ਮੇਲੇ ਦੌਰਾਨ ਮਾਸੂਮ ''ਤੇ ਡਿੱਗੀ ਗਾਜ, ਮੌਤ
Monday, Sep 17, 2018 - 12:02 PM (IST)

ਜਲੰਧਰ— ਇਥੋਂ ਦੇ ਮਕਸੂਦਾਂ ਇਲਾਕੇ 'ਚ ਕੰਧ ਡਿੱਗਣ ਕਰਕੇ ਇਕ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਕਸੂਦਾਂ 'ਚ ਸਥਿਤ ਬਾਬਾ ਦਾਦਾ ਮੱਲ ਸ਼ਮਸ਼ਾਨਘਾਟ 'ਚ ਮੇਲੇ ਦੌਰਾਨ ਅਚਾਨਕ ਕੰਧ ਡਿੱਗ ਗਈ। ਇਸ ਦੇ ਹੇਠਾਂ ਆਉਣ ਨਾਲ ਇਕ ਬੱਚੇ ਦੀ ਮੌਤ ਹੋ ਗਈ ਜਦਕਿ ਇਕ ਜ਼ਖਮੀ ਹੋ ਗਿਆ।