ਜਲੰਧਰ : ਨੌਜਵਾਨ ਨੇ ਖੁਦ ''ਤੇ ਤੇਲ ਛਿੜਕ ਕੇ ਲਗਾਈ ਅੱਗ, 80 ਫੀਸਦੀ ਸੜਿਆ

01/01/2020 11:32:19 AM

ਜਲੰਧਰ (ਕਮਲੇਸ਼)— ਤੇਜ਼ ਮੋਹਨ ਨਗਰ 'ਚ ਇਕ ਨੌਜਵਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦ ਨੂੰ ਅੱਗ ਲਗਾ ਲਈ। ਪੀੜਤ ਨੌਜਵਾਨ 80 ਫੀਸਦੀ ਸੜ ਚੁੱਕਾ ਸੀ, ਜਿਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਥਾਣਾ 5 ਦੇ ਮੁਖੀ ਰਵਿੰਦਰ ਖੁਮਾਰ ਨੇ ਦੱਸਿਆ ਕਿ ਤੇਜ਼ ਮੋਹਨ ਨਗਰ ਤੋਂ ਸੂਚਨਾ ਮਿਲੀ ਕਿ ਸੋਨੂੰ ਨਾਂ ਦੇ ਨੌਜਵਾਨ ਨੇ ਖੁਦ 'ਤੇ ਤੇਲ ਛਿੜਕ ਕੇ ਅੱਗ ਲਗਾ ਲਈ ਹੈ। ਉਸ ਦੇ ਪਰਿਵਾਰ ਸਮੇਤ ਰਹਿੰਦੀ ਔਰਤ ਨੇ ਜਦੋਂ ਉਸ ਨੂੰ ਅੱਗ ਲਾਉਂਦੇ ਨੂੰ ਦੇਖਿਆ ਤਾਂ ਉਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਉਹ ਅੱਗ ਦੀ ਲਪੇਟ 'ਚ ਘਿਰ ਚੁੱਕਾ ਸੀ। ਰੌਲਾ ਪਾ ਕੇ ਆਸ-ਪਾਸ ਦੇ ਲੋਕਾਂ ਨੂੰ ਇਕੱਠਾ ਕੀਤਾ ਤਾਂ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ 108 ਨੰਬਰ 'ਤੇ ਫੋਨ ਕਰਕੇ ਐਂਬੂਲੈਂਸ ਨੂੰ ਬੁਲਾ ਕੇ ਨੌਜਵਾਨ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਸੋਨੂੰ 80 ਫੀਸਦੀ ਸੜ ਚੁੱਕਾ ਸੀ, ਜਿਸ ਦੀ ਹਾਲਤ ਕਾਫੀ ਗੰਭੀਰ ਸੀ। ਪੁਲਸ ਦਾ ਕਹਿਣਾ ਹੈ ਕਿ ਸੋਨੂੰ ਇਕੱਲਾ ਰਹਿੰਦਾ ਸੀ, ਜਿਸ ਕਾਰਨ ਕਰਜ਼ਾ ਕਿਸ ਨੂੰ ਦੇਣਾ ਸੀ ਅਤੇ ਕਿਸ ਤਰ੍ਹਾਂ ਦਾ ਸੀ, ਇਸ ਦਾ ਪਤਾ ਨਹੀਂ ਲੱਗ ਸਕਿਆ। ਸੋਨੂੰ ਦੀ ਹਾਲਤ 'ਚ ਸੁਧਾਰ ਆਉਣ ਤੋਂ ਬਾਅਦ ਹੀ ਕੁਝ ਪਤਾ ਲੱਗ ਸਕੇਗਾ।

ਇਸ ਤਰ੍ਹਾਂ ਹੁੰਦੈ ਸਿਵਲ ਹਸਪਤਾਲ 'ਚ ਇਲਾਜ
ਸਿਵਲ ਹਸਪਤਾਲ 'ਚ ਮਰੀਜ਼ਾਂ ਦਾ ਇਲਾਜ ਕਿਸ ਤਰ੍ਹਾਂ ਹੁੰਦਾ ਹੈ, ਇਹ ਗੱਲ ਤਾਂ ਕਿਸੇ ਤੋਂ ਲੁਕੀ ਨਹੀਂ ਹੈ। ਤਾਜ਼ੇ ਮਾਮਲੇ 'ਚ ਬੁਰੀ ਤਰ੍ਹਾਂ ਸੜ ਚੁੱਕੇ ਦਲੀਪ ਸ਼ਰਮਾ, ਜਿਸ ਨੂੰ ਪੁਲਸ ਸਿਵਲ ਹਸਪਤਾਲ 'ਚ ਦਾਖਲ ਕਰਵਾ ਕੇ ਇਸ ਆਸ ਨਾਲ ਚਲੇ ਗਈ ਕਿ ਉਸ ਦਾ ਇਲਾਜ ਸਹੀ ਤਰੀਕੇ ਨਾਲ ਇਥੇ ਹੋਵੇਗਾ ਪਰ ਉਸ ਦੀ ਕੇਅਰ ਕਰਨ ਵਾਲਾ ਹਸਪਤਾਲ 'ਚ ਕੋਈ ਨਹੀਂ ਦਿੱਸਿਆ। ਦਰਦ ਨਾਲ ਤੜਫਦਾ ਦਲੀਪ ਜ਼ਮੀਨ 'ਤੇ ਡਿੱਗ ਪਿਆ ਸੀ। ਵਾਰਡ 'ਚ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਉਹ ਬੋਲ ਰਿਹਾ ਸੀ ਕਿ ਉਹ ਮਰਨਾ ਚਾਹੁੰਦਾ ਹੈ। ਉਸ ਦੇ ਹੱਥ 'ਤੇ ਲੱਗੀ ਗੁਲੂਕੋਜ਼ ਦੀ ਬੋਤਲ ਅਲੱਗ ਪਈ ਹੋਈ ਸੀ।


shivani attri

Content Editor

Related News