ਜਿਮਖਾਨਾ ਚੋਣਾਂ ’ਚ ਖੜ੍ਹੇ ਦੋਵਾਂ ਗਰੁੱਪਾਂ ਨੇ ਮੈਂਬਰਾਂ ਨੂੰ ਦਿੱਤੇ ਲਾਲੀਪਾਪ, ਕੀਤੇ ਚੋਣਾਵੀ ਵਾਅਦੇ

Wednesday, Mar 06, 2024 - 01:53 PM (IST)

ਜਿਮਖਾਨਾ ਚੋਣਾਂ ’ਚ ਖੜ੍ਹੇ ਦੋਵਾਂ ਗਰੁੱਪਾਂ ਨੇ ਮੈਂਬਰਾਂ ਨੂੰ ਦਿੱਤੇ ਲਾਲੀਪਾਪ, ਕੀਤੇ ਚੋਣਾਵੀ ਵਾਅਦੇ

ਜਲੰਧਰ (ਖੁਰਾਣਾ)–10 ਮਾਰਚ ਨੂੰ ਹੋਣ ਜਾ ਰਹੀਆਂ ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਦੀ ਪ੍ਰਕਿਰਿਆ ਦੌਰਾਨ ਮੰਗਲਵਾਰ ਰਿਟਰਨਿੰਗ ਆਫਿਸਰ ਅਮਰਜੀਤ ਬੈਂਸ ਅਤੇ ਏ. ਆਰ. ਓ. ਪੁਨੀਤ ਸ਼ਰਮਾ ਵੱਲੋਂ ਸਾਰੇ ਉਮੀਦਵਾਰਾਂ ਦੀ ਪ੍ਰੈਜ਼ੈਂਟੇਸ਼ਨ ਸੈਰੇਮਨੀ ਆਯੋਜਿਤ ਕੀਤੀ ਗਈ, ਜਿਸ ਦੌਰਾਨ ਸਾਰੇ ਉਮੀਦਵਾਰਾਂ ਨੇ ਨਾ ਸਿਰਫ਼ ਆਪਣੇ ਬਾਰੇ ਜਾਣਕਾਰੀ ਿਦੱਤੀ ਅਤੇ ਆਪਣਾ-ਆਪਣਾ ਵਿਜ਼ਨ ਦੱਸਿਆ, ਸਗੋਂ ਕਲੱਬ ਚੋਣਾਂ ਵਿਚ ਖੜ੍ਹੇ ਦੋਵਾਂ ਗਰੁੱਪਾਂ ਨੇ ਕਲੱਬ ਮੈਂਬਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲੀਪਾਪ ਦੇ ਕੇ ਚੋਣਾਵੀ ਵਾਅਦੇ ਕੀਤੇ। ਇਕ ਗਰੁੱਪ ਨੇ ਜਿੱਥੇ ਮੈਂਬਰਸ਼ਿਪ ਸਰੰਡਰ ਕਰਨ ਦੀ ਇਵਜ਼ ਵਿਚ 2 ਲੱਖ ਰੁਪਏ ਦੇਣ ਦੀ ਗੱਲ ਕਹੀ ਤਾਂ ਦੂਜੇ ਗਰੁੱਪ ਨੇ ਉਸ ਰਾਸ਼ੀ ਨੂੰ 2.50 ਲੱਖ ਰੁਪਏ ਕਰ ਦਿੱਤਾ। ਇਸੇ ਤਰ੍ਹਾਂ ਇਕ ਗਰੁੱਪ ਨੇ ਕਿਹਾ ਕਿ ਸਾਲ ਭਰ ਦੀ ਮੈਂਬਰਸ਼ਿਪ ਫ਼ੀਸ ਇਕੱਠੀ ਜਮ੍ਹਾ ਕਰਵਾਉਣ ’ਤੇ ਜੋ 2 ਮਹੀਨੇ ਦਾ ਡਿਸਕਾਊਂਟ ਮਿਲਦਾ ਹੈ, ਉਸ ਨੂੰ 3 ਮਹੀਨੇ ਦਾ ਕਰ ਦਿੱਤਾ ਜਾਵੇਗਾ, ਮਲਟੀ-ਫੈਸਿਲਿਟੀ ਕਾਰਡ 1500 ਰੁਪਏ ਦੀ ਬਜਾਏ 750 ਰੁਪਏ ਦਾ ਕੀਤਾ ਜਾਵੇਗਾ। ਇਕ ਉਮੀਦਵਾਰ ਨੇ ਕਿਹਾ ਕਿ ਕਲੱਬ ਵਿਚ ਸ਼ਰਾਬ ਦੇ ਰੇਟ 15 ਤੋਂ 20 ਫ਼ੀਸਦੀ ਘੱਟ ਕੀਤੇ ਜਾਣਗੇ। ਇਕ ਗਰੁੱਪ ਨੇ ਕਿਹਾ ਕਿ ਵੈਜੀਟੇਰੀਅਨ ਰਸੋਈ ਵੱਖ ਤੋਂ ਬਣਾਈ ਜਾਵੇਗੀ ਤਾਂ ਦੂਜੇ ਗਰੁੱਪ ਨੇ ਕਿਹਾ ਕਿ ਮੌਜੂਦਾ ਰਸੋਈ ਨੂੰ 3 ਗੁਣਾ ਕੀਤਾ ਜਾਵੇਗਾ। ਇਕ ਗਰੁੱਪ ਨੇ ਇਹ ਵੀ ਵਾਅਦਾ ਕੀਤਾ ਕਿ ਕਿੱਟੀ ਹਾਲ ਦੀ ਬੁਕਿੰਗ ’ਤੇ ਕੋਈ ਪੈਸਾ ਚਾਰਜ ਨਹੀਂ ਕੀਤਾ ਜਾਵੇਗਾ। ਖ਼ਾਸ ਗੱਲ ਇਹ ਰਹੀ ਕਿ ਇਸ ਪ੍ਰੋਗਰਾਮ ਵਿਚ ਬਹੁਤ ਹੀ ਘੱਟ ਗਿਣਤੀ ਵਿਚ ਕਲੱਬ ਮੈਂਬਰਾਂ ਨੇ ਹਿੱਸਾ ਲਿਆ। ਐਡਹਾਕ ਕਮੇਟੀ ਦੇ ਮੈਂਬਰ ਪ੍ਰਵੀਨ ਗੁਪਤਾ, ਅਮਰਜੀਤ ਿਸੰਘ ਰਾਣਾ ਅਤੇ ਕਨਵ ਨੰਦਾ ਵੀ ਇਸ ਦੌਰਾਨ ਮੌਜੂਦ ਰਹੇ।

ਇਹ ਵੀ ਪੜ੍ਹੋ:  ਹਾਦਸੇ ਨੇ ਉਜਾੜੀਆਂ ਖ਼ੁਸ਼ੀਆਂ, ਵਿਆਹ ਸਮਾਗਮ ਤੋਂ ਪਰਤ ਰਹੇ ਮਾਪਿਆਂ ਦੇ ਜਵਾਨ ਪੁੱਤ ਦੀ ਹੋਈ ਮੌਤ

ਸਪੀਡਵੇਜ਼ ਗਰੁੱਪ ਦੇ ਪ੍ਰਿਤਪਾਲ ਿਸੰਘ ਪਾਲੀ ਨੇ ਖਾਣੇ ਦੀ ਕੁਆਲਿਟੀ ਅਤੇ ਸ਼ਰਾਬ ਦੇ ਰੇਟਾਂ ’ਤੇ ਇਤਰਾਜ਼ ਉਠਾਇਆ ਅਤੇ ਇਸ ਨੂੰ ਠੀਕ ਕਰਨ ਦੀ ਮੰਗ ਰੱਖੀ। ਮ੍ਰਿਦੁਲ ਸੋਂਧੀ ਨੇ ਮਲਟੀ ਲੈਵਲ ਪਾਰਕਿੰਗ ਦੀ ਲੋੜ ’ਤੇ ਜ਼ੋਰ ਦਿੱਤਾ। ਕਲੱਬ ਮੈਂਬਰ ਰਾਕੇਸ਼ ਝਾਂਜੀ ਨੇ ਫਿਰ ਉਹੀ ਮੁੱਦਾ ਉਠਾਇਆ ਕਿ ਕਲੱਬ ਦੀ ਬੈਲੇਂਸ ਸ਼ੀਟ ਫਾਈਲ ਕਰਨ ਤੋਂ ਪਹਿਲਾਂ ਉਸਨੂੰ ਏ. ਜੀ. ਐੱਮ. ਵਿਚ ਪਾਸ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਕਲੱਬ ਵਿਚ ਸੰਵਿਧਾਨ ਦਾ ਵਾਰ-ਵਾਰ ਉਲੰਘਣ ਕੀਤਾ ਜਾ ਰਿਹਾ ਹੈ। ਕਾਰਜਕਾਰਨੀ ਦੇ ਮੈਂਬਰਾਂ ਨੂੰ ਮੈਂਬਰਸ਼ਿਪ ਫੀਸ ਵਿਚ ਮੁਆਫੀ ਦਾ ਕੋਈ ਪ੍ਰਬੰਧ ਸੰਵਿਧਾਨ ਿਵਚ ਨਹੀਂ ਹੈ ਪਰ ਉਨ੍ਹਾਂ ਤੋਂ ਨਾ ਫੀਸ ਲਈ ਜਾਂਦੀ ਹੈ ਅਤੇ ਨਾ ਹੀ ਕਿਸੇ ਸਹੂਲਤ ਦੀ ਫ਼ੀਸ। ਉਨ੍ਹਾਂ ਨੂੰ ਹਰ ਸਾਲ ਫੋਨ ਵਰਗੇ ਜਿਹਡ਼ੇ ਮਹਿੰਗੇ ਤੋਹਫੇ ਦਿੱਤੇ ਜਾਂਦੇ ਹਨ, ਉਨ੍ਹਾਂ ’ਤੇ ਵੀ ਰੋਕ ਲੱਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਉਂ ਹੀ ਟੀਮ ਦਾ ਕਾਰਜਕਾਲ 2 ਸਾਲ ਦਾ ਖਤਮ ਹੋਵੇ, ਉਸੇ ਸ਼ਾਮ ਉਨ੍ਹਾਂ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ। ਇਸ ਬਾਬਤ ਉਨ੍ਹਾਂ ਦੋਵਾਂ ਗਰੁੱਪਾਂ ਦੇ ਸੈਕਟਰੀ ਉਮੀਦਵਾਰਾਂ ਤੋਂ ਸਹਿਮਤੀ ਵੀ ਲਈ। ਅਨਿਲ ਨਿਸ਼ਚਿਲ ਦਾ ਕਹਿਣਾ ਸੀ ਕਿ ਡਿਪੈਂਡੈਂਟ ਦੀ ਉਮਰ ਨਾਲ ਸਬੰਧਤ ਲਿਮਿਟ ਖ਼ਤਮ ਕੀਤੀ ਜਾਣੀ ਚਾਹੀਦੀ ਹੈ। ਕਲੱਬ ਕੋਲ ਜੋ ਐੱਫ਼. ਡੀਜ਼ ਪਈਆਂ ਹੋਈਆਂ ਹਨ, ਉਨ੍ਹਾਂ ਨੂੰ ਪਾਰਕਿੰਗ ਜਾਂ ਹੋਰ ਜ਼ਰੂਰੀ ਪ੍ਰਾਜੈਕਟ ’ਤੇ ਖਰਚ ਕਰ ਦਿੱਤਾ ਜਾਵੇ। ਉਨ੍ਹਾਂ ਕਲੱਬ ਚੋਣਾਂ ਵਿਚ ਗਰੁੱਪਇਜ਼ਮ ਨੂੰ ਵੀ ਖ਼ਤਮ ਕਰਨ ਦਾ ਮੁੱਦਾ ਉਠਾਇਆ। ਬੀਤੇ ਦਿਨ ਹੋਏ ਪ੍ਰੋਗਰਾਮ ਦੌਰਾਨ ਕੰਵਲਜੀਤ ਿਸੰਘ ਕਾਲੜਾ, ਤਰੁਣ ਸ਼ਰਮਾ, ਸਤੀਸ਼ ਠਾਕੁਰ ਗੋਰਾ, ਹਰੀਸ਼ ਸ਼ਰਮਾ, ਆਰ. ਕੇ. ਗਾਂਧੀ, ਸੁਧੀਰ ਅਰੋੜਾ, ਐੱਸ. ਪੀ. ਸਿੰਘ, ਬਲਦੇਵ ਰਾਜ ਭੱਲਾ, ਪੱਪੂ ਖੋਸਲਾ, ਮਾਨ ਿਸੰਘ ਕੁੰਦਵਾਨੀ, ਮੋਹਨਜੀਤ ਸੈਣੀ, ਚਰਨਜੀਤ ਸਿੰਘ ਗਰੋਵਰ, ਗਗਨ ਧਵਨ, ਰਾਜਨ ਗੁਪਤਾ, ਰਮੇਸ਼ ਬਹਿਲ, ਵਿਕਰਮ ਧੀਮਾਨ, ਕਰਣ ਬਜਾਜ, ਜੈਦੀਪ ਸਿੰਘ, ਅਮਿਤ ਤਨੇਜਾ ਆਦਿ ਵੀ ਮੌਜੂਦ ਰਹੇ।

PunjabKesari

ਵਿਦੇਸ਼ੀ ਦੌਰਾ ਵਿਚਾਲੇ ਛੱਡ ਕੇ ਪਰਤੇ ਵਿੱਕੀ ਪੁਰੀ, ਸੰਭਾਲੀ ਕਮਾਨ
