ਬੰਗਾਲ ਦੀ ਚੋਣਾਵੀ ਹਿੰਸਾ ਦੇ ਵਿਰੋਧ ’ਚ ਜਲੰਧਰ ’ਚ ਭਾਜਪਾ ਆਗੂਆਂ ਨੇ ਦਿੱਤਾ ਧਰਨਾ
Wednesday, May 05, 2021 - 02:04 PM (IST)
ਜਲੰਧਰ (ਸੋਨੂੰ)— ਪੱਛਮੀ ਬੰਗਾਲ ਚੋਣ ਨਤੀਜੇ ਆਉਣ ਦੇ ਬਾਅਦ ਉਥੇ ਹੋਈ ਹਿੰਸਾ ਨੂੰ ਲੈ ਕੇ ਭਾਜਪਾ ਵੱਲੋਂ ਬੁੱਧਵਾਰ ਦੇਸ਼ ਪੱਧਰੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਦੇ ਚਲਦਿਆਂ ਜਲੰਧਰ ’ਚ ਭਾਜਪਾ ਦੇ ਸਾਬਕਾ ਪ੍ਰਦੇਸ਼ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਵੱਲੋਂ ਆਪਣੇ ਘਰ ਦੇ ਬਾਹਰ ਬੰਗਾਲ ਹਿੰਸਾ ਖ਼ਿਲਾਫ਼ ਧਰਨਾ ਦਿੱਤਾ ਗਿਆ।
ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ ਕਾਲੀਆ ਨੇ ਕਿਹਾ ਕਿ ਬੰਗਾਲ ’ਚ ਹੋਈ ਹਿੰਸਾ ਬਿਲਕੁਲ ਗਲਤ ਹੈ। ਟੀ. ਐੱਮ. ਸੀ. ਵਰਕਰਾਂ ਨੇ ਜਿੱਤ ਦੇ ਜਸ਼ਨ ’ਚ ਭਾਜਪਾ ਦੇ ਦਫ਼ਤਰ ਦੇ ਬਾਹਰ ਹੰਗਾਮਾ ਕੀਤਾ। ਇਥੋਂ ਤੱਕ ਕਿ ਭਾਜਪਾ ਦੇ ਦਫ਼ਤਰ ਸਾੜਦੇ ਹੋਏ ਵਰਕਰਾਂ ’ਤੇ ਜਾਨੋ ਮਾਰਨ ਦੇ ਹਮਲੇ ਕੀਤੇ। ਉਥੇ ਹੀ ਮਹਿਲਾ ਮੋਰਚਾ ਵੱਲੋਂ ਮੰਡਲ-3 ’ਚ ਧਰਨਾ ਦਿੱਤਾ ਗਿਆ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਨੌਜਵਾਨ ਨੇ ਜਲੰਧਰ ਵਿਖੇ ਰੇਲਵੇ ਟ੍ਰੈਕ ’ਤੇ ਖੜ੍ਹ ਕੇ ਲਾਈ ਖ਼ੁਦ ਨੂੰ ਅੱਗ, DMC ’ਚ ਤੋੜਿਆ ਦਮ
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੱਛਮੀ ਬੰਗਾਲ ’ਚ ਟੀ. ਐੱਮ. ਸੀ. ਦੀ ਸਰਕਾਰ ਤਾਂ ਬਣ ਗਈ ਹੈ ਪਰ ਮਮਤਾ ਦੀਦੀ ਨੰਦੀਗ੍ਰਾਮ ਦੀ ਸੀਟ ਖ਼ੁਦ ਹਾਰ ਗਈ ਹੈ, ਜਿਸ ਦਾ ਬਦਲਾ ਭਾਜਪਾ ਦੇ ਵਰਕਰਾਂ ਨੂੰ ਟੀ. ਐੱਮ. ਸੀ. ਦੇ ਗੁੰਡੇ ਲਗਾਤਾਰ ਜਾਨਲੇਵਾ ਹਮਲੇ ਕਰ ਰਹੇ ਹਨ। ਇਥੋਂ ਤੱਕ ਕਿ ਦੋ ਵਰਕਰ ਭੈਣਾਂ ਦਾ ਗੈਂਗਰੇਪ ਵੀ ਹੋਇਆ ਹੈ। ਇਸ ਮੌਕੇ ’ਤੇ ਅਨੂੰ ਸ਼ਰਮਾ, ਰਜਨੀ ਗੁਪਤਾ, ਸ਼ਮਾ ਚੌਹਾਨ, ਰਾਜਿੰਦਰ ਕੌਰ ਅਤੇ ਹੋਰ ਕਈ ਆਗੂ ਸ਼ਾਮਲ ਸਨ।
ਇਹ ਵੀ ਪੜ੍ਹੋ : ਕੋਵਿਡ ਟੈਸਟ ਰਿਪੋਰਟ ਜ਼ਰੂਰੀ ਨਹੀਂ: ਹੁਣ ਇੰਝ ਮਿਲ ਰਹੀ ਹੈ ਹਿਮਾਚਲ ਵਿਚ ਯਾਤਰੀਆਂ ਨੂੰ ਐਂਟਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?