ਬੱਬੀ ਬੀਅਰ ਤੇ ਹੁੱਕਾ ਬਾਰ ''ਤੇ ਰੇਡ, ਹੁੱਕੇ ਸਣੇ 5 ਗ੍ਰਿਫਤਾਰ

7/15/2020 2:56:53 PM

ਜਲੰਧਰ (ਮ੍ਰਿਦੁਲ, ਸੋਨੂੰ)— ਕੋਰੋਨਾ ਵਾਇਰਸ ਕਾਰਨ ਸਰਕਾਰ ਵੱਲੋਂ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਅਰਬਨ ਅਸਟੇਟ ਫੇਸ-2 'ਚ ਸਥਿਤ ਬੱਬੀ ਬੀਅਰ ਬਾਰ ਐਂਡ ਲਾਊਂਜ 'ਤੇ ਥਾਣਾ ਨੰਬਰ 6 ਦੀ ਪੁਲਸ ਨੇ ਰੇਡ ਕਰਕੇ ਹੁੱਕਾ ਪੀ ਰਹੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਸਬੰਧੀ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦੇ ਹੋਏ ਏ. ਸੀ.ਪੀ. ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਦੀ ਸੁਪਰਵਿਜ਼ਨ 'ਚ ਪੁਲਸ ਪਾਰਟੀ ਸੋਮਵਾਰ ਦੀ ਰਾਤ ਨੂੰ ਗਸ਼ਤ ਕਰ ਰਹੀ ਸੀ ਕਿ ਰਸਤੇ 'ਚ ਹੀ ਰਾਤ 10.30 ਵਜੇ ਅਰਬਨ ਅਸਟੇਟ ਫੇਸ-2 ਹੋਟਲ ਦੇ ਸਾਹਮਣੇ ਸਥਿਤ ਬੱਬੀ ਬੀਅਰ ਬਾਰ ਖੁੱਲ੍ਹਾ ਸੀ, ਜਿਸ 'ਤੇ ਰੇਡ ਕਰਕੇ ਚੈਕਿੰਗ ਕੀਤੀ ਗਈ ਤਾਂ ਪਤਾ ਲੱਗਾ ਕਿ ਬੀਅਰ ਬਾਰ ਦੀ ਆੜ 'ਚ ਹੁੱਕਾ ਬਾਰ ਸ਼ਰੇਆਮ ਚੱਲ ਰਿਹਾ ਸੀ ਅਤੇ ਕਾਫੀ ਗਾਹਕ ਹੁੱਕਾ ਪੀ ਰਹੇ ਸਨ, ਜਿਸ ਸਬੰਧੀ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਹੁੱਕਾ ਅਤੇ ਹੁੱਕੇ ਦੇ ਫਲੇਵਰ ਸਮੇਤ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ।

PunjabKesari
ਇਹ ਵੀ ਪੜ੍ਹੋ: ਜਲੰਧਰ ''ਚ ਸ਼ਰਾਰਤੀ ਅਨਸਰਾਂ ਦਾ ਪੁਲਸ ਪ੍ਸ਼ਾਸਨ ਨੂੰ ਚੈਲੇਂਜ, ਖਰੂਦ ਮਚਾ ਕੇ ਭੰਨੇ ਗੱਡੀਆਂ ਦੇ ਸ਼ੀਸ਼ੇ

ਫੜੇ ਗਏ ਮੁਲਜ਼ਮਾਂ ਦੀ ਪਛਾਣ ਅਮਨਦੀਪ ਸਿੰਘ ਵਾਸੀ ਰਣਜੀਤ ਐਵੇਨਿਊ ਅੰਮ੍ਰਿਤਸਰ ਹਾਲ ਵਾਸੀ ਜਯੋਤੀ ਨਗਰ ਜਲੰਧਰ, ਮੈਨੇਜਰ ਅਭੀ ਵਾਸੀ ਜਯੋਤੀ ਨਗਰ, ਵਰਕਰ ਰਾਜੂ, ਪ੍ਰਿੰਸ ਵਾਸੀ ਆਬਾਦਪੁਰਾ ਅਤੇ ਗਾਹਕ ਅਭਿਸ਼ਾਂਤ ਵਾਸੀ ਜਯੋਤੀ ਨਗਰ ਵਜੋਂ ਹੋਈ।

PunjabKesari

ਉਨ੍ਹਾਂ ਦੱਸਿਆ ਕਿ ਬਾਰ ਦੇ ਮਾਲਕ ਸਮੇਤ ਪੰਜਾਂ 'ਤੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਮੁਚੱਲਕਾ ਭਰਵਾ ਕੇ ਜ਼ਮਾਨਤ 'ਤੇ ਛੱਡ ਦਿੱਤਾ ਗਿਆ ਹੈ। ਉਥੇ ਹੀ ਏ. ਸੀ. ਪੀ. ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੋਮਵਾਰ ਨੂੰ 12ਵੀਂ ਕਲਾਸ ਦਾ ਨਤੀਜਾ ਆਇਆ ਸੀ, ਜਿਸ ਸਬੰਧੀ ਕੁਝ ਸਟੂਡੈਂਟਸ ਚੰਗਾ ਨਤੀਜਾ ਆਉਣ ਦੀ ਖੁਸ਼ੀ 'ਚ ਬੱਬੀ ਹੁੱਕਾ ਬਾਰ 'ਚ ਹੁੱਕਾ ਪੀ ਰਹੇ ਸਨ। ਪੁਲਸ ਨੇ ਰੇਡ ਕਰਕੇ ਉਕਤ ਸਟੂਡੈਂਟਸ ਨੂੰ ਰਾਊਂਡਅਪ ਕਰ ਲਿਆ ਪਰ ਬਾਅਦ ਵਿਚ ਉਨ੍ਹਾਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਦੇ ਮਾਪਿਆਂ ਹਵਾਲੇ ਕਰਕੇ ਘਰ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ:ਰੂਪਨਗਰ ਦੀ ਦਲੇਰ ਡੀ.ਸੀ. : ਕੋਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਇੰਝ ਵਧਾ ਰਹੀ ਹੈ ਯੋਧਿਆਂ ਦਾ ਹੌਂਸਲਾ


shivani attri

Content Editor shivani attri