ਲਾਲਾ ਜਗਤ ਨਾਰਾਇਣ ਜੀ ਦੇ ਬਲਿਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ: ਦਿਨੇਸ਼ ਚੱਢਾ
Sunday, Sep 10, 2023 - 12:47 PM (IST)

ਰੂਪਨਗਰ (ਵਿਜੇ/ਕੈਲਾਸ਼)-ਪੰਜਾਬ ਕੇਸਰੀ ਸਮੂਹ ਦੇ ਸੰਸਥਾਪਕ, ਆਜ਼ਾਦੀ ਘੁਲਾਟੀਏ, ਆਦਰਸ਼ਾਂ ਦੇ ਪ੍ਰਤੀਬਿੰਬ ਅਤੇ ਦੇਸ਼ ਦੀ ਅਖੰਡਤਾ ਲਈ ਪ੍ਰਾਣ ਨਿਛਾਵਰ ਕਰਨ ਵਾਲੇ ਪੂਜਨੀਕ ਮਾਰਗ ਦਰਸ਼ਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 42ਵੀਂ ਬਰਸੀ ’ਤੇ ਸ਼ਨੀਵਾਰ ਰੂਪਨਗਰ ’ਚ ਸਥਿਤ ਜ਼ਿਲ੍ਹਾ ਸਿਵਲ ਹਸਪਤਾਲ ਦੇ ਬਲੱਡ ਬੈਂਕ ’ਚ ਇਕ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ ਗਿਆ ਜਿਸ ’ਚ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ, ਧਾਰਮਿਕ, ਰਾਜਨੀਤਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ। ਇਸ ਮੌਕੇ ਪਹੁੰਚੇ ਪਤਵੰਤਿਆਂ ਵਲੋਂ ਲਾਲਾ ਜਗਤ ਨਾਰਾਇਣ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਖ਼ੂਨਦਾਨ ਕੈਂਪ ਰੂਪਨਗਰ ਸਬ ਆਫਿਸ ਦੇ ਇੰਚਾਰਜ ਵਿਜੇ ਸ਼ਰਮਾ ਅਤੇ ਪੱਤਰਕਾਰ ਕੈਲਾਸ਼ ਆਹੂਜਾ ਦੀ ਦੇਖ-ਰੇਖ ’ਚ ਆਯੋਜਿਤ ਕੀਤਾ ਗਿਆ। ਇਸ ਮੌਕੇ ਨੂਰਪੁਰਬੇਦੀ ਦੇ ਪ੍ਰਤੀਨਿਧੀ ਸੰਜੀਵ ਭੰਡਾਰੀ, ਕੁਲਦੀਪ ਸ਼ਰਮਾ, ਨੰਗਲ ਤੋਂ ਪ੍ਰਤੀਨਿਧੀ ਰਣਬੀਰ ਸਿੰਘ ਸੈਣੀ, ਸ੍ਰੀ ਅਨੰਦਪੁਰ ਸਾਹਿਬ ਤੋਂ ਪ੍ਰਤੀਨਿਧੀ ਦਲਜੀਤ ਸਿੰਘ ਅਰੋੜਾ, ਸ੍ਰੀ ਕੀਰਤਪੁਰ ਸਾਹਿਬ ਤੋਂ ਪ੍ਰਤੀਨਿਧੀ ਅਰਵਿੰਦਰ ਬਾਲੀ ਵੀ ਆਪਣੇ ਸਹਿਯੋਗੀਆਂ ਨਾਲ ਖ਼ੂਨਦਾਨ ਕੈਂਪ ’ਚ ਭਾਗ ਲੈਣ ਪਹੁੰਚੇ ਹੋਏ ਸੀ ਅਤੇ ਉਨ੍ਹਾਂ ਸਵੈ-ਇੱਛੁਕ ਖ਼ੂਨਦਾਨ ਵੀ ਕੀਤਾ।
ਇਹ ਵੀ ਪੜ੍ਹੋ- ਜਲੰਧਰ ਸ਼ਹਿਰ 'ਚ ਪ੍ਰਾਪਰਟੀ ਟੈਕਸ ਨਾ ਦੇਣ ਵਾਲਿਆਂ ਲਈ ਅਹਿਮ ਖ਼ਬਰ, ਵੱਡੀ ਕਾਰਵਾਈ ਦੀ ਤਿਆਰੀ 'ਚ ਨਿਗਮ
