ਬੁੱਤ ਤੋੜਣ ਵਾਲਿਆਂ ਖਿਲਾਫ ਦਰਜ ਪਰਚੇ ਰੱਦ ਕਰਾਵਾਂਗੇ : ਭਾਈ ਖੋਸੇ

01/20/2020 12:45:05 AM

ਲੋਹੀਆਂ ਖਾਸ, (ਰਾਜਪੂਤ)- ਰੂਹਾਨੀਅਤ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਜਾਂਦੇ ਰਸਤੇ ’ਚ ਲੱਗੇ ਬੁੱਤਾਂ ਨੂੰ ਪੂਰਾ ਤੋਡ਼ਿਆ ਨਹੀਂ ਗਿਆ। ਉੱਥੇ ਥਡ਼੍ਹੇ ’ਤੇ ਲੱਗੇ ਪੱਥਰ ਨੂੰ ਤੋਡ਼ਨ ’ਤੇ ਸਿੱਖਾਂ ’ਤੇ 307 ਧਾਰਾਵਾਂ ਤਹਿਤ ਕੀਤੇ ਪ੍ਰਸ਼ਾਸਨ ਵਲੋਂ ਪਰਚੇ ਦਰਜ ਕਰਨਾ ਬੜੀ ਧੱਕੇਸ਼ਾਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਖੋਸੇ ਅਤੇ ਭਾਈ ਲਖਵੀਰ ਸਿੰਘ ਮਹਾਲਮ ਨੇ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਸ਼ਾਸਨ, ਸਰਕਾਰ ਨੂੰ ਮੰਗ-ਪੱਤਰ ਦੇਣ ਦੇ ਉਪਰੋਕਤ ਬੁੱਤਾਂ ਨੂੰ ਹਟਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ। ਪ੍ਰਸ਼ਾਸਨ ਵਲੋਂ ਇਨ੍ਹਾਂ ਬੁੱਤਾਂ ਨੂੰ ਹਟਾਉਣ ਦੀ ਕੋਈ ਕਾਰਵਾਈ ਹੁੰਦੀ ਨਾ ਦਿਸਦੀ ਹੋਣ ਕਰਕੇ ਸਿੱਖਾਂ ਨੇ ਇਹ ਉੱਦਮ ਕੀਤਾ ਹੈ। ਭਾਈ ਖੋਸਾ ਨੇ ਕਿਹਾ ਕਿ ਇਨ੍ਹਾਂ ਬੁੱਤਾਂ ਨੂੰ ਤੋੜਣ ਵਾਲੀ ਧਾਰਾ 307 ਲਗਵਾਉਣ ਤੋਂ ਪਹਿਲਾਂ ਡਾਕਟਰੀ ਐੱਮ. ਐੱਲ. ਆਰ. ਦੀ ਲੋਡ਼ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਹ ਦੱਸੇ ਕਿ ਸਿੱਖਾਂ ਨੇ ਕਿਸ ਵਿਅਕਤੀ ਦਾ ਨੁਕਸਾਨ ਕੀਤਾ ਹੈ ਜੋ ਧਾਰਾ 307 ਲਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਝੂਠੇ ਪਰਚੇ ਅਤੇ 307 ਧਾਰਾਵਾਂ ਨੂੰ ਤੁਡ਼ਵਾਉਣ ਅਤੇ ਅਗਲਾ ਪ੍ਰੋਗਰਾਮ ਉਲੀਕਣ ਲਈ 22 ਜਨਵਰੀ ਦੁਪਹਿਰ 12 ਵਜੇ ਗੁਰਦੁਆਰਾ ਸੰਤੋਖਸਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਅਤੇ ਜਥੇਬੰਦੀਆਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ ਤਾਂ ਜੋ ਅਗਲਾ ਪ੍ਰੋਗਰਾਮ ਉਲੀਕਿਆ ਜਾ ਸਕੇ।


Bharat Thapa

Content Editor

Related News