਲੱਗੀ ਕਾਰ 'ਚੋਂ ਇੰਝ ਬਾਹਰ ਕੱਢਿਆ ਪਰਿਵਾਰ

ਗੱਲਬਾਤ ਕਰਦੇ ਹੋਏ ਕਮਲਪ੍ਰੀਤ ਸੈਣੀ ਨੇ ਕਿਹਾ ਕਿ ਲਾਸ਼ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਲਾਸ਼ ਪਾਣੀ ’ਚ 10 ਤੋਂ 15 ਦਿਨ ਪੁਰਾਣੀ ਹੈ। ਉਕਤ ਮ੍ਰਿਤਕ ਨੌਜਵਾਨ ਦੀ ਉਮਰ 22 ਤੋਂ 25 ਸਾਲ ਵਿਚਕਾਰ ਲੱਗਦੀ ਹੈ। ਪਾਣੀ ’ਚ ਡੁੱਬਣ ਕਰਕੇ ਲਾਸ਼ ਦਾ ਭਾਰ ਵੱਧ ਗਿਆ ਹੈ, ਲਾਸ਼ ਦਾ ਅਸਲ ਭਾਰ 45-46 ਕਿਲੋ ਦੇ ਕਰੀਬ ਹੀ ਲੱਗਦਾ ਹੈ। ਕਮਲਪ੍ਰੀਤ ਨੇ ਕਿਹਾ ਕਿ ਉਕਤ ਨੌਜਵਾਨ ਨੂੰ ਮਾਰਿਆ ਗਿਆ ਹੈ ਜਾਂ ਇਹ ਖ਼ੁਦ ਮਰਿਆ ਹੈ। ਇਸ ਬਾਰੇ ਤਾਂ ਪੁਲਸ ਜਾਂਚ ਕਰਨ ਤੋਂ ਬਾਅਦ ਹੀ ਦੱਸ ਸਕਦੀ ਹੈ ਪਰ ਮ੍ਰਿਤਕ ਨੌਜਵਾਨ ਸਾਡੇ ਇਲਾਕੇ ਦਾ ਨਹੀਂ ਹੈ, ਹੋ ਸਕਦੈ ਇਹ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦਾ ਹੋਵੇ ਕਿਉਂਕਿ ਜਦੋਂ ਕਿਸੇ ਦਾ ਪਰਿਵਾਰਕ ਮੈਂਬਰ ਲਾਪਤਾ ਹੁੰਦਾ ਹੈ ਤਾਂ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਮੈਨੂੰ ਦਿੱਤੀ ਜਾਂਦੀ ਹੈ ਪਰ ਇਸ ਦੀ ਕੋਈ ਜਾਣਕਾਰੀ ਨਹੀਂ ਸੀ। ਕਮਲਪ੍ਰੀਤ ਨੇ ਕਿਹਾ ਕਿ ਇਲਾਕੇ ਦੀ ਇਕ ਲਡ਼ਕੀ ਵੱਲੋਂ ਨਹਿਰ ਵਿਚ ਛਾਲ ਮਾਰਨ ਦਾ ਮਾਮਲਾ ਉਸ ਕੋਲ ਆਇਆ ਹੈ, ਜਿਸ ਦੀ ਨਹਿਰ ਵਿਚ ਭਾਲ ਕੀਤੀ ਜਾ ਰਹੀ ਹੈ।
ਗੱਲ ਕਰਦਿਆਂ ਨੰਗਲ ਪੁਲਸ ਅਧਿਕਾਰੀ ਰਾਕੇਸ਼ ਕੁਮਾਰ ਨੇ ਕਿਹਾ ਕਿ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਤੋਂ ਬਾਅਦ ਪੁਲਸ ਘਟਨਾ ਵਾਲੀ ਥਾਂ ’ਤੇ ਪੱੁਜੀ। ਲਾਸ਼ ਨੂੰ ਬਾਹਰ ਕੱਢਵਾ ਕੇ 72 ਘੰਟੇ ਲਈ ਮੌਰਚਰੀ ’ਚ ਰੱਖਿਆ ਗਿਆ ਹੈ ਤਾਂ ਜੋ ਲਾਸ਼ ਦੀ ਪਛਾਣ ਹੋ ਸਕੇ, ਜਿਸ ਤੋਂ ਬਾਅਦ ਉਕਤ ਮ੍ਰਿਤਕ ਦੇਹ ਦਾ ਸਸਕਾਰ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : 'ਹਵੇਲੀ' 'ਤੇ ਚਲਿਆ ਜਲੰਧਰ ਨਗਰ ਨਿਗਮ ਦਾ ਬੁਲਡੋਜ਼ਰ, ਟੀਮ ਨਾਲ ਹੋਈ ਤਕਰਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News