ਕੈਂਪ ’ਚ ਸਮਾਜ ਸੇਵੀ ਸੰਸਥਾ ਕੁਦਰਤ ਦੇ ਸਭ ਬੰਦੇ ਦੇ ਪ੍ਰਧਾਨ ਵਿੱਕੀ ਧੀਮਾਨ ਨੇ ਲੱਗਭਗ 12 ਵਿਅਕਤੀਆਂ ਨਾਲ ਮਿਲ ਕੇ ਖ਼ੂਨਦਾਨ ਕੀਤਾ। ਇਸ ਮੌਕੇ ਵਿੱਕੀ ਧੀਮਾਨ ਨੇ ਕਿਹਾ ਕਿ ਖ਼ੂਨ ਦਾ ਕੋਈ ਵਿਕਲਪ ਨਹੀਂ ਹੈ ਅਤੇ ਇਸ ਨੂੰ ਕੋਈ ਵਿਗਿਆਨਕ ਨਹੀਂ ਬਣਾ ਸਕਿਆ, ਇਹ ਪਰਮਾਤਮਾ ਦੀ ਦੇਣ ਹੈ ਅਤੇ ਸਾਨੂੰ ਖ਼ੂਨ ਨੂੰ ਸੜਕਾਂ ’ਤੇ ਵਹਾਉਣ ਦੀ ਬਜਾਏ ਦੂਜਿਆਂ ਦੇ ਜੀਵਨ ਨੂੰ ਬਚਾਉਣ ਲਈ ਖ਼ੂਨਦਾਨ ਕਰਨਾ ਚਾਹੀਦਾ। ਇਸ ਮੌਕੇ ਇੰਦਰਜੀਤ ਸਿੰਘ ਓਬਰਾਏ ਰੂਪਨਗਰ, ਗੁਰਬਚਨ ਸਿੰਘ ਉਰਫ਼ ਹੈਪੀ ਖਾਨਪੁਰ ਵੀ ਆਪਣੇ ਸਾਥੀਆਂ ਸਮੇਤ ਖੂਨਦਾਨ ਕੈਂਪ ’ਚ ਵਿਸ਼ੇਸ਼ ਰੂਪ ’ਚ ਪਹੁੰਚੇ ਹੋਏ ਸੀ। ਕੈਂਪ ਦੌਰਾਨ ਸੇਵਾ ਸਮਿਤੀ ਰਣਜੀਤ ਐਵੇਨਿਊ ਦੇ ਪ੍ਰਧਾਨ ਮਨਜੀਤ ਸਿੰਘ, ਕਰਨ ਐਰੀ, ਨਰਿੰਦਰ ਅਵਸਥੀ, ਰਾਜ ਕੁਮਾਰ ਸ਼ਰਮਾ ਨੇ ਵੀ ਖੂਨਦਾਨ ਕਰ ਕੇ ਕੈਂਪ ਨੂੰ ਸਫਲ ਬਣਾਉਣ ’ਚ ਆਪਣਾ ਭਰਪੂਰ ਸਹਿਯੋਗ ਦਿੱਤਾ।
ਇਸ ਤੋਂ ਇਲਾਵਾ ਖ਼ੂਨਦਾਨ ਕੈਂਪਾਂ ਦੇ ਆਯੋਜਨ ’ਚ ਮੋਹਰੀ ਸਮਾਜ ਸੇਵੀ ਬਾਬਾ ਕਮਲਜੀਤ ਸਿੰਘ ਰੂਪਨਗਰ, ਮੋਰਿੰਡਾ ਦੇ ਅਸ਼ਵਨੀ ਸ਼ਰਮਾ, ਸਨਾਤਨ ਧਰਮ ਸਭਾ ਦੇ ਪ੍ਰਧਾਨ ਸੁਰੇਸ਼ ਅਗਨੀਹੋਤਰੀ, ਮੁਕੇਸ਼ ਮਹਾਜਨ, ਅਨੂਪ ਗੁਪਤਾ, ਰਵੀ ਸ਼ਰਮਾ ਅਤੇ ਵਿਸ਼ਣੂ ਭਟਨਾਗਰ ਨੇ ਵੀ ਆਪਣੇ ਸਾਥੀਆਂ ਸਮੇਤ ਖ਼ੂਨਦਾਨ ਕੀਤਾ। ਇਸ ਮੌਕੇ ਡਾ. ਆਰ.ਐੱਸ. ਪਰਮਾਰ ਸਾਬਕਾ ਗਵਰਨਰ ਰੋਟਰੀ ਕਲੱਬ ਅਤੇ ਰੋਟਰੀ ਕਲੱਬ ਦੀ ਪ੍ਰਧਾਨ ਡਾ. ਨਮ੍ਰਿਤਾ ਪਰਮਾਰ ਵੀ ਖ਼ੂਨਦਾਨੀਆਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਰੂਪ ’ਚ ਪਹੁੰਚੇ ਹੋਏ ਸੀ। ਇਸ ਮੌਕੇ ਡਾ. ਨਮ੍ਰਿਤਾ ਪਰਮਾਰ ਨੇ ਪੰਜਾਬ ਕੇਸਰੀ ਸਮੂਹ ਵਲੋਂ ਅੱਜ ਪੰਜਾਬ ਅਤੇ ਦੇਸ਼ ਦੇ ਹੋਰ ਰਾਜਾਂ ’ਚ ਆਯੋਜਿਤ ਕੀਤੇ ਜਾ ਰਹੇ ਖੂਨਦਾਨ ਕੈਂਪਾਂ ਨੂੰ ਲੈ ਕੇ ਸ਼ਲਾਘਾ ਕੀਤੀ।
