ਲਾਲਾ ਜਗਤ ਨਾਰਾਇਣ ਜੀ ਦੇ ਬਲੀਦਾਨ ਦਿਵਸ ਮੌਕੇ 44 ਯੂਨਿਟ ਕੀਤਾ ਗਿਆ ਖੂਨਦਾਨ

09/08/2018 2:10:55 PM

ਸੁਲਤਾਨਪੁਰ ਲੋਧੀ (ਸੋਢੀ, ਧੀਰ, ਅਸ਼ਵਨੀ)— ਪੰਜਾਬ ਕੇਸਰੀ ਦੇ ਸੰਸਥਾਪਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੇ 37ਵੇਂ ਬਲੀਦਾਨ ਦਿਵਸ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਹਿੰਦ ਸਮਾਚਾਰ ਗਰੁੱਪ ਵੱਲੋਂ ਡਾਕਟਰ ਅਮਨਪ੍ਰੀਤ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਅਮਨਪ੍ਰੀਤ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਲਗਾਇਆ ਗਿਆ। ਇਸ ਮੌਕੇ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਉਦਘਾਟਨ ਕੀਤਾ। ਇਸ ਸਮੇਂ ਵੱਖ ਵੱਖ ਸ਼ਖਸ਼ੀਅਤਾਂ ਵੱਲੋਂ 44 ਯੂਨਿਟ ਖੂਨਦਾਨ ਕੀਤਾ ਗਿਆ। ਇਸ ਸਮੇ ਆਈਆਂ ਸ਼ਖਸ਼ੀਅਤਾਂ ਵੱਲੋਂ ਲਾਲਾ ਜਗਤ ਨਾਰਾਇਣ ਜੀ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ ।

PunjabKesari

ਨਵਤੇਜ ਸਿੰਘ ਚੀਮਾ ਨੇ ਇਸ ਸਮੇਂ ਕਿਹਾ ਕਿ ਲਾਲਾ ਜਗਤ ਨਾਰਾਇਣ ਜੀ ਨੇ ਦੇਸ਼ ਦੀ ਏਕਤਾ ਅਤੇ ਆਖੰਡਤਾ ਬਣਾਈ ਰੱਖਣ ਲਈ ਸ਼ਹਾਦਤ ਦਿੱਤੀ। ਇਸ ਮੌਕੇ ਰਾਜਾ ਗੁਰਪ੍ਰੀਤ ਸਿੰਘ ਸੀਨੀਅਰ ਕਾਂਗਰਸ ਨੇਤਾ, ਡਾਕਟਰ ਅਮਨਪ੍ਰੀਤ ਸਿੰਘ, ਡਾਕਟਰ ਹਰਜੀਤ ਸਿੰਘ, ਹੈੱਡਮਾਸਟਰ ਸੁਰਜਨ ਸਿੰਘ, ਸੁਖਦੇਵ ਸਿੰਘ ਜੱਜ, ਵਰਿੰਦਰ ਸਲਪੋਨਾਂ, ਮਾਸਟਰ ਵੇਦ ਪ੍ਰਕਾਸ਼, ਸਤਿੰਦਰ ਸਿੰਘ ਚੀਮਾ, ਗੁਰਮੇਜ ਸਿੰਘ ਰਾਜੂ ਢਿੱਲੋਂ, ਰਵਿੰਦਰ ਕੁਮਾਰ ਰਵੀ ਪੀ. ਏ. , ਬਲਜਿੰਦਰ ਸਿੰਘ ਪੀ. ਏ, ਦੀਪਕ ਧੀਰ , ਤਿਲਕ ਰਾਜ ਜੋਸ਼ੀ, ਅਸ਼ਵਨੀ ਜੋਸ਼ੀ ਆਦਿ ਨੇ ਸ਼ਿਰਕਤ ਕੀਤੀ ।


Related News