ਭਾਜਪਾ ਆਗੂ ਸ਼ੀਤਲ ਅੰਗੂਰਾਲ ਦੇ ਭਰਾ ’ਤੇ ਵਪਾਰੀ ਨੇ ਲਾਏ ਕੁੱਟਮਾਰ ਤੇ ਜਬਰੀ ਸੁਸਾਈਡ ਨੋਟ ਲਿਖਵਾਉਣ ਦੇ ਦੋਸ਼

03/01/2021 6:11:09 PM

ਜਲੰਧਰ (ਮ੍ਰਿਦੁਲ)-ਬਸਤੀਆਂ ਇਲਾਕੇ ਦੇ ਵਿਵਾਦਿਤ ਭਾਜਪਾ ਆਗੂ ਸ਼ੀਤਲ ਅੰਗੂਰਾਲ ਦੇ ਭਰਾ ਰਾਜਨ ਅੰਗੂਰਾਲ ਵੱਲੋਂ ਜ਼ੀਰਕਪੁਰ ਦੇ ਵਪਾਰੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਰਾਜਨ ਅੰਗੂਰਾਲ ਨੇ ਜ਼ੀਰਕਪੁਰ ਦੇ ਵਪਾਰੀ ਨੂੰ ਪਹਿਲਾਂ ਆਪਣੇ ਦੋਸਤ ਦੇ ਦਫ਼ਤਰ ਬੁਲਾਇਆ, ਜਿੱਥੇ ਉਸ ਦੀ ਬਿਜ਼ਨੈੱਸ ਡੀਲ ਹੋਣੀ ਸੀ। ਇਸ ਤੋਂ ਬਾਅਦ ਵਪਾਰੀ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਇੰਸੁਲਿਨ ਦਾ ਇੰਜੈਕਸ਼ਨ ਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਵਪਾਰੀ ਕਿਸੇ ਤਰ੍ਹਾਂ ਆਪਣੀ ਜਾਨ ਬਚਾਅ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਸਬੰਧੀ ਪੀੜਤ ਵੱਲੋਂ ਪੁਲਸ ਕੋਲ ਬਿਆਨ ਦਰਜ ਕਰਵਾ ਦਿੱਤੇ ਗਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਲੁਧਿਆਣਾ ਵਿਚ ਦਿਨ-ਦਿਹਾੜੇ ਚੱਲੀਆਂ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

ਜ਼ੀਰਕਪੁਰ ਵਿਚ ਰਹਿਣ ਵਾਲੇ ਵਪਾਰੀ ਜਤਿੰਦਰਪਾਲ ਸਿੰਘ ਉਰਫ ਜੇ. ਪੀ. ਸਿੰਘ ਨੇ ਸਿਵਲ ਹਸਪਤਾਲ ਵਿਚ ਐੱਮ. ਐੱਲ. ਆਰ. ਕਟਵਾਉਣ ਦੌਰਾਨ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਸ ਦਾ ਜ਼ੀਰਕਪੁਰ ਵਿਚ ਸਪੇਅਰ ਪਾਰਟਸ ਦਾ ਕਾਰੋਬਾਰ ਹੈ। ਉਹ ਰਾਜਨ ਅੰਗੂਰਾਲ ਦੇ ਸੰਪਰਕ ਵਿਚ ਆਪਣੇ ਜਗਮੀਤ ਸਿੰਘ ਬਿੱਲਾ ਨਾਂ ਦੇ ਦੋਸਤ ਜ਼ਰੀਏ ਆਇਆ ਸੀ। ਉਸ ਨੇ ਅਤੇ ਰਾਜਨ ਅੰਗੂਰਾਲ ਨੇ ਪਾਣੀ ਦੀਆਂ ਬੋਤਲਾਂ ਸੀਲ ਕਰਨ ਵਾਲੀਆਂ ਮਸ਼ੀਨਾਂ ਖਰੀਦਣੀਆਂ ਸਨ। ਇਸ ਤੋਂ ਪਹਿਲਾਂ ਵੀ ਉਹ ਕਾਰੋਬਾਰ ਕਰ ਚੁੱਕੇ ਹਨ, ਜਿਸ ਦੌਰਾਨ ਉਸ ਦਾ ਪੈਸਿਆਂ ਦਾ ਲੈਣ-ਦੇਣ ਰਾਜਨ ਅੰਗੂਰਾਲ ਨਾਲ ਚੱਲ ਰਿਹਾ ਸੀ।
ਜੇ. ਪੀ. ਨੇ ਕਿਹਾ ਕਿ ਅੱਜ ਦੁਪਹਿਰ 11 ਵਜੇ ਦੇ ਕਰੀਬ ਉਹ ਰਾਜਨ ਅੰਗੂਰਾਲ ਦੇ ਦਫਤਰ ਪਹੁੰਚ ਗਿਆ। ਇਸ ਤੋਂ ਬਾਅਦ ਉਹ ਆਪਣੇ ਦੋਸਤ ਬੰਟੀ ਪ੍ਰਾਪਰਟੀ ਲਿੰਕਰ ਦੇ ਦਫਤਰ ਬੈਠ ਕੇ ਡੀਲ ਕਰਨ ਲਈ ਬੈਠ ਗਏ। ਇਸ ਦੌਰਾਨ ਜਦੋਂ ਗੱਲਬਾਤ ਸ਼ੁਰੂ ਹੋਈ ਤਾਂ ਬਿਨਾਂ ਮਤਲਬ ਦੇ ਰਾਜਨ ਅੰਗੂਰਾਲ ਅਤੇ ਉਸ ਦੇ ਸਾਥੀਆਂ ਵੱਲੋਂ ਉਸ ਨੂੰ ਪਹਿਲਾਂ ਬੰਦੀ ਬਣਾ ਲਿਆ ਗਿਆ ਅਤੇ ਬਾਅਦ ਵਿਚ ਉਸ ਨੂੰ ਰਾਡ ਨਾਲ ਕੁੱਟਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਰਾਜਨ ਅਤੇ ਉਸ ਦੇ ਸਾਥੀਆਂ ਨੇ ਜਦੋਂ ਉਸ ਨੂੰ ਬੰਦੀ ਬਣਾਇਆ ਹੋਇਆ ਸੀ ਤਾਂ ਰਾਜਨ ਅੰਗੂਰਾਲ ਦੇ ਇਕ ਸਾਥੀ ਵੱਲੋਂ ਇਕ ਖੁਦਕੁਸ਼ੀ ਨੋਟ ਲਿਖਿਆ ਗਿਆ।
ਜੇ. ਪੀ. ਨੇ ਦੱਸਿਆ ਕਿ ਖੁਦਕੁਸ਼ੀ ਨੋਟ ਵਿਚ ਉਸ ਦੇ ਅਤੇ ਉਸ ਦੇ ਪਰਿਵਾਰ ਵਾਲਿਆਂ ਦੇ ਨਾਂ ਲਿਖ ਕੇ ਲਿਖਿਆ ਗਿਆ ਕਿ ਉਹ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਲੱਗਾ ਹੈ। ਇਸ ਤੋਂ ਬਾਅਦ ਇਕ ਸਟੈਂਪ ਪੈਡ ਲੈ ਕੇ ਉਸ ਦਾ ਉਸੇ ਨੋਟ ’ਤੇ ਜਬਰਨ ਅੰਗੂਠਾ ਵੀ ਲੁਆ ਲਿਆ ਗਿਆ। ਰਾਜਨ ਦੇ ਸਾਥੀ ਜਿੰਮੀ, ਚਿਰਾਗ, ਸੂਰਜ ਅਤੇ ਬਿੱਲਾ ਵੱਲੋਂ ਉਸ ਨੂੰ ਇੰਸੁਲਿਨ ਦਾ ਇੰਜੈਕਸ਼ਨ ਲਾ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ। ੳੁਸ ਨੂੰ ਗਰਮ ਰਾਡ ਦੀ ਮਸ਼ੀਨ ਵੀ ਲਾਈ ਗਈ। ਕੁੱਟਮਾਰ ਦੌਰਾਨ ਉਹ ਕਿਸੇ ਤਰ੍ਹਾਂ ਮੌਕੇ ਤੋਂ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ: ਜਲੰਧਰ ’ਚ ਅੱਧਸੜੀ ਮਿਲੀ ਮਜ਼ਦੂਰ ਦੀ ਲਾਸ਼ ਨੂੰ ਲੈ ਕੇ ਵੱਡਾ ਖ਼ੁਲਾਸਾ, ਕੁਕਰਮ ਕਰਕੇ ਦੋਸਤ ਨੇ ਲਾਈ ਸੀ ਅੱਗ

