ਮਸ਼ਹੂਰ ਮਨੀਚੇਂਜਰ ਤੇ ਭਾਜਪਾ ਨੇਤਾ ਨੂੰ ਪਰਿਵਾਰ ਸਮੇਤ ਜਾਨੋਂ ਮਾਰਨ ਦੀਆਂ ਮਿਲੀਆਂ ਧਮਕੀਆਂ

Monday, Sep 25, 2023 - 01:46 PM (IST)

ਮਸ਼ਹੂਰ ਮਨੀਚੇਂਜਰ ਤੇ ਭਾਜਪਾ ਨੇਤਾ ਨੂੰ ਪਰਿਵਾਰ ਸਮੇਤ ਜਾਨੋਂ ਮਾਰਨ ਦੀਆਂ ਮਿਲੀਆਂ ਧਮਕੀਆਂ

ਫਗਵਾੜਾ (ਜਲੋਟਾ)-ਫਗਵਾੜਾ ਦੇ ਮਸ਼ਹੂਰ ਮਨੀਚੇਂਜਰ ਅਤੇ ਭਾਜਪਾ ਨੇਤਾ ਅਮਿਤ ਸ਼ੁਕਲਾ ਅਤੇ ਉਨ੍ਹਾਂ ਦੇ ਸ਼ੁਕਲਾ ਪਰਿਵਾਰ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਫਿਰੌਤੀ ਦੀ ਮੰਗ ਕਰ ਲਗਾਤਾਰ ਫੋਨ ਕੀਤੇ ਜਾ ਰਹੇ ਹਨ, ਜਿਸ ਕਾਰਨ ਸ਼ੁਕਲਾ ਪਰਿਵਾਰ ਦਹਿਸ਼ਤ ’ਚ ਜਿੰਦਗੀ ਜੀ ਰਿਹਾ ਹੈ। ਥਾਣਾ ਸਿਟੀ ਫਗਵਾੜਾ ਨੂੰ ਦਿੱਤੀ ਸ਼ਿਕਾਇਤ ’ਚ ਅਮਿਤ ਸ਼ੁਕਲਾ ਪੁੱਤਰ ਮਹਿੰਦਰਪਾਲ ਸ਼ੁਕਲਾ ਵਾਸੀ ਗੁਰ ਹਰਕ੍ਰਿਸ਼ਨ ਨਗਰ, ਫਗਵਾੜਾ ਨੇ ਖੁਲਾਸਾ ਕੀਤਾ ਕਿ ਉਸ ਨੂੰ ਫੋਨ ’ਤੇ ਵ੍ਹਟਸਐਪ ਨੰਬਰ 0015593078711 ਅਤੇ ਫਿਰ 0014375770064 ’ਤੇ ਅਣਪਛਾਤੇ ਲੋਕਾਂ ਦੇ ਫੋਨ ਆਏ ਹਨ ਕਿ ਜੇਕਰ ਉਸ ਨੇ ਫਿਰੌਤੀ ਦੀ ਮੰਗ ਅਨੁਸਾਰ ਉਨ੍ਹਾਂ ਦੇ ਲੋਕਾਂ ਨੂੰ ਪੈਸੇ ਨਹੀਂ ਦਿੱਤੇ ਤਾਂ ਉਹ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਮਾਰ ਦੇਣਗੇ।

ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲੇ 'ਚ ਮੁਅੱਤਲ SHO ਨਵਦੀਪ ਸਿੰਘ ਗ੍ਰਿਫ਼ਤ ਤੋਂ ਕੋਹਾਂ ਦੂਰ, ਪਰਿਵਾਰ ਨੇ ਕੱਢੀ ਭੜਾਸ

ਅਮਿਤ ਸ਼ੁਕਲਾ ਨੇ ਪੁਲਸ ਨੂੰ ਸੂਚਿਤ ਕੀਤਾ ਹੈ ਕਿ ਜਦੋਂ ਉਹ ਹਵੇਲੀ ਢਾਬੇ ਤੋਂ ਖਾਣਾ ਖਾ ਕੇ ਆਪਣੀ ਨਿੱਜੀ ਗੱਡੀ ਵਿਚ ਗੁਰ ਹਰਕ੍ਰਿਸ਼ਨ ਨਗਰ ਸਥਿਤ ਆਪਣੇ ਘਰ ਪਰਤ ਰਿਹਾ ਸੀ ਤਾਂ ਇੱਕ ਚਿੱਟੇ ਰੰਗ ਦੀ ਫਾਰਚੂਨਰ ਗੱਡੀ ਨੇ ਉਸ ਦੀ ਗੱਡੀ ਦਾ ਪਿੱਛਾ ਕੀਤਾ ਸੀ ਪਰ ਮੌਕੇ ਦੀ ਗੰਭੀਰਤਾ ਨੂੰ ਸਮਝਤੇ ਹੋਏ ਉਸਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਬਚਾਉਣ ਲਈ ਘਰ ਵਿਚ ਦਾਖਲ ਹੋ ਗਿਆ ਅਤੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ। ਪੁਲਸ ਨੇ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਫਿਰੌਤੀ ਮੰਗਣ ਦੇ ਦੋਸ਼ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 386, 506 ਤਹਿਤ ਕੇਸ ਦਰਜ ਕੀਤਾ ਹੈ।

ਵਾਪਰੇ ਮਾਮਲੇ ਤੋਂ ਬਾਅਦ ਫਗਵਾੜਾ ਦੇ ਵਪਾਰੀ ਵਰਗ ਵਿਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ। ਮਾਮਲਾ ਲੋਕਾਂ ਵਿਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਖ਼ਬਰ ਲਿੱਖੇ ਜਾਣ ਤੱਕ ਪੁਲਸ ਇਹ ਪਤਾ ਨਹੀਂ ਲਗਾ ਸਕੀ ਹੈ ਕਿ ਇਹ ਸਭ ਕਰਨ ਵਾਲੇ ਅਣਜਾਣ ਲੋਕ ਕੌਣ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ-  'ਬਾਬਾ ਸੋਢਲ' ਜੀ ਦੇ ਮੇਲੇ ਨੂੰ ਲੈ ਕੇ ਰੌਣਕਾਂ ਲੱਗਣੀਆਂ ਹੋਈਆਂ ਸ਼ੁਰੂ, ਪ੍ਰਸ਼ਾਸਨ ਨੇ ਕੀਤੇ ਖ਼ਾਸ ਪ੍ਰਬੰਧ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News