ਪਿਛਲੇ ਕੁਝ ਸਾਲਾਂ ਤੋਂ ਜਿਮਖਾਨਾ ਕਲੱਬ ਦੀਆਂ ਚੋਣਾਂ ਦਾ ਕ੍ਰੇਜ਼ ਕਿੰਨਾ ਵਧਿਆ ਹੈ, ਇਸਦਾ ਅੰਦਾਜ਼ਾ ਇਸ ਗੱਲ ਤੋਂ ਹੀ ਲੱਗ ਜਾਂਦਾ ਹੈ ਕਿ ਹੁਣ ਲੋਕ ਕਲੱਬ ਚੋਣਾਂ ਨੂੰ ਆਪਣੇ ਨਿੱਜੀ ਹਿੱਤਾਂ ਤੋਂ ਵੀ ਉੱਪਰ ਸਮਝਣ ਲੱਗੇ ਹਨ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਪ੍ਰੋਗਰੈਸਿਵ ਗਰੁੱਪ ਦੀ ਕਮਾਨ ਸੰਭਾਲਣ ਵਾਲੇ ਅਤੇ ਇਸ ਗਰੁੱਪ ਦੀ ਕੋਰ ਕਮੇਟੀ ਦੇ ਮਹੱਤਵਪੂਰਨ ਮੈਂਬਰ ਵਿੱਕੀ ਪੁਰੀ ਠੀਕ 2 ਹਫਤੇ ਪਹਿਲਾਂ ਨਿੱਜੀ ਪ੍ਰੋਗਰਾਮ ਕਾਰਨ ਕੈਨੇਡਾ ਚਲੇ ਗਏ ਸਨ ਪਰ ਕਲੱਬ ਚੋਣਾਂ ਕਾਰਨ ਉਹ ਆਪਣਾ ਵਿਦੇਸ਼ੀ ਦੌਰਾ ਵਿਚਾਲੇ ਛੱਡ ਕੇ ਅੱਜ ਜਲੰਧਰ ਪਰਤ ਆਏ ਅਤੇ ਆਉਂਦੇ ਹੀ ਉਨ੍ਹਾਂ ਆਪਣੀ ਬਸੰਤ ਵਿਹਾਰ ਸਥਿਤ ਰਿਹਾਇਸ਼ ’ਤੇ ਪ੍ਰੋਗਰੈਸਿਵ ਗਰੁੱਪ ਦੇ ਸਾਰੇ ਉਮੀਦਵਾਰਾਂ ਦੀ ਮੀਟਿੰਗ ਬੁਲਾਈ ਅਤੇ ਕਈ ਮਹੱਤਵਪੂਰਨ ਫ਼ੈਸਲੇ ਲਏ।

ਇਹ ਵੀ ਪੜ੍ਹੋ:  ਪੰਜਾਬ ਪੁਲਸ ਨੇ ਢਾਇਆ ਐਡਵੋਕੇਟ 'ਤੇ ਤਸ਼ੱਦਦ, ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਹੋਏ ਵੱਡੇ ਖ਼ੁਲਾਸੇ

ਅਚੀਵਰਸ ਗਰੁੱਪ ਨੇ ਵੱਖ-ਵੱਖ ਵਰਗਾਂ ਤੋਂ ਜੁਟਾਇਆ ਸਮਰਥਨ, ਦੱਸਿਆ ਆਪਣਾ ਵਿਜ਼ਨ
ਅਚੀਵਰਸ ਗਰੁੱਪ ਨੇ ਬੀਤੀ ਰਾਤ ਸੈਕਟਰੀ ਪੋਸਟ ਦੇ ਉਮੀਦਵਾਰ ਤਰੁਣ ਸਿੱਕਾ ਦੀ ਅਗਵਾਈ ਵਿਚ ਇਕ ਪ੍ਰਭਾਵਸ਼ਾਲੀ ਆਯੋਜਨ ਕੀਤਾ, ਜਿਸ ਦੌਰਾਨ ਵੱਖ-ਵੱਖ ਗਰੁੱਪਾਂ ਨਾਲ ਜੁੜੇ ਮੋਹਤਬਰਾਂ ਅਤੇ ਕਲੱਬ ਮੈਂਬਰਾਂ ਨੇ ਗਰੁੱਪ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਟੀਮ ਦੇ ਸਾਰੇ ਹੋਰ ਉਮੀਦਵਾਰ ਅਮਿਤ ਕੁਕਰੇਜਾ, ਸੁਮਿਤ ਸ਼ਰਮਾ, ਸੌਰਭ ਖੁੱਲਰ, ਨਿਤਿਨ ਬਹਿਲ, ਹਰਪ੍ਰੀਤ ਸਿੰਘ ਗੋਲਡੀ, ਅਤੁਲ ਤਲਵਾਰ, ਐੱਮ. ਬੀ. ਬਾਲੀ, ਮੋਨੂੰ ਪੁਰੀ, ਕਰਣ ਅਗਰਵਾਲ, ਸ਼ਾਲਿਨੀ ਕਾਲੜਾ ਅਤੇ ਵਿੰਨੀ ਸ਼ਰਮਾ ਧਵਨ ਵੀ ਮੌਜੂਦ ਰਹੇ। ਪ੍ਰੋਗਰਾਮ ਦੌਰਾਨ ਅਚੀਵਰਸ ਗਰੁੱਪ ਨੇ ਜਿਥੇ ਸਭ ਨੂੰ ਆਪਣੇ ਵਿਜ਼ਨ ਬਾਰੇ ਦੱਸਿਆ, ਉਥੇ ਹੀ ਸਭ ਨੂੰ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਰਿਸ਼ੀ ਅਰੋੜਾ, ਐੱਸ. ਐੱਸ. ਦੱਤਾ, ਸੁਭਾਸ਼ ਸ਼ਰਮਾ, ਰਾਜੀਵ ਮਿੱਤਲ, ਸੰਜੀਵ ਜੁਨੇਜਾ, ਸੁਨੀਲ ਧਵਨ, ਗਗਨ ਧਵਨ, ਅਕਸ਼ੈ ਧਵਨ, ਵਿਵੇਕ ਵਿਜ, ਸੰਦੀਪ ਮਹਿਰਾ, ਸੰਜੇ ਮਹਿੰਦਰੂ, ਪ੍ਰੀਤਮ ਸ਼ਰਮਾ, ਸੁਰਜੀਤ ਅਰੋੜਾ, ਰਾਹੁਲ ਝਾਂਜੀ, ਰਾਕੇਸ਼ ਝਾਂਜੀ, ਅਜੈ ਅਗਰਵਾਲ, ਸੁਦਰਸ਼ਨ ਛਾਬੜਾ, ਮਹਿੰਦਰ ਤਨੇਜਾ, ਰਮਨ ਭੱਲਾ, ਚਰਨਜੀਤ ਸਿੰਘ ਚੰਨੀ, ਵਿੱਜੇ ਦੁੱਗਲ, ਕੇ. ਕੇ. ਗੁਪਤਾ, ਸਲਿਲ ਗੁਪਤਾ, ਕਰਣ ਬਜਾਜ, ਆਸ਼ੂ ਭੱਲਾ, ਗਗਨ ਬਾਵਾ, ਡਾ. ਬਾਵਾ, ਬਲਜਿੰਦਰ ਿਸੰਘ ਬਾਵਾ ਅਤੇ ਅਮਰਜੀਤ ਸਿੰਘ ਆਹੂਜਾ ਵੀ ਮੌਜੂਦ ਸਨ।

ਪ੍ਰੋਗਰੈਸਿਵ ਗਰੁੱਪ ਨੇ ਕਲੱਬ ਮੈਂਬਰਾਂ ਸਾਹਮਣੇ ਰੱਖਿਆ ਆਪਣਾ ਮੈਨੀਫੈਸਟੋ
ਕਲੱਬ ਚੋਣਾਂ ਵਿਚ ਖੜ੍ਹੇ ਪ੍ਰੋਗਰੈਸਿਵ ਗਰੁੱਪ ਨੇ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ। ਸੰਦੀਪ ਬਹਿਲ ਕੁੱਕੀ ਦੇ ਅਨੁਸਾਰ ਮੈਂਬਰਸ਼ਿਪ ਟਰਾਂਸਫਰ ਕਰਨ ਸਬੰਧੀ ਤੋਹਫਾ ਸਕੀਮ ਵਿਚ ਉਮਰ ਹੱਦ 70 ਸਾਲ ਤੋਂ ਘਟਾ ਕੇ 60 ਸਾਲ ਕੀਤੀ ਜਾਵੇਗੀ ਅਤੇ ਗ੍ਰੈਂਡ ਚਿਲਡਰਨ ਨੂੰ ਵੀ ਇਸ ਸ਼੍ਰੇਣੀ ਵਿਚ ਸ਼ਾਮਲ ਕੀਤਾ ਜਾਵੇਗਾ। ਗੋਲਡਨ ਹੈਂਡਸ਼ੇਕ ਸਕੀਮ ਤਹਿਤ ਮੈਂਬਰਸ਼ਿਪ ਸਰੰਡਰ ਕਰਨ ’ਤੇ ਮਿਲਦੀ ਰਕਮ ਨੂੰ ਇਕ ਲੱਖ ਤੋਂ ਵਧਾ ਕੇ 2.50 ਲੱਖ ਕੀਤਾ ਜਾਵੇਗਾ। ਸੀਨੀਅਰ ਸਿਟੀਜ਼ਨ ਮੈਂਬਰਾਂ ਦੀ ਮੰਗ ’ਤੇ 200 ਮੀਟਰ ਸਿੰਥੈਟਿਕ ਵਾਕਿੰਗ ਟਰੈਕ ਦਾ ਨਿਰਮਾਣ ਕੀਤਾ ਜਾਵੇਗਾ। ਆਈ. ਐੱਸ. ਓ. ਸਰਟੀਫਾਈਡ ਕਿਚਨ ਬਣਾ ਕੇ ਮਾਰਡਰਨ ਸਹੂਲਤ ਦਿੱਤੀ ਜਾਵੇਗੀ ਅਤੇ ਕਿਚਨ ਦਾ ਏਰੀਆ ਵੀ 3 ਗੁਣਾ ਕੀਤਾ ਜਾਵੇਗਾ। ਕਲੱਬ ਵਿਚ ਇਕ ਛੋਟੀ ਜਿਹੀ ਕੌਫ਼ੀ ਸ਼ਾਪ ਖੋਲ੍ਹਣ ਦੀ ਵੀ ਯੋਜਨਾ ਹੈ। ਏ. ਜੀ. ਐੱਮ. ਵਿਚ ਪਾਰਕਿੰਗ ਸਬੰਧੀ ਮੁੱਦਾ ਲਿਆ ਕੇ ਸਭ ਦੀ ਰਾਏ ਦੀ ਲਈ ਜਾਵੇਗੀ ਅਤੇ ਸਮੱਸਿਆ ਦਾ ਹੱਲ ਹੋਵੇਗਾ। ਸਵਿਮਿੰਗ ਪੂਲ ਦੀ ਸਹੂਲਤ ਨੂੰ ਅਪਗ੍ਰੇਡ ਕੀਤਾ ਜਾਵੇਗਾ ਅਤੇ ਆਲ ਵੈਦਰ ਪੂਲ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਕਲੱਬ ਵਿਚ 15 ਨਵੇਂ ਗੈਸਟ ਰੂਮ ਬਣਾਏ ਜਾਣਗੇ ਅਤੇ ਐਮਰਜੈਂਸੀ ਵਿਚ ਐਂਬੂਲੈਂਸ ਦੀ ਸਹੂਲਤ ਦਾ ਵੀ ਇੰਤਜ਼ਾਮ ਹੋਵੇਗਾ। ਕਲੱਬ ਦੇ ਸਟਾਫ ਨੂੰ ਵੀ ਫਸਟ ਏਡ ਲਈ ਕੋਚਿੰਗ ਦਿੱਤੀ ਜਾਵੇਗੀ।ਸਕਾਈ ਬਾਰ ਨੇੜੇ ਕਵਰਡ ਸਮੋਕਿੰਗ ਜ਼ੋਨ ਬਣਾਇਆ ਜਾਵੇਗਾ।

ਕਲੱਬ ਮੈਂਬਰ ਦੇ ਮਾਤਾ-ਪਿਤਾ ਅਤੇ ਭੈਣ-ਭਰਾ ਤੋਂ ਗੈਸਟ ਫ਼ੀਸ ਨਹੀਂ ਲਈ ਜਾਵੇਗੀ। ਸੀਨੀਅਰ ਸਿਟੀਜ਼ਨ ਨੂੰ ਮਹੀਨਾਵਾਰ ਫੀਸ ਵਿਚ ਹੁਣ 40 ਫੀਸਦੀ ਡਿਸਕਾਊਂਟ ਦਿੱਤਾ ਜਾਵੇਗਾ, ਜੋ ਪਹਿਲਾਂ 30 ਫੀਸਦੀ ਸੀ। ਜਿਹੜੇ ਕਲੱਬ ਮੈਂਬਰ ਵਿਦੇਸ਼ ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਮੈਂਬਰਸ਼ਿਪ ਫੀਸ ’ਤੇ 50 ਫੀਸਦੀ ਰਿਬੇਟ ਦਿੱਤਾ ਜਾਵੇਗਾ। ਕਲੱਬ ਵਿਚ ਇਸ਼ਿਤਹਾਰਾਂ ਤੋਂ ਆਮਦਨ ਲਈ ਥਾਵਾਂ ਦੀ ਚੋਣ ਕੀਤੀ ਜਾਵੇਗੀ। ਕਲੱਬ ਵਿਚ ਟਰੇਂਡ ਅਤੇ ਕੁਆਲੀਫਾਈਡ ਕੋਚ ਰੱਖੇ ਜਾਣਗੇ। ਸੀਨੀਅਰ ਸਿਟੀਜ਼ਨ ਡੇਅ, ਦਾਦਾ-ਪੋਤਾ ਦਿਵਸ ਅਤੇ ਸੀਨੀਅਰ ਸਿਟੀਜ਼ਨ ਨਾਲ ਸਬੰਧਤ ਕਲਚਰਲ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। 