ਖ਼ੂਨਦਾਨ ਕੈਂਪ ’ਚ 100 ਤੋਂ ਵੱਧ ਲੋਕਾਂ ਨੇ ਸਵੈ-ਇੱਛੁਕ ਖ਼ੂਨਦਾਨ ਕਰਨ ਦੀ ਇੱਛਾ ਪ੍ਰਗਟ ਕੀਤੀ, ਜਿਸ ’ਚ ਕਰੀਬ 92 ਲੋਕਾਂ ਦੀ ਕਾਊਂਸਲਿੰਗ ਕੀਤੀ ਗਈ ਅਤੇ ਕੁਝ ਨੌਜਵਾਨਾਂ ਵੱਲੋਂ ਇਕ-ਦੋ ਮਹੀਨੇ ਪਹਿਲਾਂ ਟੈਂਟੂ ਆਦਿ ਬਣਾਉਣ ਕਾਰਨ ਖੂਨਦਾਨ ਨਹੀ ਕੀਤਾ ਜਾ ਸਕਿਆ। ਇਸ ਮੌਕੇ 76 ਖ਼ੂਦਾਨੀਆਂ ਨੇ ਕੈਂਪ ਦੌਰਾਨ ਖੂਨਦਾਨ ਕੀਤਾ ਜਿਨ੍ਹਾਂ ਨੂੰ ਪੰਜਾਬ ਕੇਸਰੀ ਵੱਲੋਂ ਸਰਟੀਫਿਕੇਟ ਅਤੇ ਲਾਲਾ ਜਗਤ ਨਾਰਾਇਣ ਜੀ ਦੀ ਤਸਵੀਰ ਦਾ ਆਕਰਸ਼ਕ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਕੈਂਪ ’ਚ ਜ਼ਿਲਾ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਵੱਲੋਂ ਬੀ.ਟੀ.ਓ. ਡਾ. ਭਵਲੀਨ ਕੌਰ, ਅਮਨ ਟੈਕਨੀਸ਼ੀਅਨ ਸੁਪਰਵਾਈਜ਼ਰ, ਹਰਪ੍ਰੀਤ ਕੌਰ ਸੀਨੀ. ਟੈਕਨੀਸ਼ੀਅਨ, ਜਸਪ੍ਰੀਤ ਕੌਰ, ਅਮਨਦੀਪ ਸਿੰਘ, ਮਨਜੀਤ ਕੌਰ ਕਾਊਂਸਲਰ, ਵਿਸ਼ਾਲ ਸਟਾਫ ਨਰਸ, ਰਾਕੇਸ਼ ਕੁਮਾਰ ਕੰਪਿਊਟਰ ਅਪ੍ਰੇਟਰ, ਮਨਦੀਪ, ਕਰਨ ਅਤੇ ਟ੍ਰੇਨਿੰਗ ਲੈ ਰਹੇ ਹਰਜੋਤ ਸਿੰਘ, ਮੁਹੰਮਦ ਆਸਿਫ ਨੇ ਵੀ ਖੂਨਦਾਨ ਕੈਂਪ ’ਚ ਆਪਣਾ ਭਰਪੂਰ ਸਹਿਯੋਗ ਦਿੱਤਾ।
ਇਹ ਵੀ ਪੜ੍ਹੋ-ਸਲਫ਼ਾਸ ਖਾ ਲਵਾਂਗਾ ਪਰ ਸਰਕਾਰ ਦਾ ਇਕ ਪੈਸਾ ਨਹੀਂ ਖਾਵਾਂਗਾ: ਮੁੱਖ ਮੰਤਰੀ ਭਗਵੰਤ ਮਾਨ
ਖ਼ੂਨਦਾਨ ਤੋਂ ਵੱਡਾ ਕੋਈ ਦਾਨ ਨਹੀ ਕਿਉਂਕਿ ਇਸ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰੂਪਨਗਰ ਦੇ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਅਲਾਲਾ ਜਗਤ ਨਾਰਾਇਣ ਦੀ ਯਾਦ ’ਚ ਸਿਵਲ ਹਸਪਤਾਲ ਰੂਪਨਗਰ ’ਚ ਲਾਏ ਗਏ ਖ਼ੂਨਦਾਨ ਕੈਂਪ ’ਚ ਖੂਨਦਾਨੀਆਂ ਨੂੰ ਸਨਮਾਨਤ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਸਮੂਹ ਵੱਲੋਂ ਇਹ ਉਪਰਾਲਾ ਹਰ ਸਾਲ ਕੀਤਾ ਜਾਂਦਾ ਹੈ ਜੋ ਕਿ ਲਾਲਾ ਜਗਤ ਨਾਰਾਇਣ ਜੀ ਦੀ 42ਵੀਂ ਬਰਸੀ ’ਤੇ ਸੱਚੀ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਦੇਸ਼ ਲਈ ਆਪਣਾ ਬਲਿਦਾਨ ਦਿੱਤਾ ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
ਸਮੇਂ ਸਿਰ ਖੂਨਦਾਨ ਮਿਲਣ ਨਾਲ ਕਈ ਲੋਕਾਂ ਨੂੰ ਮਿਲੇਗਾ ਜੀਵਨ ਦਾਨ : ਡਾ. ਪਰਮਾਰ
ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਗਵਰਨਰ ਅਤੇ ਰੂਪਨਗਰ ਇਲਾਕੇ ਦੇ ਉੱਘੇ ਸਮਾਜ ਸੇਵੀ ਡਾ. ਪਰਮਾਰ ਨੇ ਲਾਲਾ ਜਗਤ ਨਰਾਇਣ ਜੀ ਦੀ ਯਾਦ ’ਚ ਪੰਜਾਬ ਕੇਸਰੀ ਗਰੁੱਪ ਵਲੋਂ ਲਾਏ ਗਏ ਖੂਨਦਾਨ ਕੈਂਪ ’ਚ ਦਾਨੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਅਤੇ ਕਿਹਾ ਕਿ ਅਜਿਹੇ ਖੂਨਦਾਨ ਕੈਂਪ ਲਗਾਉਣਾ ਸਮਾਜ ਦੀ ਸੱਚੀ ਸੁੱਚੀ ਸੇਵਾ ਹੈ ਇਸ ਲਈ ਪੰਜਾਬ ਕੇਸਰੀ ਸਮੂਹ ਵਧਾਈ ਦਾ ਪਾਤਰ ਹੈ।
ਪਿਓ-ਪੁੱਤਰ ਨੇ ਪਹਿਲੀ ਬਾਰ ਖੂਨਦਾਨ ਕਰ ਕੇ ਹੋਰਨਾਂ ਲਈ ਪ੍ਰੇਰਨਾ ਦਾ ਕੰਮ ਕੀਤਾ
ਖ਼ੂਨਦਾਨ ਕੈਂਪ ’ਚ ਪਿਓ-ਪੁੱਤਰ ਨੇ ਪਹਿਲੀ ਵਾਰ ਖੂਨਦਾਨ ਕਰ ਕੇ ਹੋਰਨਾਂ ਲਈ ਪ੍ਰੇਰਨਾਦਾਇਕ ਕੰਮ ਕੀਤਾ ਹੈ। ਕੈਂਪ ’ਚ ਮਨਜੀਤ ਸਿੰਘ ਪ੍ਰਧਾਨ ਸੇਵਾ ਸਮਿਤੀ ਰਣਜੀਤ ਐਵੇਨਿਊ ਰੂਪਨਗਰ ਅਤੇ ਉਨ੍ਹਾਂ ਦੇ ਸਪੁੱਤਰ ਰਣਜੋਧ ਸਿੰਘ ਵਲੋਂ ਅੱਜ ਪਹਿਲੀ ਬਾਰ ਖ਼ੂਨਦਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੋਈ ਵੀ ਰਿਸ਼ਟ ਪੁਸ਼ਟ ਵਿਅਕਤੀ ਖ਼ੂਨਦਾਨ ਕਰ ਸਕਦਾ ਹੈ ਅਤੇ ਮਨਘੜ੍ਹਤ ਗੱਲਾਂ ’ਚ ਵਿਸ਼ਵਾਸ ਨਹੀਂ ਕਰਨਾ ਚਾਹੀਦਾ।
ਇਹ ਵੀ ਪੜ੍ਹੋ- ਜਲੰਧਰ ਵਿਖੇ PAP ਗਰਾਊਂਡ 'ਚ ਪਹੁੰਚੇ CM ਭਗਵੰਤ ਮਾਨ, 560 ਸਬ ਇੰਸਪੈਕਟਰਾਂ ਨੂੰ ਦਿੱਤੇ ਨਿਯੁਕਤੀ ਪੱਤਰ