ਅਸ਼ਵਨੀ ਸ਼ਰਮਾ ''ਤੇ ਹੋਏ ਹਮਲੇ ਦੇ ਵਿਰੋਧ ''ਚ ਦਸੂਹਾ ਵਿਖੇ ਭਾਜਪਾ ਵਰਕਰਾਂ ਕੀਤਾ ਟ੍ਰੈਫਿਕ ਜਾਮ

Monday, Oct 12, 2020 - 11:38 PM (IST)

ਅਸ਼ਵਨੀ ਸ਼ਰਮਾ ''ਤੇ ਹੋਏ ਹਮਲੇ ਦੇ ਵਿਰੋਧ ''ਚ ਦਸੂਹਾ ਵਿਖੇ ਭਾਜਪਾ ਵਰਕਰਾਂ ਕੀਤਾ ਟ੍ਰੈਫਿਕ ਜਾਮ

ਦਸੂਹਾ,(ਝਾਵਰ)- ਚੌਲਾਂਗ ਟੋਲ ਪਲਾਜ਼ਾ ਵਿਖੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਸੋਮਵਾਰ ਦੇਰ ਸ਼ਾਮ ਹਮਲਾ ਹੋਇਆ। ਇਸ ਹਮਲੇ ਦੇ ਸਿੱਟੇ ਵਜੋਂ ਥਾਣਾ ਦਸੂਹਾ ਦੇ ਸਾਹਮਣੇ ਭਾਜਪਾ ਦੇ ਵੱਡੀ ਗਿਣਤੀ 'ਚ ਵਰਕਰਾਂ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਸਾਬਕਾ ਵਿਧਾਇਕ ਬੀਬੀ ਸੁਖਜੀਤ ਕੌਰ ਸਾਹੀ, ਰਵਿੰਦਰ ਰਵੀ, ਸੰਜੀਵ ਮਿਨਹਾਸ ਕੁੰਦਨ ਲਾਲ ਸ਼ੁੱਭ ਸਰੋਚ ਦੀ ਅਗਵਾਈ ਹੇਠ ਟ੍ਰੈਫ਼ਿਕ ਜਾਮ ਕਰ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਵਲੋਂ ਦੋਸ਼ੀਆਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ।

PunjabKesari

ਭਾਜਪਾ ਦੇ ਕਾਰਜਕਾਰਨੀ ਮੈਂਬਰ ਰਵਿੰਦਰ ਰਵੀ ਨੇ ਦੱਸਿਆ ਕਿ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਉਨ੍ਹਾਂ ਦੇ ਗੰਨਮੈਨਾਂ ਨੇ ਬੜੀ ਮੁਸ਼ਕਿਲ ਨਾਲ ਬਚਾਇਆ ਤੇ ਉਨ੍ਹਾਂ ਅਣਪਛਾਤਿਆਂ ਵਲੋਂ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਗਏ। ਦਸੂਹਾ ਥਾਣਾ ਵਿਖੇ ਪਹੁੰਚ ਕੇ ਉਨ੍ਹਾਂ ਨੇ ਡੀ.ਐੱਸ.ਪੀ ਟਾਂਡਾ ਨੂੰ ਹੋਈ ਘਟਨਾ ਸਬੰਧੀ ਆਪਣੇ ਬਿਆਨ ਦਿੱਤੇ। ਜਦੋਂ ਕਿ ਪੰਜਾਬ ਦੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਤੇ ਹੋਰ ਵੀ ਭਾਜਪਾ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ।


author

Deepak Kumar

Content Editor

Related News