ਪਹਿਲਾਂ ਥਾਣੇ ’ਚ ਨਹੀਂ ਹੋਈ ਸੁਣਵਾਈ ਤਾਂ ਵਿਧਾਇਕ ਰਿੰਕੂ ਦੇ ਦਫਤਰ ਪਹੁੰਚ ਕੇ ਕੀਤੀ ਇਨਸਾਫ ਦੀ ਅਪੀਲ
ਪੀੜਤ ਜੇ. ਪੀ. ਨੇ ਪੁਲਸ ਦੀ ਕਾਰਜਪ੍ਰਣਾਲੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਦੋਂ ਉਹ ਰਾਜਨ ਅੰਗੂਰਾਲ ਦੇ ਚੁੰਗਲ ਵਿਚੋਂ ਨਿਕਲ ਕੇ ਭੱਜਿਆ ਤਾਂ ਉਹ ਹ ਥਾਣੇ ਗਿਆ, ਜਿੱਥੇ ਉਸ ਦੀ ਸੁਣਵਾਈ ਨਹੀਂ ਹੋਈ। ਇਸ ਤੋਂ ਬਾਅਦ ਜਦੋਂ ਉਸ ਨੇ ਇਕ ਜਾਣਕਾਰ ਤੋਂ ਪੁੱਛਿਆ ਤਾਂ ਉਸ ਨੇ ਵਿਧਾਇਕ ਰਿੰਕੂ ਨਾਲ ਸੰਪਰਕ ਕਰਨ ਨੂੰ ਕਿਹਾ। ਉਹ ਭੱਜ ਕੇ ਵਿਧਾਇਕ ਸੁਸ਼ੀਲ ਰਿੰਕੂ ਦੇ ਦਫਤਰ ਪਹੁੰਚਿਆ, ਜਿਥੇ ਉਨ੍ਹਾਂ ਨੇ ਪੁਲਸ ਨੂੰ ਬੁਲਾ ਕੇ ਕਾਰਵਾਈ ਕਰਨ ਨੂੰ ਕਿਹਾ। ਇਸ ਤੋਂ ਬਾਅਦ ਉਸ ਨੂੰ ਪੁਲਸ ਸੁਰੱਖਿਆ ਵਿਚ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਸਪਤਾਲ ਜਾ ਕੇ ਐੱਮ. ਐੱਲ. ਆਰ. ਕਟਵਾਈ ਗਈ।

ਇਹ ਵੀ ਪੜ੍ਹੋ: ਬਜਟ ਸੈਸ਼ਨ: ਮਹਿੰਗਾਈ ਨੂੰ ਲੈ ਕੇ ਕਾਂਗਰਸ ਵੱਲੋਂ ਰਾਜ ਭਵਨ ਦਾ ਘਿਰਾਓ, ਜਾਖੜ ਨੇ ਲਾਏ ਮੋਦੀ ’ਤੇ ਰਗੜੇ

ਐੱਸ. ਐੱਚ. ਓ. ਨੇ ਫੋਨ ਚੁੱਕਣਾ ਮੁਨਾਸਿਬ ਨਾ ਸਮਝਿਆ
ਇਸ ਮਾਮਲੇ ਸਬੰਧੀ ਜਾਣਕਾਰੀ ਲੈਣ ਲਈ ਐੱਸ. ਐੱਚ. ਓ. ਥਾਣਾ ਨੰ. 5 ਰਵਿੰਦਰ ਕੁਮਾਰ ਨੂੰ ਕਈ ਵਾਰ ਫੋਨ ਕੀਤਾ ਗਿਆ ਪਰ ਉਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਾ ਸਮਝਿਆ।
ਐੱਸ. ਐੱਚ. ਓ. ਵੱਲੋਂ ਫੋਨ ਨਾ ਚੁੱਕੇ ਜਾਣ ’ਤੇ ਜਦੋਂ ਏ. ਸੀ. ਪੀ. ਵੈਸਟ ਪਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਮੇਰੇ ਧਿਆਨ ਵਿਚ ਹੈ। ਇਸ ਕੇਸ ਦੀ ਜਾਂਚ ਏ. ਐੱਸ. ਆਈ. ਮੋਹਨ ਸਿੰਘ ਕਰ ਰਹੇ ਹਨ। ਪੀੜਤ ਵੱਲੋਂ ਜੋ ਵੀ ਦੋਸ਼ ਲਾਏ ਗਏ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਵੇਰੇ ਮੌਕੇ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾਣਗੇ ਅਤੇ ਡੀ. ਏ. ਲੀਗਲ (ਜ਼ਿਲਾ ਅਟਾਰਨੀ) ਦੀ ਐੱਮ. ਐੱਲ. ਆਰ. ਅਤੇ ਬਿਆਨ ਸਬੰਧੀ ਰਾਏ ਲਈ ਜਾਵੇਗੀ। ਇਸ ਤੋਂ ਬਾਅਦ ਪੁਖਤਾ ਜਾਂਚ ਤੋਂ ਬਾਅਦ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਭੈਣਾਂ ਨੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਇਕਲੌਤੇ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ

ਅੰਗੂਰਾਲ ਭਰਾਵਾਂ ਦਾ ਪਹਿਲਾਂ ਵੀ ਕਈ ਵਿਵਾਦਾਂ ਨਾਲ ਜੁੜ ਚੁੱਕਿਐ ਨਾਂ
ਭਾਜਪਾ ਆਗੂ ਸ਼ੀਤਲ ਅੰਗੂਰਾਲ ਅਤੇ ਰਾਜਨ ਅੰਗੂਰਾਲ ਪਹਿਲਾਂ ਵੀ ਕਈ ਵਿਵਾਦਾਂ ਵਿਚ ਫਸ ਚੁੱਕੇ ਹਨ। ਇਸ ਤੋਂ ਪਹਿਲਾਂ ਸ਼ੀਤਲ ਅੰਗੂਰਾਲ ਨੂੰ ਜੂਏ ਦੇ ਕੇਸ ਵਿਚ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ ਅਤੇ ਫਿਲਹਾਲ ਉਕਤ ਕੇਸ ਅਦਾਲਤ ਦੇ ਵਿਚਾਰ ਅਧੀਨ ਹੈ। ਇਸ ਮਾਮਲੇ ਸਬੰਧੀ ਜਦੋਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਤੋਂ ਪੁੱਛਿਆ ਕਿ ਕਈ ਵਿਵਾਦਾਂ ਵਿਚ ਵਿਘਨ ਦੇ ਬਾਵਜੂਦ ਅੰਗੂਰਾਲ ਭਰਾਵਾਂ ਨੂੰ ਪਾਰਟੀ ਵਿਚੋਂ ਕਿਉਂ ਨਹੀਂ ਕੱਢਿਆ ਗਿਆ ਤਾਂ ਉਨ੍ਹਾਂ ਕੋਈ ਜਵਾਬ ਨਾ ਦਿੱਤਾ।

ਇਹ ਵੀ ਪੜ੍ਹੋ:  ਜਦੋਂ ਵਿਆਹ ਦੇ ਮੰਡਪ ’ਤੇ ਪੁੱਜੀ ਮੁੰਡੇ ਦੀ ਪ੍ਰੇਮਿਕਾ, ਫਿਰ ਹੋਇਆ ਉਹ, ਜਿਸ ਨੂੰ ਵੇਖ ਲਾੜੀ ਦੇ ਵੀ ਉੱਡੇ ਹੋਸ਼
ਨੋਟ- ਇਸ ਖ਼ਬਰ ਨਾਲ ਸੰਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News