30 ਸਾਲ ਦੇ ਬਾਅਦ ਵੀ ਕਲੱਬ ਮੈਂਬਰ ਦੇ ਬੱਚੇ ਡਿਪੈਂਡੈਂਟ ਸ਼੍ਰੇਣੀ ਵਿਚ ਬਣੇ ਰਹਿਣਗੇ। ਕਲੱਬ ਵਿਚ ਕਾਰਡ ਦੇ ਨਾਲ-ਨਾਲ ਕੈਸ਼ ਲੈਣ ਦੀ ਸਹੂਲਤ ਵੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:  ਸੁਲਤਾਨਪੁਰ ਲੋਧੀ 'ਚ ਵਾਪਰੀ ਦਿਲ ਨੂੰ ਵਲੂੰਧਰਣ ਵਾਲੀ ਘਟਨਾ, 2 ਮਾਸੂਮਾਂ ਨੂੰ ਆਵਾਰਾ ਕੁੱਤਿਆਂ ਨੇ ਬਣਾਇਆ ਨਿਸ਼ਾਨਾ

ਸਿਆਸੀ ਲੋਕਾਂ ਨਾਲ ਕੀਤਾ ਜਾ ਰਿਹਾ ਸੰਪਰਕ, ਮਨੋਰੰਜਨ ਕਾਲੀਆ ਨੂੰ ਮਿਲੇ ਸੁਮਿਤ ਸ਼ਰਮਾ
ਜਿਮਖਾਨਾ ਕਲੱਬ ਚੋਣਾਂ ਵਿਚ ਸਿਆਸੀ ਲੋਕਾਂ ਦੀ ਐਂਟਰੀ ਵੀ ਹੁੰਦੀ ਜਾ ਰਹੀ ਹੈ ਅਤੇ ਚੋਣਾਂ ਵਿਚ ਖੜ੍ਹੇ ਸਾਰੇ ਉਮੀਦਵਾਰ ਸਿਆਸਤਦਾਨਾਂ ਦਾ ਸਮਰਥਨ ਲੈਣ ਲਈ ਵੀ ਪਹੁੰਚ ਰਹੇ ਹਨ। ਅਚੀਵਰਸ ਗਰੁੱਪ ਵੱਲੋਂ ਜੁਆਇੰਟ ਸੈਕਟਰੀ ਪੋਸਟ ਦੇ ਉਮੀਦਵਾਰ ਸੁਮਿਤ ਸ਼ਰਮਾ ਅਤੇ ਐਗਜ਼ੀਕਿਊਟਿਵ ਪੋਸਟ ਦੀ ਉਮੀਦਵਾਰ ਵਿੰਨੀ ਸ਼ਰਮਾ ਧਵਨ ਭਾਜਪਾ ਆਗੂ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੂੰ ਸਮਰਥਨ ਦੀ ਅਪੀਲ ਕਰਦਿਆਂ ਨਾਲ ਵਿਕਰਮ ਧਵਨ ਵੀ ਹਨ। 

ਉਪਰਲੀ ਪੋਸਟ ’ਤੇ ਇਕਲੌਤੀ ਮਹਿਲਾ ਉਮੀਦਵਾਰ ਹੋਣ ਦਾ ਲਾਭ ਉਠਾ ਰਹੇ ਹਨ ਅਨੂ ਮਾਟਾ
ਪਿਛਲੇ ਕਈ ਸਾਲਾਂ ਤੋਂ ਜਿਮਖਾਨਾ ਦੇ ਮੈਂਬਰ ਅਨੂ ਮਾਟਾ ਨੂੰ ਇਕਲੌਤੀ ਮਹਿਲਾ ਪ੍ਰਤੀਨਿਧੀ ਦੇ ਰੂਪ ਵਿਚ ਭਾਰੀ ਵੋਟਾਂ ਨਾਲ ਜਿਤਾਉਂਦੇ ਆ ਰਹੇ ਹਨ ਪਰ ਇਸ ਵਾਰ ਅਚੀਵਰਸ ਗਰੁੱਪ ਨੇ 2 ਔਰਤਾਂ ਸ਼ਾਲਿਨੀ ਅਤੇ ਵਿੰਨੀ ਨੂੰ ਬਤੌਰ ਐਗਜ਼ੀਕਿਊਟਿਵ ਉਮੀਦਵਾਰ ਖੜ੍ਹਾ ਕੀਤਾ ਹੈ। ਇਸ ਵਾਰ ਅਨੂ ਮਾਟਾ ਜੁਆਇੰਟ ਸੈਕਟਰੀ ਪੋਸਟ ’ਤੇ ਚੋਣ ਲੜ ਰਹੇ ਹਨ। ਸਿੱਧਾ ਮੁਕਾਬਲਾ ਹੋਣ ਕਾਰਨ ਉਹ ਜਿਥੇ ਭਰਪੂਰ ਮਿਹਨਤ ਕਰ ਰਹੇ ਹਨ, ਉਥੇ ਹੀ ਪੂਰੀਆਂ ਚੋਣਾਂ ਵਿਚ ਉਪਰਲੀ ਸੀਟ ’ਤੇ ਇਕਲੌਤੀ ਮਹਿਲਾ ਉਮੀਦਵਾਰ ਹੋਣ ਦਾ ਪੂਰਾ-ਪੂਰਾ ਲਾਭ ਵੀ ਉਠਾ ਰਹੇ ਹਨ। ਘਰੇਲੂ ਅਤੇ ਕੰਮਕਾਜੀ ਔਰਤਾਂ ਜ਼ਰੀੲੇ ਜਿਮਖਾਨਾ ਦੇ ਵੋਟਰ ਤਕ ਪਹੁੰਚਣ ਦਾ ਉਨ੍ਹਾਂ ਦਾ ਆਪਣਾ ਹੀ ਅੰਦਾਜ਼ ਹੈ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਬੰਦ ਹੋ ਸਕਦੀ ਹੈ ਵੇਰਕਾ ਦੁੱਧ ਦੀ ਸਪਲਾਈ, ਜਾਣੋ ਕੀ ਹੈ ਕਾਰਨ

ਸੁਮਿਤ ਰਲਹਨ ਨੂੰ ਮਿਲ ਰਿਹਾ ਸਪੋਰਟਸ ਸੈਕਟਰ ਦਾ ਵਿਸ਼ੇਸ਼ ਸਮਰਥਨ
ਪ੍ਰੋਗਰੈਸਿਵ ਗਰੁੱਪ ਵੱਲੋਂ ਐਗਜ਼ੀਕਿਊਟਿਵ ਪੋਸਟ ਲਈ ਖੜ੍ਹੇ ਸੁਮਿਤ ਰਲਹਨ ਨੂੰ ਸਪੋਰਟਸ ਸੈਕਟਰ ਨਾਲ ਜੁੜੇ ਨੌਜਵਾਨਾਂ ਦਾ ਵਿਸ਼ੇਸ਼ ਸਮਰਥਨ ਪ੍ਰਾਪਤ ਹੋ ਰਿਹਾ ਹੈ। ਇਸ ਸਬੰਧ ਵਿਚ ਪਰਾਗਪੁਰ ਇਲਾਕੇ ਵਿਚ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਿਗਆ, ਜਿਸ ਦੌਰਾਨ ਰਾਕੇਸ਼ ਚੌਹਾਨ, ਕਪਿਲ ਮਹਿਤਾ, ਰਾਹੁਲ ਸ਼ਰਮਾ, ਰਾਕੇਸ਼ ਗੁਪਤਾ, ਰਾਜਨ ਗੁਪਤਾ, ਗੁਰਪ੍ਰੀਤ ਿਸੰਘ, ਸਾਹਿਲ, ਗੌਰਵ, ਪੰਕਜ, ਆਸ਼ੀਸ਼ ਖੰਨਾ, ਬੱਬੂ ਭਾਟੀਆ, ਕੁਨਾਲ ਝਾਂਜੀ, ਗੌਰਵ ਅਗਰਵਾਲ, ਡਾ. ਪਰਹਾਰ, ਮੌਂਟੀ, ਸ਼ੋਭਿਤ, ਰਿਸ਼ਭ, ਸ਼ੌਰਿਆ, ਸ਼ਿਵਮ ਅਰੋੜਾ, ਪੁਨੀਤ ਆਦਿ ਨੇ ਸੁਮਿਤ ਰਲਹਨ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਸੰਕਲਪ ਲਿਆ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News