ਸ਼੍ਰੋਮਣੀ ਅਕਾਲੀ ਦਲ (ਬ) ਨੇ ਫਗਵਾੜਾ ਕਾਰਪੋਰੇਸ਼ਨ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ
Wednesday, Dec 11, 2024 - 10:46 PM (IST)
ਫਗਵਾੜਾ (ਜਲੋਟਾ) : ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਫਗਵਾੜਾ ਕਾਰਪੋਰੇਸ਼ਨ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦੀ ਪਹਿਲੀ ਸੂਚੀ ਅੱਜ ਜਾਰੀ ਕੀਤੀ ਗਈ। ਇਸ ਸਬੰਧੀ ਮੀਟਿੰਗ ਪਾਰਟੀ ਦੇ ਹਲਕਾ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ ਦੇ ਦਫ਼ਤਰ ਵਿਖੇ ਹੋਈ, ਜਿਸ ਵਿਚ ਕਾਰਪੋਰੇਸ਼ਨ ਚੋਣਾਂ ਲਈ ਪਾਰਟੀ ਹਾਈਕਮਾਂਡ ਵੱਲੋਂ ਥਾਪੇ ਗਏ ਫਗਵਾੜਾ ਇੰਚਾਰਜ ਬਲਦੇਵ ਸਿੰਘ ਖਹਿਰਾ ਸਾਬਕਾ ਐੱਮ. ਐੱਲ. ਏ., ਜਰਨੈਲ ਸਿੰਘ ਵਾਹਦ ਅਤੇ ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚੰਦੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
ਇਸ ਮੌਕੇ ਬਲਦੇਵ ਸਿੰਘ ਖਹਿਰਾ ਅਤੇ ਰਣਜੀਤ ਸਿੰਘ ਖੁਰਾਣਾ ਵੱਲੋਂ ਜਾਰੀ ਕੁੱਲ 9 ਵਾਰਡਾਂ ਦੀ ਪਹਿਲੀ ਸੂਚੀ ਮੁਤਾਬਕ ਵਾਰਡ ਨੰਬਰ 1 ਤੋਂ ਸਰਬਜੀਤ ਪਤਨੀ ਸੰਜੀਵ ਕੁਮਾਰ, ਵਾਰਡ ਨੰਬਰ 2 ਤੋਂ ਸੁਖਦੀਪ ਸਿੰਘ ਵਾਲੀਆ ਪੁੱਤਰ ਸੁਖਦੇਵ ਸਿੰਘ ਵਾਲੀਆ, ਵਾਰਡ ਨੰਬਰ 9 ਤੋਂ ਕਮਲਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਕਿੰਦਾ, ਵਾਰਡ ਨੰਬਰ 10 ਤੋਂ ਅਵਤਾਰ ਸਿੰਘ ਮੰਗੀ ਪੁੱਤਰ ਦੀਦਾਰ ਸਿੰਘ, ਵਾਰਡ ਨੰਬਰ 37 ਤੋਂ ਜਸਵਿੰਦਰ ਕੌਰ ਪਤਨੀ ਬਲਜਿੰਦਰ ਸਿੰਘ ਠੇਕੇਦਾਰ, ਵਾਰਡ ਨੰਬਰ 39 ਤੋਂ ਸਰਬਜੀਤ ਕੌਰ ਪਤਨੀ ਜਸਵਿੰਦਰ ਸਿੰਘ ਭਗਤਪੁਰਾ, ਵਾਰਡ ਨੰਬਰ 40 ਤੋਂ ਪ੍ਰਿਤਪਾਲ ਸਿੰਘ ਮੰਗਾ ਪੁੱਤਰ ਕੁਲਵੰਤ ਸਿੰਘ, ਵਾਰਡ ਨੰਬਰ 42 ਤੋਂ ਕੁਲਵਿੰਦਰ ਕੌਰ ਪਤਨੀ ਚਰਨਜੀਤ ਸਿੰਘ ਚੰਨੀ ਅਤੇ ਵਾਰਡ ਨੰਬਰ 50 ਤੋਂ ਗਿਆਨ ਸਿੰਘ ਚਾਨਾ ਪੁੱਤਰ ਦਰਸ਼ਨ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਸ਼ਾਮ ਤੱਕ ਚੋਣ ਲੜਨ ਵਾਲੇ ਬਾਕੀ ਉਮੀਦਵਾਰਾਂ ਦੇ ਨਾਂ ਜਨਤਕ ਕਰ ਦਿੱਤੇ ਜਾਣਗੇ। ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ ਨੇ ਐਲਾਨੇ ਗਏ ਉਮੀਦਵਾਰਾਂ ਨੂੰ ਜੰਗੀ ਪੱਧਰ 'ਤੇ ਚੋਣ ਪ੍ਰਚਾਰ ਸ਼ੁਰੂ ਕਰਨ ਦੀ ਹਦਾਇਤ ਕੀਤੀ ਅਤੇ ਦਾਅਵੇ ਨਾਲ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਫਗਵਾੜਾ 'ਚ ਪਹਿਲੀ ਵਾਰ ਆਪਣੇ ਦਮ 'ਤੇ ‘ਤੱਕੜੀ’ ਚੋਣ ਨਿਸ਼ਾਨ ਦੀ ਤਾਕਤ ਨਾਲ ਕਾਰਪੋਰੇਸ਼ਨ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕਰੇਗਾ। ਇਸ ਮੌਕੇ ਵਾਹਦ ਅਤੇ ਚੰਦੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਫਗਵਾੜਾ ਵਿਚ ਕੀਤੇ ਵਿਕਾਸ ਨੂੰ ਦੇਖਦੇ ਹੋਏ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਗੇ।
ਇਸ ਮੌਕੇ ਬਲਜਿੰਦਰ ਸਿੰਘ ਠੇਕੇਦਾਰ, ਹਰਵਿੰਦਰ ਸਿੰਘ ਵਾਲੀਆ, ਸ਼ਰਨਜੀਤ ਸਿੰਘ ਅਟਵਾਲ, ਬਲਜੀਤ ਸਿੰਘ ਵਾਲੀਆ, ਸਤਵਿੰਦਰ ਸਿੰਘ ਘੁੰਮਣ, ਕੁਲਵਿੰਦਰ ਸਿੰਘ ਕਿੰਦਾ, ਗਿਆਨ ਸਿੰਘ ਚਾਨਾ, ਪ੍ਰਿਤਪਾਲ ਸਿੰਘ ਮੰਗਾ, ਸੁਰੇਸ਼ ਕੁਮਾਰ, ਭੁਪਿੰਦਰ ਸਿੰਘ ਭਿੰਦਾ, ਰਣਜੀਤ ਸਿੰਘ ਜੀਤੀ, ਸਰੂਪ ਸਿੰਘ ਖਲਵਾੜਾ, ਗੁਰਮੁੱਖ ਸਿੰਘ ਚਾਨਾ, ਜਸਵਿੰਦਰ ਸਿੰਘ ਭਗਤਪੁਰਾ, ਹਰਜੋਤ ਸਿੰਘ ਪਾਹਵਾ, ਅਵਤਾਰ ਸਿੰਘ ਮੰਗੀ, ਝਿਲਮਿਲ ਸਿੰਘ ਭਿੰਡਰ, ਗੁਰਦੀਪ ਸਿੰਘ ਖੇੜਾ, ਬਹਾਦਰ ਸਿੰਘ ਸੰਗਤਪੁਰ, ਸੁਖਬੀਰ ਸਿੰਘ, ਪਰਮਿੰਦਰ ਸਿੰਘ ਜੰਡੂ, ਮੋਹਨ ਸਿੰਘ ਵਾਹਦ, ਸੁਖਦੀਪ ਸਿੰਘ ਵਾਲੀਆ, ਸੁਖਵੰਤ ਸਿੰਘ, ਤਜਿੰਦਰ ਸਿੰਘ ਵਿੱਕੀ, ਸਰਬਜੀਤ ਸਿੰਘ ਕਾਕਾ ਅਤੇ ਦਵਿੰਦਰ ਸਿੰਘ ਆਦਿ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8