ਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਅਣਪਛਾਤੇ ਨੌਜਵਾਨ ਦੀ ਮੌਤ

Thursday, Oct 13, 2022 - 12:53 PM (IST)

ਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਅਣਪਛਾਤੇ ਨੌਜਵਾਨ ਦੀ ਮੌਤ

ਰੂਪਨਗਰ (ਕੈਲਾਸ਼)- ਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਇਕ ਅਣਪਛਾਤੇ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਸਰਕਾਰੀ ਰੇਲਵੇ ਪੁਲਸ (ਜੀ. ਆਰ. ਪੀ.) ਰੂਪਨਗਰ ਦੇ ਚੌਂਕੀ ਇੰਚਾਰਜ ਸੁਗਰੀਵ ਚੰਦ ਨੇ ਦੱਸਿਆ ਕਿ ਜਦੋਂ ਦਿੱਲੀ ਤੋਂ ਰੂਪਨਗਰ ਆ ਰਹੀ ਜਨ ਸ਼ਤਾਬਦੀ ਰੇਲਗੱਡੀ ਰੂਪਨਗਰ ਦੇ ਮੀਆਂਪੁਰ ਰੇਲਵੇ ਸਟੇਸ਼ਨ ਨੇੜੇ ਤੋਂ ਲੰਘ ਰਹੀ ਸੀ ਤਾਂ ਬੀਤੇ ਦਿਨ ਕਰੀਬ 8.15 ਵਜੇ ਇਕ ਅਣਪਛਾਤਾ ਨੌਜਵਾਨ ਰੇਲਗੱਡੀ ਦੀ ਲਪੇਟ ’ਚ ਆ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: ਕੋਚੀ ’ਚ ਫੜ੍ਹੀ ਗਈ 1200 ਕਰੋੜ ਦੀ ਹੈਰੋਇਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਸ਼੍ਰੀਲੰਕਾ ਜ਼ਰੀਏ ਭੇਜੀ ਜਾਣੀ ਸੀ ਅਮਰੀਕਾ

ਇਸ ਮੌਕੇ ਡਰਾਈਵਰ ਨੇ ਗੱਡੀ ਨੂੰ ਰੋਕ ਕੇ ਸਟੇਸ਼ਨ ਮਾਸਟਰ ਮੀਆਂਪੁਰ ਅਤੇ ਰੂਪਨਗਰ ਨੂੰ ਸੂਚਿਤ ਕੀਤਾ। ਰੇਲਗੱਡੀ ਦੇ ਡਰਾਈਵਰ ਮੁਤਾਬਕ ਉਕਤ ਨੌਜਵਾਨ ਖ਼਼ੁਦ ਰੇਲਵੇ ਟਰੈਕ ’ਤੇ ਬੈਠਾ ਸੀ। ਸੁਗਰੀਵ ਚੰਦ ਨੇ ਦੱਸਿਆ ਕਿ ਮ੍ਰਿਤਕ ਦਾ ਰੰਗ ਨੀਲਾ ਸੀ, ਉਮਰ ਕਰੀਬ 25 ਸਾਲ, ਕੱਦ 5 ਫੁੱਟ 4 ਇੰਚ, ਉਸਦੀ ਪਛਾਣ ਨਹੀਂ ਹੋ ਸਕੀ ਅਤੇ ਉਸਦੀ ਲਾਸ਼ ਨੂੰ ਪਛਾਣ ਲਈ ਅਗਲੇ 72 ਘੰਟਿਆਂ ਲਈ ਸਿਵਲ ਹਸਪਤਾਲ ਰੂਪਨਗਰ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਕੁਝ ਸਮੇਂ ਲਈ ਅੱਜ ਆਦਮਪੁਰ ਰੁਕਣਗੇ, ਹਿਮਾਚਲ ਦੇ ਚੋਣ ਪ੍ਰੋਗਰਾਮਾਂ ’ਚ ਲੈਣਗੇ ਹਿੱਸਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News